T20 WC 2024 'ਚ ਟੀਮ ਇੰਡੀਆ ਦਾ ਹਿੱਸਾ ਬਣ ਸਕਦੇ ਨੇ ਰਿਸ਼ਭ ਪੰਤ, ਬਸ ਕਰਨਾ ਹੋਵੇਗਾ ਇਹ ਕੰਮ
Monday, Mar 11, 2024 - 08:06 PM (IST)
ਸਪੋਰਟਸ ਡੈਸਕ- ਭਾਰਤੀ ਟੀਮ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀ ਵਾਪਸੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਉਹ ਮੈਦਾਨ 'ਤੇ ਵਾਪਸੀ ਲਈ ਲਗਭਗ ਫਿੱਟ ਹੈ ਅਤੇ IPL 2024 'ਚ ਖੇਡਦੇ ਹੋਏ ਨਜ਼ਰ ਆ ਸਕਦੇ ਹਨ।ਇੰਨਾ ਹੀ ਨਹੀਂ ਪੰਤ ਨੂੰ ਟੀ-20 ਵਿਸ਼ਵ ਕੱਪ 2024 ਲਈ ਟੀਮ ਇੰਡੀਆ 'ਚ ਵੀ ਚੁਣਿਆ ਜਾ ਸਕਦਾ ਹੈ ਪਰ ਇਸ ਦੇ ਲਈ ਉਨ੍ਹਾਂ ਨੂੰ IPL 'ਚ ਖਾਸ ਕੰਮ ਕਰਨਾ ਹੋਵੇਗਾ।
ਰਿਸ਼ਭ ਪੰਤ ਟੀ-20 ਵਿਸ਼ਵ ਕੱਪ 2024 ਦਾ ਹਿੱਸਾ ਬਣ ਸਕਦੇ ਹਨ
ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਰਿਸ਼ਭ ਪੰਤ ਦੇ ਸੱਟ ਤੋਂ ਠੀਕ ਹੋਣ ਅਤੇ ਖੇਡ ਵਿੱਚ ਵਾਪਸੀ ਬਾਰੇ ਵੱਡੀ ਜਾਣਕਾਰੀ ਦਿੱਤੀ। ਪੰਤ ਦਸੰਬਰ 2022 'ਚ ਹੋਏ ਭਿਆਨਕ ਕਾਰ ਹਾਦਸੇ ਤੋਂ ਬਾਅਦ ਖੇਡ ਤੋਂ ਦੂਰ ਹਨ। ਜੈ ਸ਼ਾਹ ਨੇ ਕਿਹਾ ਕਿ ਉਹ ਚੰਗੀ ਬੱਲੇਬਾਜ਼ੀ ਕਰ ਰਿਹਾ ਹੈ, ਉਹ ਚੰਗੀ ਕੀਪਿੰਗ ਕਰ ਰਿਹਾ ਹੈ। ਅਸੀਂ ਜਲਦੀ ਹੀ ਉਸ ਨੂੰ ਫਿੱਟ ਘੋਸ਼ਿਤ ਕਰਾਂਗੇ। ਜੇਕਰ ਉਹ ਟੀ-20 ਵਿਸ਼ਵ ਕੱਪ ਖੇਡ ਸਕਦਾ ਹੈ ਤਾਂ ਇਹ ਸਾਡੇ ਲਈ ਵੱਡੀ ਗੱਲ ਹੋਵੇਗੀ। ਉਹ ਸਾਡੇ ਲਈ ਅਹਿਮ ਖਿਡਾਰੀ ਹੈ।
ਜੈ ਸ਼ਾਹ ਨੇ ਅੱਗੇ ਕਿਹਾ ਕਿ ਜੇਕਰ ਉਹ ਕੀਪਿੰਗ ਸਕਦਾ ਹੈ ਤਾਂ ਵਿਸ਼ਵ ਕੱਪ ਖੇਡ ਸਕਦਾ ਹੈ। ਦੇਖਦੇ ਹਾਂ ਕਿ ਉਹ IPL 'ਚ ਕਿਹੋ ਜਿਹਾ ਪ੍ਰਦਰਸ਼ਨ ਕਰਦੇ ਹਨ। ਜੈ ਸ਼ਾਹ ਦੇ ਇਸ ਬਿਆਨ ਤੋਂ ਸਾਫ਼ ਹੋ ਗਿਆ ਹੈ ਕਿ ਜੇਕਰ ਰਿਸ਼ਭ ਪੰਤ IPL 2024 ਵਿੱਚ ਵਿਕਟਕੀਪਰ ਵਜੋਂ ਚੰਗਾ ਪ੍ਰਦਰਸ਼ਨ ਕਰਦੇ ਹਨ ਤਾਂ ਉਹ ਟੀ-20 ਵਿਸ਼ਵ ਕੱਪ 2024 ਵਿੱਚ ਟੀਮ ਇੰਡੀਆ ਦੀ ਪਹਿਲੀ ਪਸੰਦ ਬਣਨ ਜਾ ਰਹੇ ਹਨ।
ਇਹ ਵੀ ਪੜ੍ਹੋ : ਸਾਤਵਿਕ-ਚਿਰਾਗ ਨੇ ਰਚਿਆ ਇਤਿਹਾਸ, ਦੂਜੀ ਵਾਰ ਜਿੱਤਿਆ ਫ੍ਰੈਂਚ ਓਪਨ ਡਬਲਜ਼ ਖਿਤਾਬ
ਆਖਰੀ ਮੈਚ ਦਸੰਬਰ 2022 ਵਿੱਚ ਖੇਡਿਆ ਗਿਆ ਸੀ
ਰਿਸ਼ਭ ਪੰਤ ਪਿਛਲੇ ਦਸੰਬਰ 2022 ਵਿੱਚ ਇੱਕ ਕਾਰ ਹਾਦਸੇ ਤੋਂ ਬਾਅਦ ਕ੍ਰਿਕਟ ਦੇ ਮੈਦਾਨ ਤੋਂ ਦੂਰ ਹਨ। ਭਾਰਤ ਨੇ ਦਸੰਬਰ 2022 ਵਿੱਚ ਬੰਗਲਾਦੇਸ਼ ਖ਼ਿਲਾਫ਼ 2-0 ਦੀ ਟੈਸਟ ਸੀਰੀਜ਼ ਜਿੱਤੀ ਸੀ। ਰਿਸ਼ਭ ਪੰਤ ਇਸ ਸੀਰੀਜ਼ ਵਿੱਚ ਟੀਮ ਇੰਡੀਆ ਦਾ ਹਿੱਸਾ ਬਣੇ ਸਨ। ਪਰ ਬੰਗਲਾਦੇਸ਼ ਦੌਰੇ ਤੋਂ ਪਰਤਣ ਤੋਂ ਬਾਅਦ ਪੰਤ ਦੀ ਕਾਰ 30 ਦਸੰਬਰ ਦੀ ਸਵੇਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਇਸ ਹਾਦਸੇ 'ਚ ਪੰਤ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਪੰਤ ਨੇ ਆਪਣੇ ਗੋਡੇ ਅਤੇ ਗਿੱਟੇ 'ਚ ਲਿਗਾਮੈਂਟ ਟੀਅਰ ਦੀ ਸਰਜਰੀ ਕਰਵਾਈ ਸੀ। ਪਰ ਹੁਣ ਉਹ ਮੈਦਾਨ 'ਤੇ ਵਾਪਸੀ ਲਈ ਤਿਆਰ ਨਜ਼ਰ ਆ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8