ਰਿਧੀਮਾ ਨੇ ਹੀਰੋ ਡਬਲਯੂ. ਪੀ. ਜੀ. ਟੀ. ਦੇ ਅੱਠਵੇਂ ਪੜਾਅ ''ਚ ਸੈਸ਼ਨ ਦੀ ਪਹਿਲੀ ਜਿੱਤ ਕੀਤੀ ਦਰਜ

Friday, Jun 17, 2022 - 06:26 PM (IST)

ਰਿਧੀਮਾ ਨੇ ਹੀਰੋ ਡਬਲਯੂ. ਪੀ. ਜੀ. ਟੀ. ਦੇ ਅੱਠਵੇਂ ਪੜਾਅ ''ਚ ਸੈਸ਼ਨ ਦੀ ਪਹਿਲੀ ਜਿੱਤ ਕੀਤੀ ਦਰਜ

ਬੈਂਗਲੁਰੂ- ਭਾਰਤੀ ਗੋਲਫਰ ਰਿਧੀਮਾ ਦਿਲਾਵੜੀ ਨੇ ਤੀਜੇ ਦੌਰ 'ਚ ਦੋ ਬਰਡੀ ਦੀ ਸ਼ਾਨਦਾਰ ਸ਼ੁਰੂਆਤ ਨਾਲ 72 ਦਾ ਕਾਰਡ ਖੇਡ ਕੇ ਇੱਥੇ ਹੀਰੋ ਮਹਿਲਾ ਪ੍ਰੋ ਗੋਲਫ਼ ਟੂਰ ਦੇ ਅੱਠਵੇ ਪੜਾਅ ਦਾ ਖ਼ਿਤਾਬ ਆਪਣੇ ਨਾਂ ਕੀਤਾ।

ਰਿਧੀਮਾ ਦਾ ਕੁਲ ਸਕੋਰ ਇਕ ਅੰਡਰ 215 ਰਿਹਾ ਤੇ ਇਸ ਤਰ੍ਹਾਂ ਉਨ੍ਹਾਂ ਨੇ ਜਾਨ੍ਹਵੀ ਬਖਸ਼ੀ (72), ਸਹਿਰ ਅਟਵਾਲ (72) ਤੇ ਪ੍ਰਣਵੀ ਉਰਸ (76) 'ਤੇ ਚਾਰ ਸ਼ਾਟ ਦੀ ਬੜ੍ਹਤ ਨਾਲ ਜਿੱਤ ਦਰਜ ਕੀਤੀ। ਇਸ ਨਾਲ ਰਿਧੀਮਾ ਦਾ ਲੰਬੇ ਸਮੇਂ ਤੋਂ ਬਣਿਆ ਖ਼ਿਤਾਬ ਦਾ ਸੋਕਾ ਵੀ ਖ਼ਤਮ ਹੋਇਆ ਹੈ। ਉਨ੍ਹਂ ਨੇ ਪਿਛਲਾ ਖ਼ਿਤਾਬ 2021 'ਚ ਜਨਵਰੀ ਤੇ ਦਸੰਬਰ 'ਚ ਜਿੱਤਿਆ ਸੀ। 


author

Tarsem Singh

Content Editor

Related News