ਇੰਗਲੈਂਡ ਦੇ ਸਾਬਕਾ ਬੱਲੇਬਾਜ਼ ਦਾ ਵੱਡਾ ਬਿਆਨ, ਪੰਤ ਤੋਂ ਬਿਨਾਂ ਭਾਰਤੀ ਟੀਮ ਦੀ ਕਲਪਨਾ ਨਹੀਂ ਕਰ ਸਕਦਾ

Monday, Mar 29, 2021 - 06:59 PM (IST)

ਲੰਡਨ— ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇੰਗਲੈਂਡ ਸੀਰੀਜ਼ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਦੇ ਇਸ ਪ੍ਰਦਰਸ਼ਨ ਤੋਂ ਇੰਗਲੈਂਡ ਦਾ ਸਾਬਕਾ ਬੱਲੇਬਾਜ਼ ਇਆਨ ਬੈੱਲ ਕਾਫੀ ਪ੍ਰਭਾਵਿਤ ਹੈ ਅਤੇ ਪੰਤ ਨੂੰ ‘ਦੁਰਲੱਭ ਪ੍ਰਤਿਭਾ’ ਦੱਸਦਿਆਂ ਕਿਹਾ ਕਿ ਉਹ ਇਸ ਨੌਜਵਾਨ ਵਿਕਟਕੀਪਰ ਬੱਲੇਬਾਜ਼ ਤੋਂ ਬਿਨਾਂ ਕਿਸੇ ਭਾਰਤੀ ਟੀਮ ਦੀ ਕਲਪਨਾ ਵੀ ਨਹੀਂ ਕਰ ਸਕਦਾ। ਪੰਤ ਨੇ ਭਾਰਤ ਦੀ ਸੀਮਤ ਓਵਰਾਂ ਦੀ ਟੀਮ ’ਚ ਵਾਪਸੀ ਕੀਤੀ ਅਤੇ ਨੰਬਰ 4 ’ਤੇ ਬੱਲੇਬਾਜ਼ੀ ਕਰਦਿਆਂ ਦੋ ਵਨਡੇ ਮੈਚਾਂ ’ਚ ਦੋ ਅਰਧ ਸੈਂਕੜੇ ਬਣਾਏ।

PunjabKesari
ਬੈੱਲ ਨੇ ਕਿਹਾ, ‘‘ਮੈਂ ਉਸ ਦੇ ਬਿਨਾਂ ਕਿਸੇ ਭਾਰਤੀ ਟੀਮ ਦੀ ਕਲਪਨਾ ਵੀ ਨਹੀਂ ਕਰ ਸਕਦਾ। ਅਜਿਹਾ ਮਹਿਸੂਸ ਹੁੰਦਾ ਹੈ, ਜਿਵੇਂ ਉਹ ਭਵਿੱਖ ਹੈ ਅਤੇ ਉਹ ਵਿਸ਼ਵ ਪੱਧਰੀ ਖਿਡਾਰੀ ਬਣਨ ਦੀ ਰਾਹ ’ਤੇ ਹੈ। ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਦੁਰਲੱਭ ਪ੍ਰਤਿਭਾ ਅਤੇ ਇਹ ਉਸ ਦੀ ਸ਼ੁਰੂਆਤ ਹੈ ਪਰ ਉਸ ਦਾ ਕਰੀਅਰ ਸਫਲ ਹੈ। ਉਹ ਅਦਭੁੱਤ ਖਿਡਾਰੀ ਹੈ। ਉਹ ਅਸਲ ’ਚ ਮੈਚ ਜੇਤੂ ਖਿਡਾਰੀ ਹੈ।

PunjabKesari
ਪੰਤ ਨੇ ਆਸਟਰੇਲੀਆ ਖਿਲਾਫ ਤੀਜੇ ਅਤੇ ਚੌਥੇ ਟੈਸਟ ਮੈਚ ’ਚ 97 ਅਤੇ ਅਜੇਤੂ 89 ਦੌੜਾਂ ਬਣਾਈਆਂ ਅਤੇ ਇੰਗਲੈਂਡ ਖਿਲਾਫ ਚੌਥੇ ਟੈਸਟ ’ਚ ਸੈਂਕੜਾ ਬਣਾਇਆ ਸੀ। ਐਤਵਾਰ ਤੀਸਰੇ ਅਤੇ ਆਖਰੀ ਵਨਡੇ ’ਚ ਉਸ ਨੇ 62 ਗੇਂਦਾਂ ’ਤੇ 78 ਦੌੜਾਂ ਬਣਾਈਆਂ। ਬੈੱਲ ਨੇ ਕਿਹਾ ਕਿ ਉਸ ਲੲਂ ਇਹ ਸੀਰੀਜ਼ ਸ਼ਾਨਦਾਰ ਰਹੀ। ਤਿੰਨਾਂ ਸਵਰੂਪਾਂ ’ਚ ਉਸ ਨੇ ਬਿਹਤਰੀਨ ਖੇਡ ਦਿਖਾੲਂ। ਅੱਜ ਮੈਨੂੰ ਉਸ ’ਚ ਇਕ ਸ਼ਾਂਤ ਚਿਤ ਬੱਲੇਬਾਜ਼ ਵੀ ਦੇਖਿਆ। ਉਸ ਨੇ ਜੋਖਿਮ ਭਰੇ ਸ਼ਾਟ ਨਹੀਂ ਖੇਡੇ ਅਤੇ ਸਿਰਫ ਲੱਪੇਬਾਜ਼ੀ ਨਹੀਂ ਕੀਤੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


Tarsem Singh

Content Editor

Related News