ਰਿਊ ਨੇ ਜਿੱਤਿਆ ਕੋਰੀਆ ਓਪਨ, 2 ਲੱਖ ਡਾਲਰ ਦੀ ਇਨਾਮੀ ਰਾਸ਼ੀ ਰਾਹਤ ਫੰਡ ''ਚ ਦਿੱਤੀ ਦਾਨ

Tuesday, Jun 23, 2020 - 03:43 AM (IST)

ਰਿਊ ਨੇ ਜਿੱਤਿਆ ਕੋਰੀਆ ਓਪਨ, 2 ਲੱਖ ਡਾਲਰ ਦੀ ਇਨਾਮੀ ਰਾਸ਼ੀ ਰਾਹਤ ਫੰਡ ''ਚ ਦਿੱਤੀ ਦਾਨ

ਇੰਚੀਓਨ- ਵਿਸ਼ਵ ਦੀ ਸਾਬਕਾ ਨੰਬਰ ਇਕ ਮਹਿਲਾ ਗੋਲਫਰ ਤੇ 2 ਵਾਰ ਦੀ ਮੇਜਰ ਚੈਂਪਅਨ ਸੋ ਇਯੋਨ ਰਿਊ ਨੇ ਕੋਰੀਆ ਓਪਨ ਗੋਲਫ ਟੂਰਨਾਮੈਂਟ ਜਿੱਤਣ ਤੋਂ ਬਾਅਦ ਉਸ ਤੋਂ ਮਿਲੀ 2,00,000 ਡਾਲਰ ਤੋਂ ਵੱਧ ਦੀ ਇਨਾਮੀ ਰਾਸ਼ੀ ਕੋਰੋਨਾ ਵਾਇਰਸ ਰਾਹਤ ਫੰਡ 'ਚਦਾਨ ਕਰ ਦਿੱਤੀ। 
ਕੋਵਿਡ-19 ਮਹਾਮਾਰੀ ਦੇ ਕਾਰਨ ਰਿਊ ਦਾ ਇਹ ਪਿਛਲੇ ਚਾਰ ਮਹੀਨਿਆਂ ਵਿਚ ਪਹਿਲਾਂ ਟੂਰਨਾਮੈਂਟ ਸੀ। ਰਿਊ ਨੇ ਆਖਰੀ ਦੌਰ 'ਚ ਇਵਨ ਪਾਰ 72 ਦਾ ਕਾਰਡ ਖੇਡਿਆ। ਉਸ ਨੇ ਇਕ ਹੋਰ ਚੋਟੀ ਦੇ ਗੋਲਫ ਹਿਓ ਜੂ ਕਿਮ ਨੂੰ ਇਕ ਸ਼ਾਟ ਨਾਲ ਪਿੱਛੇ ਛੱਡਿਆ। ਰਿਊ ਦਾ ਇਹ 2018 ਵਿਚ ਜਾਪਾਨ ਓਪਨ ਤੋਂ ਬਾਅਦ ਪਹਿਲਾ ਖਿਤਾਬ ਹੈ।


author

Gurdeep Singh

Content Editor

Related News