ਏਸ਼ੀਆਈ ਖੇਡਾਂ 'ਚ ਭਾਰਤ ਨੂੰ ਸਖਤ ਟੱਕਰ ਦੇ ਸਕਦਾ ਹੈ ਈਰਾਨ : ਰਿਸ਼ਾਂਕ

07/10/2018 2:05:08 PM

ਮੁੰਬਈ (ਬਿਊਰੋ)— ਭਾਰਤੀ ਕਬੱਡੀ ਟੀਮ ਦੇ ਸਟਾਰ ਰੇਡਰ ਰਿਸ਼ਾਂਕ ਦੇਵਡਿਗਾ ਦੇ ਮੁਤਾਬਕ ਆਗਾਮੀ ਏਸ਼ੀਆਈ ਖੇਡਾਂ 'ਚ ਈਰਾਨ ਦੀ ਟੀਮ ਮੌਜੂਦਾ ਚੈਂਪੀਅਨ ਭਾਰਤ ਨੂੰ ਸਖਤ ਟੱਕਰ ਦੇ ਸਕਦੀ ਹੈ। ਰਿਸ਼ਾਂਕ ਨੂੰ ਲਗਦਾ ਹੈ ਕਿ ਬੰਗਲਾਦੇਸ਼, ਸ਼੍ਰੀਲੰਕਾ ਅਤੇ ਦੱਖਣੀ ਕੋਰੀਆ ਦੀਆਂ ਟੀਮਾਂ ਵੀ ਭਾਰਤ ਦੇ ਦਬਦਬੇ ਵਾਲੀ ਇਸ ਖੇਡ 'ਚ ਸਖਤ ਚੁਣੌਤੀ ਪੇਸ਼ ਕਰ ਸਕਦੀਆਂ ਹਨ।

ਰਿਸ਼ਾਂਕ ਨੇ ਪੱਤਰਕਾਰਾਂ ਨੂੰ ਕਿਹਾ, ''ਏਸ਼ੀਆਈ ਖੇਡਾਂ 'ਚ ਸਾਰੀਆਂ ਟੀਮਾਂ ਪੂਰੀ ਤਿਆਰੀ ਦੇ ਨਾਲ ਆਉਂਦੀਆਂ ਹਨ। ਤੁਸੀਂ ਦੁਬਈ ਮਾਸਟਰਜ਼ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਟੀਮ ਦੇ ਪ੍ਰਦਰਸ਼ਨ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਕਿਉਂਕਿ ਈਰਾਨ ਨੇ ਉੱਥੇ ਆਪਣੀ ਜੂਨੀਅਰ ਟੀਮ ਨੂੰ ਭੇਜਿਆ ਸੀ ਪਰ ਏਸ਼ੀਆਈ ਖੇਡਾਂ 'ਚ ਉਨ੍ਹਾਂ ਦੀ ਮੁੱਖ ਟੀਮ ਖੇਡੇਗੀ।'' ਉਨ੍ਹਾਂ ਕਿਹਾ, ''ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਵੀ ਮਜ਼ਬੂਤ ਹਨ। ਇੱਥੋਂ ਤਕ ਕਿ ਕੋਰੀਆ ਦੇ ਕੋਲ ਵੀ ਸ਼ਾਨਦਾਰ ਟੀਮ ਹੈ। ਇਹ ਅਜਿਹੀਆਂ ਟੀਮਾਂ ਹਨ ਜੋ ਸਾਨੂੰ ਸਖਤ ਟੱਕਰ ਦੇ ਸਕਦੀਆਂ ਹਨ।''


Related News