ਰਿਜਿਜੂ ਨੇ ਬਰਮਿੰਘਮ ਰਾਸ਼ਟਰਮੰਡਲ ਵਿਚ ਨਿਸ਼ਾਨੇਬਾਜ਼ਾਂ ਨੂੰ ਸ਼ਾਮਲ ਕਰਨ ਲਈ ਲਿਖਿਆ ਪੱਤਰ

Thursday, Sep 05, 2019 - 02:08 AM (IST)

ਰਿਜਿਜੂ ਨੇ ਬਰਮਿੰਘਮ ਰਾਸ਼ਟਰਮੰਡਲ ਵਿਚ ਨਿਸ਼ਾਨੇਬਾਜ਼ਾਂ ਨੂੰ ਸ਼ਾਮਲ ਕਰਨ ਲਈ ਲਿਖਿਆ ਪੱਤਰ

ਨਵੀਂ ਦਿੱਲੀ— ਖੇਡ ਮੰਤਰੀ ਕੀਰੇਨ ਰਿਜਿਜੂ ਨੇ ਬਿ੍ਰਟੇਨ ਦੇ ਡਿਜ਼ੀਟਲ, ਸੰਸਕ੍ਰਿਤਕ, ਮੀਡੀਆ ਅਤੇ ਖੇਡ ਮੰਤਰੀ ਨਿਕੀ ਮੋਰਗਨ ਨੂੰ ਪੱਤਰ ਲਿਖਿਆ 2022 ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਨਿਸ਼ਾਨੇਬਾਜ਼ੀ ਮੁਕਾਬਲੇ ਨੂੰ ਸ਼ਾਮਲ ਲਈ ਉਸ ਦੀ ਦਖਲਅੰਦਾਜੀ ਦੀ ਮੰਗ ਕੀਤੀ। ਸਾਲ 1974 ਤੋਂ ਬਾਅਦ ਪਹਿਲੀ ਵਾਰ ਨਿਸ਼ਾਨੇਬਾਜ਼ੀ ਨੂੰ ‘ਲਾਜੀਸਟੀਕਲ’ ਮੁੱਦਿਆਂ ਕਾਰਣ ਖੇਡਾਂ ਦੇ ਪ੍ਰੋਗਰਾਮ ਤੋਂ ਬਾਹਰ ਕੀਤਾ ਗਿਆ ਹੈ। ਹਾਲਾਂਕਿ ਰਾਸ਼ਟਰਮੰਡਲ ਖੇਡ ਮਹਾਂਸੰਘ ਦੇ ਪ੍ਰਧਾਨ ਲੁਈਸ ਮਾਰਟਿਨ ਨੇ ਕਿਹਾ ਕਿ ਨਿਸ਼ਾਨੇਬਾਜ਼ੀ ਮੁਕਾਬਲਾ ਕਦੇ ਵੀ ਖੇਡਾਂ ਵਿਚ ਜਰੂਰੀ ਮੁਕਾਬਲੇ ਵਿਚ ਸ਼ਾਮਲ ਨਹੀਂ ਸੀ।
ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨਿਸ਼ਾਨੇਬਾਜ਼ੀ ਵਿਚ ਕਾਫੀ ਵਧੀਆ ਪ੍ਰਦਰਸ਼ਨ ਕਰਦਾ ਹੈ। ਖੇਡਾਂ ਨਾਲ ਇਸ ਨੂੰ ਬਾਹਰ ਕਰਨਾ ਭਾਰਤੀ ਓਲੰਪਿਕ ਸੰਘ ਨੂੰ ਚੰਗਾ ਨਹੀਂ ਲੱਗਾ ਜਿਸ ਨੇ ਧਮਕੀ ਦਿੱਤੀ ਕਿ ਜੇਕਰ ਇਸ ਫੈਸਲੇ ’ਤੇ ਵਿਚਾਰ ਨਾ ਕੀਤਾ ਗਿਆ ਤਾਂ ਉਹ ਇਨ੍ਹਾਂ ਖੇਡਾਂ ਦਾ ਬਾਈਕਾਟ ਕਰੇਗਾ। ਖੇਡਾਂ ਵਿਚੋਂ ਨਿਸ਼ਾਨੇਬਾਜ਼ੀ ਨੂੰ ਬਾਹਰ ਕਰਨ ’ਤੇ ਚਿੰਤਾ ਜ਼ਾਹਰ ਕਰਦੇ ਹੋਏ ਖੇਡ ਮੰਤਰੀ ਰਿਜਿਜੂ ਨੇ ਮੋਰਗਨ ਨੂੰ ਪੱਤਰ ਲਿਖ ਕੇ ਦਖਲਅੰਦਾਜ਼ੀ ਦੀ ਮੰਗ ਕੀਤੀ ਤਾਂਕਿ ਬਰਮਿੰਘਮ ਖੇਡਾਂ ਦੀ ਸੂਚੀ ਵਿਚ ਇਸ ਨੂੰ ਸ਼ਾਮਲ ਕੀਤਾ ਜਾਵੇ।


author

Gurdeep Singh

Content Editor

Related News