IPL 2019 : ਨੌਜਵਾਨ ਪੰਤ ਨੇ ਖੋਲਿਆ ਰਾਜ਼, ਵਿਰਾਟ ਕੋਹਲੀ ਦੀ ਇਸ ਗੱਲ ਤੋਂ ਲਗਦਾ ਹੈ ਡਰ

Saturday, Mar 23, 2019 - 03:46 PM (IST)

IPL 2019  : ਨੌਜਵਾਨ ਪੰਤ ਨੇ ਖੋਲਿਆ ਰਾਜ਼, ਵਿਰਾਟ ਕੋਹਲੀ ਦੀ ਇਸ ਗੱਲ ਤੋਂ ਲਗਦਾ ਹੈ ਡਰ

ਨਵੀਂ ਦਿੱਲੀ— ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਗੁੱਸੇ ਤੋਂ ਡਰ ਲਗਦਾ ਹੈ। ਪੰਤ ਨੇ ਆਪਣੀ ਆਈ.ਪੀ.ਐੱਲ. 2019 ਟੀਮ ਦਿੱਲੀ ਕੈਪੀਟਲਸ ਦੀ ਵੈੱਬਸਾਈਟ 'ਤੇ ਕਿਹਾ, ''ਮੈਂ ਕਿਸੇ ਤੋਂ ਨਹੀਂ ਡਰਦਾ ਪਰ ਵਿਰਾਟ ਭਾਜੀ ਦੇ ਗੁੱਸੇ ਤੋਂ ਡਰ ਲਗਦਾ ਹੈ।'' ਉਨ੍ਹਾਂ ਕਿਹਾ, ''ਪਰ ਜੇਕਰ ਤੁਸੀਂ ਸਭ ਕੁਝ ਸਹੀ ਤਰ੍ਹਾਂ ਕਰ ਰਹੇ ਹੋ ਤਾਂ ਉਹ (ਕੋਹਲੀ) ਗੁੱਸੇ ਕਿਉਂ ਹੋਣਗੇ।''
PunjabKesari
ਪੰਤ ਨੇ ਕਿਹਾ, ''ਪਰ ਜੇਕਰ ਤੁਸੀਂ ਗਲਤੀ ਕਰਦੇ ਹੋ ਅਤੇ ਕੋਈ ਤੁਹਾਡੇ ਤੋਂ ਨਾਰਾਜ਼ ਹੋ ਜਾਂਦਾ ਹੈ ਤਾਂ... ਤਾਂ ਇਹ ਚੰਗਾ ਹੈ ਕਿਉਂਕਿ ਤੁਸੀਂ ਆਪਣੀਆਂ ਗਲਤੀਆਂ ਤੋਂ ਹੀ ਸਿਖਦੇ ਹੋ।'' ਪੰਤ ਨੇ ਖੇਡ ਦੇ ਤਿੰਨਾਂ ਫਾਰਮੈਟਾਂ 'ਚ ਕੁਝ ਚੰਗੀ ਪਾਰੀਆਂ ਖੇਡੀਆਂ ਹਨ ਅਤੇ ਮਹਿੰਦਰ ਸਿੰਘ ਧੋਨੀ ਦੇ ਸਨਿਆਸ ਲੈਣ ਦੇ ਬਾਅਦ ਉਨ੍ਹਾਂ ਦੀ ਜਗ੍ਹਾ ਲੈਣ ਨੂੰ ਤਿਆਰ ਹਨ। ਹਾਲਾਂਕਿ ਉਨ੍ਹਾਂ ਦੀ ਵਿਕਟਕੀਪਿੰਗ ਨਾਲ ਦਰਸ਼ਕ ਕਦੀ ਕਦਾਈਂ ਨਿਰਾਸ਼ ਹੋ ਜਾਂਦੇ ਹਨ। ਹਾਲ ਹੀ 'ਚ ਕੋਹਲੀ ਗੁੱਸਾ ਹੋ ਗਏ ਸਨ ਜਦੋਂ ਪੰਤ ਨੇ ਆਸਟਰੇਲੀਆ ਦੇ ਖਿਲਾਫ ਚੌਥੇ ਵਨ ਡੇ ਦੌਰਾਨ ਧੋਨੀ ਦੀ ਤਰ੍ਹਾਂ ਦੀ ਸਟੰਪਿੰਗ ਦੇ ਕੋਸ਼ਿਸ਼ 'ਚ ਇਕ ਦੌੜ ਗੁਆ ਦਿੱਤੀ ਸੀ।


author

Tarsem Singh

Content Editor

Related News