ਮਿਕਸਡ ਮਾਰਸ਼ਲ ਆਰਟਸ ਚੈਂਪੀਅਨਸ਼ਿਪ ''ਚ ਖੇਡੇਗੀ ਰਿਤੂ ਫੋਗਾਟ

Saturday, Oct 26, 2019 - 01:05 AM (IST)

ਮਿਕਸਡ ਮਾਰਸ਼ਲ ਆਰਟਸ ਚੈਂਪੀਅਨਸ਼ਿਪ ''ਚ ਖੇਡੇਗੀ ਰਿਤੂ ਫੋਗਾਟ

ਨਵੀਂ ਦਿੱਲੀ- ਲੋਕਪ੍ਰਿਯ ਫੋਗਾਟ ਭੈਣਾਂ 'ਚੋਂ ਇਕ ਰਿਤੂ ਕੁਸ਼ਤੀ ਦੇ ਅਖਾੜੇ 'ਚ ਸਫਲਤਾ ਹਾਸਲ ਕਰਨ ਤੋਂ ਬਾਅਦ ਹੁਣ ਆਪਣੇ ਤਜਰਬੇ ਨੂੰ ਮਿਕਸਡ ਮਾਰਸ਼ਲ ਆਰਟਸ 'ਚ ਅਜ਼ਮਾਉਣ ਉਤਰੇਗੀ, ਜਿਸ ਲਈ ਉਹ ਪਹਿਲੀ ਵਾਰ ਮੇਕ ਵਨ ਚੈਂਪੀਅਨਸ਼ਿਪ 'ਚ ਉਤਰੇਗੀ । ਪੇਸ਼ੇਵਰ ਐੱਮ. ਐੱਮ. ਏ.  'ਚ ਉਸ ਦਾ ਪਹਿਲਾ ਮੁਕਾਬਲਾ ਚੀਨ ਦੀ ਰਾਜਧਾਨੀ ਪੇਈਚਿੰਗ 'ਚ ਹੋਵੇਗਾ, ਜਿੱਥੇ ਉਹ 16 ਨਵੰਬਰ ਨੂੰ ਵਨ ਚੈਂਪੀਅਨਸ਼ਿਪ ਦੀ 'ਏਜ ਆਫ ਡਰੈਗਨ' ਮੁਕਾਬਲੇਬਾਜ਼ੀ 'ਚ ਹਿੱਸਾ ਲਵੇਗੀ । ਬਾਲੀਵੁੱਡ ਫਿਲਮ 'ਦੰਗਲ' ਨਾਲ ਲੋਕਪ੍ਰਿਯ ਹੋਈਆਂ ਫੋਗਾਟ ਭੈਣਾਂ ਕੁਸ਼ਤੀ 'ਚ ਕਈ ਵੱਡੇ ਅੰਤਰਰਾਸ਼ਟਰੀ ਤਮਗੇ ਹਾਸਲ ਕਰ ਚੁੱਕੀਆਂ ਹਨ, ਅਜਿਹੀ ਹਾਲਤ 'ਚ ਰਿਤੂ 'ਤੇ ਨਵੀਂ ਤਰ੍ਹਾਂ ਦੇ ਮੁਕਾਬਲੇ 'ਚ ਪ੍ਰਦਰਸ਼ਨ ਨੂੰ ਲੈ ਕੇ ਸਾਰਿਆਂ ਦੀਆਂ ਨਜ਼ਰਾਂ ਲੱਗੀਆਂ ਹਨ । ਰਿਤੂ ਰਾਸ਼ਟਰਮੰਡਲ ਕੁਸ਼ਤੀ ਚੈਂਪੀਅਨਸ਼ਿਪ ਅਤੇ ਅੰਡਰ-23 ਵਿਸ਼ਵ ਕੁਸ਼ਤੀ ਮੁਕਾਬਲੇ 'ਚ ਸਿਲਵਰ ਤਮਗਾ ਜਿੱਤ ਚੁੱਕੀ ਹੈ।

PunjabKesari
ਰਿਤੂ ਨੇ ਹੁਣ ਦੁਨੀਆ ਦੇ ਸਭ ਤੋਂ ਵੱਡੇ ਮਾਰਸ਼ਲ ਆਰਟਸ ਸੰਗਠਨ ਵਨ ਚੈਂਪੀਅਨਸ਼ਿਪ ਨਾਲ ਸਮਝੌਤਾ ਕੀਤਾ ਹੈ । ਉਸ ਨੇ ਇਸ ਲਈ ਸਿੰਗਾਪੁਰ ਦੇ ਏਵੋਲਵ ਐੱਮ. ਐੱਮ. ਏ. 'ਚ ਟਰੇਨਿੰਗ ਕੀਤੀ ਹੈ । ਮਹਿਲਾ ਪਹਿਲਵਾਨ ਨੇ ਮਿਕਸਡ ਮਾਰਸ਼ਲ ਆਰਟਸ 'ਚ ਆਉਣ ਨੂੰ ਲੈ ਕੇ ਕਿਹਾ, ''ਮੇਰੇ ਲਈ ਇਹ ਇਕ ਨਵੀਂ ਖੇਡ ਹੈ । ਸਿੰਗਾਪੁਰ 'ਚ ਆਉਣ ਤੋਂ ਪਹਿਲਾਂ ਮੈਨੂੰ ਸਿਰਫ ਕੁਸ਼ਤੀ ਦਾ ਤਜਰਬਾ ਸੀ । ਇਥੇ ਮੈਂ ਕਈ ਸਾਰੇ ਟਰੇਨਰਾਂ ਤੋਂ ਮਾਰਸ਼ਲ ਆਰਟਸ ਦੇ ਵੱਖ-ਵੱਖ ਪਹਿਲੂਆਂ ਨੂੰ ਸਿੱਖ ਰਹੀ ਹਾਂ । ਮੈਂ ਖੁਦ ਨੂੰ ਮਿਕਸਡ ਮਾਰਸ਼ਲ ਆਰਟਸ ਦੇ ਤੌਰ 'ਤੇ ਪੇਸ਼ ਕਰਨ ਲਈ ਤਿਆਰ ਹਾਂ।''

PunjabKesari


author

Gurdeep Singh

Content Editor

Related News