ਰੋਡ ਸੇਫਟੀ ਵਰਲਡ ਸੀਰੀਜ਼ 2020 : ਸਚਿਨ-ਮੁਰਲੀਧਰਨ ਇਕ ਵਾਰ ਫਿਰ ਹੋਣਗੇ ਆਹਮੋ-ਸਾਹਮਣੇ

Tuesday, Mar 10, 2020 - 01:35 PM (IST)

ਰੋਡ ਸੇਫਟੀ ਵਰਲਡ ਸੀਰੀਜ਼ 2020 : ਸਚਿਨ-ਮੁਰਲੀਧਰਨ ਇਕ ਵਾਰ ਫਿਰ ਹੋਣਗੇ ਆਹਮੋ-ਸਾਹਮਣੇ

ਨਵੀਂ ਦਿੱਲੀ : ਰੋਡ ਸੇਫਟੀ ਵਰਲਡ ਸੀਰੀਜ਼ ਵਿਚ ਸਾਨੂੰ ਸਭ ਨੂੰ ਜਿਸ ਪਲ ਦੀ ਉਡੀਕ ਹੈ, ਆਖਿਰਕਾਰ ਉਹ ਪਲ ਆ ਹੀ ਗਿਆ। ਇਸ ਟੂਰਨਾਮੈਂਟ ਦੇ ਤੀਜੇ ਮੈਚ ਵਿਚ ਹੋਲੀ ਦੇ ਦਿਨ ਮੰਗਲਵਾਰ (10 ਮਾਰਚ) ਨੂੰ ਇੱਥੇ ਡੀਵਾਈ ਪਾਟਿਲ ਸਟੇਡੀਅਮ ਵਿਚ ਇੰਡੀਆ ਲੀਜੈਂਡਸ ਦਾ ਸਾਹਮਣਾ ਸ਼੍ਰੀਲੰਕਾ ਲੀਜੈਂਡਸ ਨਾਲ ਹੋਵੇਗਾ। ਇਸ ਮੈਚ ਵਿਚ 2 ਟੀਮਾਂ ਤੋਂ ਜ਼ਿਆਦਾ ਮੁਕਾਬਲੇਬਾਜ਼ੀ, 2 ਧਾਕੜ ਖਿਡਾਰੀਆਂ ਸਚਿਨ ਤੇਂਦੁਲਕਰ ਅਤੇ ਮੁਥੱਈਆ ਮੁਰਲੀਧਰਨ ਵਿਚਾਲੇ ਦੇਖਣ ਨੂੰ ਮਿਲੇਗੀ। ਆਪਣੇ ਕੌਮਾਂਤਰੀ ਕਰੀਅਰ ਵਿਚ 34,177 ਦੌੜਾਂ ਬਣਾਉਣ ਵਾਲੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਕਿ ਵਾਰ ਫਿਰ ਤੋਂ 1347 ਕੌਮਾਂਤਰੀ ਵਿਕਟਾਂ ਲੈਣ ਵਾਲੇ ਮੁਥੱਈਆ ਮੁਰਲੀਧਰਨ ਦੀ ਗੇਂਦ ਦਾ ਹੋਲੀ ਵਾਲੇ ਦਿਨ ਸਾਹਮਣ ਕਰਦੇ ਦਿਸਣਗੇ।

PunjabKesari

ਦੋਵੇਂ ਲੀਜੈਂਡਸ ਜਦੋਂ ਇਕ ਵਾਰ ਫਿਰ ਤੋਂ ਮੈਦਾਨ 'ਚ ਉਤਰਨਗੇ ਤਾਂ ਉਮਰ ਉਨ੍ਹਾਂ ਦੇ ਲਈ ਕੋਈ ਮਾਇਨੇ ਨਹੀਂ ਰੱਖੇਗੀ ਅਤੇ ਦੋਵੇਂ ਚੈਂਪੀਅਨ ਖਿਡਾਰੀਆਂ ਵਿਚਾਲੇ ਠੀਕ ਉਸੇ ਤਰ੍ਹਾਂ ਹੀ ਮੁਕਾਬਲਾ ਦੇਖਣ ਨੂੰ ਮਿਲੇਗਾ, ਜਿਵੇਂ ਕੌਮਾਂਤਰੀ ਕ੍ਰਿਕਟ ਦੇ ਦਿਨਾਂ ਵਿਚ ਉਨ੍ਹਾਂ ਵਿਚਾਲੇ ਦੇਖਣ ਨੂੰ ਮਿਲਦੀ ਸੀ।

PunjabKesari

ਦੱਸ ਦਈਏ ਕਿ ਸਚਿਨ ਤੇਂਦੁਲਕਰ ਨੇ ਵੈਸਟਇੰਡੀਜ਼ ਲੀਜੈਂਡਸ ਖਿਲਾਫ ਪਿਛਲੇ ਮੈਚ ਵਿਚ 29 ਗੇਂਦਾਂ 'ਤੇ 36 ਦੌੜਾਂ ਦਾ ਪਾਰੀ ਖੇਡੀ ਸੀ। ਉੱਥੇ ਹੀ ਵਰਿੰਦਰ ਸਹਿਵਾਗ ਦੇ ਨਾਲ ਪਹਿਲੀ ਵਿਕਟ ਲਈ 83 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ ਸੀ। ਦੂਜੇ ਪਾਸੇ ਮੁਰਲੀਧਰਨ ਨੇ ਪਹਿਲੇ ਮੈਚ ਵਿਚ ਆਸਟਰੇਲੀਆ ਲੀਜੈਂਡਸ ਖਿਲਾਫ 3 ਓਵਰਾਂ ਵਿਚ 26 ਦੌੜਾਂ ਖਰਚ ਕੀਤੀਆਂ ਸੀ ਜਦਕਿ ਉਸ ਨੂੰ ਕੋਈ ਵੀ ਵਿਕਟ ਨਹੀਂ ਮਿਲੀ ਸੀ।

ਟੀਮਾਂ :
ਇੰਡੀਆ ਲੀਜੈਂਡਸ : ਸਚਿਨ ਤੇਂਦੁਲਕਰ (ਕਪਤਾਨ), ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਅਜੀਤ ਅਗਰਕਰ, ਸੰਜੇ ਬਾਂਗੜ, ਮੁਨਾਫ ਪਟੇਲ, ਮੁਹੰਮਦ ਕੈਫ, ਪ੍ਰੱਗਿਆਨ ਓਝਾ, ਸਾਈਰਾਜ ਬਾਹੁਤੁਲੇ, ਅਬੇ ਕੁਰੂਵਿਲਾ, ਜ਼ਹੀਰ ਖਾਨ, ਇਰਫਾਨ ਪਠਾਨ, ਸਮੀਰ ਦੀਘੇ।
ਸ਼੍ਰੀਲੰਕਾ ਲੀਜੈਂਡਸ : ਤਿਲਕਾਰਤਨੇ ਦਿਲਸ਼ਾਨ (ਕਪਤਾਨ), ਚਮਿੰਡਾ ਵਾਸ, ਫਰਵੇਜ ਮਾਹਰੂਫ, ਮਾਰਵਨ ਅੱਟਾਪਟੂ, ਮੁਥੱਈਆ ਮੁਰਲੀਧਰਨ, ਰੰਗਨਾ ਹੇਰਾਥ, ਰੋਮੇਸ਼ ਕਾਲੂਵਿਤਰਮਾ, ਸਚਿੱਤ੍ਰਾ ਸੇਨਨਾਇਕੇ, ਚਮਾਰਾ ਕਪੁਗੇਦਰਾ, ਥਿਲਾਨ ਤੁਸਾਰਾ, ਉਪਲ ਚੰਦਨਾ, ਮਾਲਿੰਡਾ ਵਾਰਨਾਪੁਰਾ।


Related News