ਅਭਿਆਸ ਮੈਚ 'ਚ ਵੀ ਨਹੀਂ ਚੱਲਿਆ ਪੰਤ ਦਾ ਬੱਲਾ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੀਤਾ ਰੱਜ ਟ੍ਰੋਲ

02/14/2020 2:10:25 PM

ਸਪੋਰਸਟ ਡੈਸਕ— ਨਿਊਜ਼ੀਲੈਂਡ ਖਿਲਾਫ ਟੀ20 ਅਤੇ ਵਨ-ਡੇ ਅੰਤਰਰਾਸ਼ਟਰੀ ਸੀਰੀਜ਼ ਤੋਂ ਬਾਅਦ ਭਾਰਤ ਨੂੰ ਦੋ ਮੈਚਾਂ ਦੀ ਟੈਸਟ ਸੀਰੀਜ਼ 21 ਫਰਵਰੀ ਤੋਂ ਖੇਡਣੀ ਹੈ। ਟੈਸਟ ਸੀਰੀਜ਼ ਤੋਂ ਪਹਿਲਾਂ ਭਾਰਤ ਅਤੇ ਨਿਊਜ਼ੀਲੈਂਡ XI ਵਿਚਾਲੇ ਤਿੰਨ ਦਿਨੀਂ ਅਭਿਆਸ ਮੈਚ ਖੇਡਿਆ ਜਾ ਰਿਹਾ ਹੈ। ਲੰਬੇ ਸਮੇਂ ਬਾਅਦ ਅਭਿਆਸ ਮੈਚ 'ਚ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਵੀ ਬੱਲੇਬਾਜ਼ੀ ਦਾ ਮੌਕਾ ਮਿਲਿਆ ਪਰ ਇਕ ਵਾਰ ਫਿਰ ਤੋਂ ਉਸ ਨੇ ਸਭ ਨੂੰ ਨਿਰਾਸ਼ ਕੀਤਾ ਹੈ। ਪੰਤ ਇਸ ਅਭਿਆਸ ਮੈਚ 'ਚ ਵੀ ਉਸ ਦੀ ਖਰਾਬ ਫਾਰਮ ਜਾਰੀ ਰਹੀ ਅਤੇ ਇਸ ਮੈਚ 'ਚ ਸਿਰਫ 10 ਗੇਂਦਾਂ 'ਤੇ 7 ਦੌੜਾਂ ਬਣਾ ਕੇ ਆਊਟ ਹੋ ਗਿਆ। ਜਿਸ ਕਰਕੇ ਉਸ ਨੂੰ ਟਵਿਟਰ 'ਤੇ ਫੈਨਜ਼ ਨੇ ਕਾਫੀ ਟ੍ਰੋਲ ਕੀਤਾ ਹੈ। 

ਰਿਸ਼ਭ ਪੰਤ ਨੂੰ ਪਿਛਲੇ ਕੁਝ ਸਮੇਂ ਵਲੋਂ ਲਿਮਟਿਡ ਓਵਰ 'ਚ ਵੀ ਪਲੇਇੰਗ ਇਲੈਵਨ 'ਚ ਖੇਡਣ ਦਾ ਮੌਕਾ ਨਹੀਂ ਮਿਲ ਰਿਹਾ ਹੈ। ਆਸਟਰੇਲੀਆ ਖਿਲਾਫ ਪਿਛਲੇ ਮਹੀਨੇ ਤਿੰਨ ਮੈਚਾਂ ਦੀ ਵਨ-ਡੇ ਅੰਤਰਰਾਸ਼ਟਰੀ ਸੀਰੀਜ਼ ਦੇ ਪਹਿਲੇ ਮੈਚ 'ਚ ਉਹ ਜ਼ਖਮੀ ਹੋ ਗਿਆ ਸੀ, ਜਿਸ ਤੋਂ ਬਾਅਦ ਵਿਕਟਕੀਪਰ ਦੀ ਭੂਮਿਕਾ ਕੇ. ਐੱਲ. ਰਾਹੁਲ ਨੇ ਨਿਭਾਈ ਸੀ। ਇਸ ਤੋਂ ਬਾਅਦ ਰਾਹੁਲ ਹੀ ਲਿਮਟਿਡ ਓਵਰ 'ਚ ਟੀਮ ਇੰਡੀਆ ਲਈ ਵਿਕਟਕੀਪਰ ਬੱਲੇਬਾਜ਼ ਦੀ ਭੂਮਿਕਾ ਨਿਭਾ ਰਹੇ ਹਨ। ਨਿਊਜ਼ੀਲੈਂਡ ਖਿਲਾਫ ਟੀ-20 ਅੰਤਰਰਾਸ਼ਟਰੀ ਅਤੇ ਵਨ-ਡੇ ਅੰਤਰਰਾਸ਼ਟਰੀ ਸੀਰੀਜ਼ 'ਚ ਵੀ ਪੰਤ ਨੂੰ ਪਲੇਇੰਗ ਇਲੈਵਨ 'ਚ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ।PunjabKesari
ਟੈਸਟ 'ਚ ਵੀ ਰਿਧੀਮਾਨ ਸਾਹਾ ਨੂੰ ਉਸ 'ਤੋਂ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ। ਪੰਤ ਪਿਛਲੇ ਕਾਫ਼ੀ ਸਮੇਂ ਤੋਂ ਬੱਲੇ ਨਾਲ ਫ਼ਾਰਮ 'ਚ ਨਹੀਂ ਹਨ ਅਤੇ ਵਿਕਟਾਂ ਦੇ ਪਿੱਛੇ ਵੀ ਕੁਝ ਖਾਸ ਪ੍ਰਭਾਵਿਤ ਨਹੀਂ ਕਰ ਸਕਿਆ ਹੈ। ਅਜਿਹੇ 'ਚ ਉਹ ਲੰਬੇ ਸਮੇਂ ਤੋਂ ਆਲੋਚਕਾਂ ਦੇ ਨਿਸ਼ਾਨੇ 'ਤੇ ਹੈ। ਅਭਿਆਸ ਮੈਚ 'ਚ ਪੰਤ ਦੇ ਸਸਤੇ 'ਚ ਆਊਟ ਹੋ ਜਾਣ ਤੋਂ ਬਾਅਦ ਫੈਨਜ਼ ਟ੍ਰੋਲ ਕਰਦੇ ਕੁਝ ਅਜਿਹੇ ਟਵੀਟਸ ਕਰ ਰਹੇ ਹਨ। -

PunjabKesariPunjabKesariPunjabKesari


Related News