IND vs NZ : ਰਨਆਊਟ ਹੋਣ ਤੋਂ ਬਾਅਦ ਰਹਾਨੇ ''ਤੇ ਭੜਕੇ ਪੰਤ, ਦੋਖੋ ਵੀਡੀਓ

Saturday, Feb 22, 2020 - 01:25 PM (IST)

IND vs NZ : ਰਨਆਊਟ ਹੋਣ ਤੋਂ ਬਾਅਦ ਰਹਾਨੇ ''ਤੇ ਭੜਕੇ ਪੰਤ, ਦੋਖੋ ਵੀਡੀਓ

ਸਪੋਰਟਸ ਡੈਸਕ— ਟੈਸਟ ਕ੍ਰਿਕਟ 'ਚ ਡੈਬਿਊ ਕਰਨ ਵਾਲੇ ਕਾਈਲ ਜੈਮੀਸਨ ਅਤੇ ਤਜਰਬੇਕਾਰ ਟਿਮ ਸਾਊਥੀ ਵੱਲੋਂ 4-4 ਵਿਕਟਾਂ ਲੈਣ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਸ਼ੁਰੂਆਤੀ ਘੰਟੇ 'ਚ ਹੀ ਭਾਰਤ ਨੂੰ ਪਹਿਲੀ ਪਾਰੀ 'ਚ 165 ਦੌੜਾਂ 'ਤੇ ਆਲ ਆਊਟ ਕਰ ਦਿੱਤਾ। ਅਜਿਹੇ 'ਚ ਭਾਰਤ ਦੀ ਪਾਰੀ ਦੇ ਦੌਰਾਨ ਇਕ ਅਜੀਬ ਘਟਨਾ ਦੇਖਣ ਨੂੰ ਮਿਲੀ ਜਿੱਥੇ ਅਜਿੰਕਯ ਰਹਾਨੇ ਦੀ ਗਲਤੀ ਨਾਲ ਰਿਸ਼ਭ ਪੰਤ ਆਊਟ ਹੋ ਗਏ ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਦਰਅਸਲ, ਹੋਇਆ ਅਜਿਹਾ ਕਿ ਜਦੋਂ ਭਾਰਤ ਦਾ ਸਕੋਰ 132 ਦੌੜਾਂ ਤਕ ਹੀ ਪਹੁੰਚਿਆ ਸੀ ਕਿ ਅਜਿੰਕਯ ਰਹਾਨੇ ਅਤੇ ਰਿਸ਼ਭ ਪੰਤ ਵਿਚਾਲੇ ਤਾਲਮੇਲ ਦੀ ਕਮੀ ਹੋਈ। ਰਹਾਨੇ ਨੇ ਪੁਆਇੰਟ 'ਤੇ ਡਿਫੈਂਸਿਵ ਸ਼ਾਟ ਖੇਡਿਆ ਅਤੇ ਦੌੜ ਲੈਣ ਲਏ ਭੱਜੇ। ਰਿਸ਼ਭ ਪੰਤ ਇਸ ਦੌੜ ਲਈ ਤਿਆਰ ਨਹੀਂ ਦਿਸੇ। ਉਹ ਸਟਾਰਟ ਲੈਣ ਦੇ ਬਾਅਦ ਰੁਕ ਗਏ। ਦੂਜੇ ਪਾਸੇ ਰਹਾਨੇ ਨੂੰ ਯਕੀਨ ਸੀ ਕਿ ਇਹ ਦੌੜ ਹੋ ਸਕਦੀ ਹੈ। ਉਹ ਅੱਗੇ ਵਧਦੇ ਗਏ। ਇਸ ਤੋਂ ਬਾਅਦ ਪੰਤ ਆਪਣੇ ਆਪ ਸਾਥੀ ਖਿਡਾਰੀ ਦੇ ਦਬਾਅ 'ਚ ਦੌੜ ਲੈਣ ਲਈ ਭੱਜੇ। ਪਰ ਉਦੋਂ ਤਕ ਦੇਰ ਹੋ ਚੁੱਕੀ ਸੀ। ਪੁਆਇੰਟ ਤੋਂ ਏਜਾਜ਼ ਪਟੇਲ ਦਾ ਥ੍ਰੋਅ ਸਿੱਧਾ ਸਟੰਪ 'ਤੇ ਲੱਗਾ ਅਤੇ ਪੰਤ ਕ੍ਰੀਜ਼ ਤੋਂ ਬਾਹਰ ਰਹਿ ਗਏ। ਉਹ 53 ਗੇਂਦਾਂ 'ਚ 19 ਦੌੜਾਂ ਬਣਾ ਆਊਟ ਹੋਏ।
PunjabKesari
ਜ਼ਿਕਰਯੋਗ ਹੈ ਕਿ ਭਾਰਤ ਨੇ ਪੰਜ ਵਿਕਟਾਂ 'ਤੇ 122 ਦੌੜਾਂ ਤੋਂ ਅੱਗੇ ਖੇਡਦੇ ਹੋਏ ਆਖਰੀ ਪੰਜ ਵਿਕਟ 43 ਦੌੜਾਂ ਦੇ ਅੰਦਰ ਗੁਆ ਦਿੱਤੇ। ਰਿਸ਼ਭ ਪੰਤ (19) ਨੇ ਛੱਕੇ ਨਾਲ ਸ਼ੁਰੂਆਤ ਕੀਤੀ ਪਰ ਉਪ ਕਪਤਾਨ ਅਜਿੰਕਯ ਰਹਾਨੇ ਤੋਂ ਗਲਤਫਹਿਮੀ ਦਾ ਸ਼ਿਕਾਰ ਹੋ ਕੇ ਰਨਆਊਟ ਹੋ ਗਏ। ਰਵੀਚੰਦਰਨ ਅਸ਼ਵਿਨ ਨੂੰ ਸਾਊਦੀ ਨੇ ਉਸ ਤਰ੍ਹਾਂ ਗੇਂਦ ਕਰਾ ਕੇ ਪਵੇਲੀਅਨ ਭੇਜਿਆ ਜਿਸ 'ਤੇ ਕੱਲ ਦੇ ਦਿਨ ਪ੍ਰਿਥਵੀ ਸ਼ਾਅ ਆਪਣਾ ਵਿਕਟ ਗੁਆ ਬੈਠੇ ਸਨ। ਜਦਕਿ ਰਹਾਨੇ ਬਾਹਰ ਜਾਂਦੀ ਗੇਂਦ 'ਤੇ ਬੱਲਾ ਅੜਾਉਣ ਦੀ ਕੋਸ਼ਿਸ਼ 'ਚ ਆਊਟ ਹੋਏ। ਮੁਹੰਮਦ ਸ਼ੰਮੀ (21) ਨੇ ਟੀਮ ਨੂੰ 150 ਦੌੜਾਂ ਦੇ ਪਾਰ ਪਹੁੰਚਾਇਆ। ਉਨ੍ਹਾਂ ਨੇ ਨੌਵੇਂ ਵਿਕਟ ਲਈ ਇਸ਼ਾਂਤ ਸ਼ਰਮਾ ਦੇ ਨਾਲ 22 ਦੌੜਾਂ ਜੋੜੀਆਂ। ਦੋਵੇਂ ਇਕ ਦੇ ਬਾਅਦ ਇਕ ਆਊਟ ਹੋਏ ਅਤੇ ਭਾਰਤੀ ਪਾਰੀ 68.1 ਓਵਰ 'ਚ ਸਿਮਟ ਗਈ।

 


author

Tarsem Singh

Content Editor

Related News