ਰਿਆਨ ਪਰਾਗ ਇਸ ਖਿਡਾਰੀ ਨਾਲ ਕਰਨਾ ਚਾਹੁੰਦੈ ਬਿਹੁ ਡਾਂਸ

Thursday, Mar 25, 2021 - 04:18 PM (IST)

ਰਿਆਨ ਪਰਾਗ ਇਸ ਖਿਡਾਰੀ ਨਾਲ ਕਰਨਾ ਚਾਹੁੰਦੈ ਬਿਹੁ ਡਾਂਸ

ਸਪੋਰਟਸ ਡੈਸਕ- ਰਾਜਸਥਾਨ ਰਾਇਲਜ਼ ਨੇ ਆਪਣੀ ਟੀਮ ਦੇ ਖਿਡਾਰੀ ਰਿਆਨ ਪਰਾਗ ਦਾ ਇਕ ਵੀਡੀਓ ਟਵਿਟਰ ’ਤੇ ਸ਼ੇਅਰ ਕੀਤਾ ਹੈ। ਇਸ ਵਿਚ ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਹੈ। ਰਿਆਨ ਤੋਂ ਜਦੋਂ ਇਸ ਦੌਰਾਨ ਪੁੱਛਿਆ ਗਿਆ ਕਿ ਉਹ ਕਿਸ ਖਿਡਾਰੀ ਨਾਲ ਬਿਹੁ ਡਾਂਸ ਕਰਨਾ ਚਾਹੁੰਦਾ ਹੈ ਤਾਂ ਉਸ ਨੇ ਕਿਹਾ ਕਿ ਉਹ ਭਾਰਤੀ ਕਪਤਾਨ ਵਿਰਾਟ ਕੋਹਲੀ ਨਾਲ ਬਿਹੁ ਡਾਂਸ ਕਰਨਾ ਚਾਹੁੰਦਾ ਹੈ।

ਇਸ ਦੌਰਾਨ ਜਦੋਂ ਉਸ ਦੇ ਰੋਲ ਮਾਡਲ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਮੇਰੇ ਰੋਲ ਮਾਡਲ ਵਿਰਾਟ ਕੋਹਲੀ ਹਨ। ਪਿਛਲੇ ਆਈ. ਪੀ. ਐੱਲ. ਸੀਜ਼ਨ ਵਿਚ ਪਰਾਗ ਕੁਝ ਖਾਸ ਨਹੀਂ ਕਰ ਸਕਿਆ ਸੀ। ਉਸ ਨੇ 12 ਮੈਚਾਂ ਵਿਚ 86 ਦੌੜਾਂ ਬਣਾਈਆਂ ਸਨ। ਉਸ ਨੇ ਹਾਲ ਹੀ ’ਚ ਰਾਜਸਥਾਨ ਰਾਇਲਜ਼ ਦਾ ਟ੍ਰੇਨਿੰਗ ਕੈਂਪ ਜੁਆਇਨ ਕੀਤਾ ਸੀ। ਇਸ ਸਮੇਂ ਉਹ ਇਕਾਂਤਵਾਸ ’ਚ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

Tarsem Singh

Content Editor

Related News