ਟੀਮ ਦੀ ਜ਼ਰੂਰਤ ਦੇ ਮੁਤਾਬਕ ਕਿਸੇ ਵੀ ਕ੍ਰਮ ''ਤੇ ਖੇਡਣ ਨੂੰ ਤਿਆਰ : ਪੰਤ

03/25/2019 2:55:51 PM

ਮੁੰਬਈ— ਭਾਰਤ ਦੇ ਹਮਲਾਵਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਐਤਵਾਰ ਨੂੰ ਆਈ.ਪੀ.ਐੱਲ 2019 ਦੇ ਮੈਚ 'ਚ ਦਿੱਲੀ ਕੈਪੀਟਲਸ ਵੱਲੋਂ ਖੇਡਦੇ ਹੋਏ ਮੁੰਬਈ ਇੰਡੀਅਨਜ਼ ਦੇ ਖਿਲਾਫ 37 ਦੌੜਾਂ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦਿੱਲੀ ਕੈਪੀਟਲਸ ਵੱਲੋਂ ਪਹਿਲੇ ਮੈਚ 'ਚ 27 ਗੇਂਦਾਂ 'ਚ ਅਜੇਤੂ 78 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਟੀਮ ਦੀ ਜ਼ਰੂਰਤ ਦੇ ਮੁਤਾਬਕ ਕਿਸੇ ਵੀ ਕ੍ਰਮ 'ਤੇ ਬੱਲੇਬਾਜ਼ੀ ਕਰਨ 'ਚ ਖੁਸ਼ੀ ਹੋਵੇਗੀ। ਮੁੰਬਈ ਇੰਡੀਅਨਜ਼ ਦੇ ਖਿਲਾਫ ਖੇਡੀ ਇਸ ਪਾਰੀ ਨਾਲ ਪੰਤ ਦੀ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਦੀ ਸੰਭਾਵਨਾ ਵਧ ਗਈ ਹੈ। 
PunjabKesari
ਚੋਟੀ ਦੇ ਪੱਧਰ ਦੇ ਕ੍ਰਿਕਟ 'ਚ ਅਜੇ ਤਕ ਦੀ ਯਾਤਰਾ ਬਾਰੇ ਪੁੱਛੇ ਜਾਣ 'ਤੇ ਪੰਤ ਨੇ ਕਿਹਾ, ''ਇਹ ਸ਼ਾਨਦਾਰ ਸਫਰ ਰਿਹਾ ਹੈ, ਮੈਂ ਆਪਣੇ ਕ੍ਰਿਕਟ ਕਰੀਅਰ 'ਚ ਰੋਜ਼ਾਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜਦੋਂ ਤੁਹਾਡੀ ਟੀਮ ਜਿੱਤਦੀ ਹੈ ਤਾਂ ਚੰਗਾ ਲਗਦਾ ਹੈ। ਮੈਂ ਵਧੇਰੇ ਸਮਾਂ ਸਥਿਤੀ ਦੇ ਮੁਤਾਬਕ ਖੇਡਣ ਦੀ ਕੋਸ਼ਿਸ਼ ਕਰਦਾ ਹਾਂ।'' ਉਨ੍ਹਾਂ ਕਿਹਾ, ''ਜਦੋਂ ਟੀਮ ਲਈ ਦੌੜਾਂ ਬਣਾਉਣ ਦੀ ਜ਼ਰੂਰਤ ਹੁੰਦੀ ਹੈ ਤਾਂ ਮੈਂ ਜੋਖਮ ਉਠਾਉਂਦਾ ਹਾਂ ਅਤੇ ਅੱਜ ਇਹ ਕੰਮ ਕਰ ਗਿਆ। ਖਾਸ ਕਰਕੇ ਟੀ-20 'ਚ ਤੁਹਾਨੂੰ ਕੁਝ ਅਲਗ ਕਰਨਾ ਹੁੰਦਾ ਹੈ। ਗੇਂਦਬਾਜ਼ ਜਦੋਂ ਤੁਹਾਨੂੰ ਸ਼ਾਟ ਖੇਡਣ ਲਈ ਜਗ੍ਹਾ ਨਹੀਂ ਦਿੰਦੇ ਤਾਂ ਤੁਹਾਨੂੰ ਖੁਦ ਜਗ੍ਹਾ ਬਣਾਉਣੀ ਹੁੰਦੀ ਹੈ।''


Tarsem Singh

Content Editor

Related News