ਰਿਕੀ ਪੋਂਟਿੰਗ ਬਣ ਸਕਦੇ ਹਨ ਇੰਗਲੈਂਡ ਟੈਸਟ ਟੀਮ ਦੇ ਕੋਚ - ਰਿਪੋਰਟ

Tuesday, Apr 19, 2022 - 12:55 PM (IST)

ਸਪੋਰਟਸ ਡੈਸਕ- ਆਸਟਰੇਲੀਆ ਨੂੰ ਦੋ ਵਾਰ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਰਿਕੀ ਪੋਂਟਿੰਗ ਨੂੰ ਇੰਗਲੈਂਡ ਟੈਸਟ ਟੀਮ ਦਾ ਕੋਚ ਬਣਾਇਆ ਜਾ ਸਕਦਾ ਹੈ। ਇਸ ਦਾ ਖੁਲਾਸਾ ਇਕ ਰਿਪੋਰਟ 'ਚ ਹੋਇਆ ਹੈ। ਪੋਂਟਿੰਗ ਨੂੰ ਕੋਚਿੰਗ ਦਾ ਵੀ ਕਾਫੀ ਚੰਗਾ ਤਜਰਬਾ ਹੈ। ਉਹ ਆਈ ਪੀ ਐੱਲ. 'ਚ ਕੋਚਿੰਗ ਦੇ ਰਹੇ ਹਨ। ਇਸ ਲਈ ਆਸਾਰ ਹਨ ਕਿ ਇੰਗਲੈਂਡ ਕ੍ਰਿਕਟ ਬੋਰਡ ਪੋਂਟਿੰਗ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪ ਸਕਦਾ ਹੈ।

ਇਹ ਵੀ ਪੜ੍ਹੋ : RR vs KKR : ਬਟਲਰ ਨੇ ਲਗਾਇਆ ਸੀਜ਼ਨ ਦਾ ਦੂਜਾ ਸੈਂਕੜਾ, ਬਣਾ ਦਿੱਤੇ ਇਹ ਵੱਡੇ ਰਿਕਾਰਡ

ਇਕ ਰਿਪੋਰਟ ਦੇ ਮੁਤਾਬਕ ਰਿਕੀ ਪੋਂਟਿੰਗ ਦਾ ਨਾਂ ਇੰਗਲੈਂਡ ਟੈਸਟ ਟੀਮ ਦੇ ਕੋਚ ਲਈ ਸਭ ਤੋਂ ਉੱਪਰ ਚਲ ਰਿਹਾ ਹੈ। ਇਸ ਤੋਂ ਬਾਅਦ ਭਾਰਤ ਤੇ ਦੱਖਣੀ ਅਫ਼ਰੀਕਾ ਦੇ ਸਾਬਕਾ ਕੋਚ ਗੈਰੀ ਕਸਟਰਨ ਦਾ ਨਾਂ ਵੀ ਲਿਸਟ 'ਚ ਸ਼ਾਮਲ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਲਿਸਟ 'ਚ ਸ਼੍ਰੀਲੰਕਾ ਦੇ ਮਹੇਲਾ ਜੈਵਰਧਨੇ ਦਾ ਨਾਂ ਵੀ ਹੈ ਜਿਨ੍ਹਾਂ ਨੂੰ ਆਈ. ਪੀ. ਐੱਲ. 'ਚ ਮੁੰਬਈ ਇੰਡੀਅਨਜ਼ ਤੇ ਦਿ ਹੰਡ੍ਰਡ 'ਚ ਸਦਰਨ ਬ੍ਰੇਵ ਦੇ ਨਾਲ ਫ੍ਰੈਂਚਾਈਜ਼ੀ ਸਰਕਟ 'ਤੇ ਕੋਚਿੰਗ ਦਾ ਤਜਰਬਾ ਹੈ। ਉਨ੍ਹਾਂ ਨੂੰ ਵਨ-ਡੇ ਟੀਮ ਦਾ ਕਪਤਾਨ ਬਣਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਪੁੱਤਰ ਵੇਦਾਂਤ ਨੇ ਤੈਰਾਕੀ 'ਚ ਜਿੱਤਿਆ ਸੋਨ ਤਮਗਾ, ਖ਼ੁਸ਼ੀ 'ਚ ਖੀਵੇ ਹੋਏ ਅਦਾਕਾਰ R ਮਾਧਵਨ

ਇਸ ਮਾਮਲੇ 'ਤੇ ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਹੁਸੈਨ ਨੇ ਕਿਹਾ ਕਿ ਮੇਰੇ ਲਈ ਇਸ ਸਮੇਂ ਕ੍ਰਿਕਟ 'ਚ ਰਿਕੀ ਪੋਂਟਿੰਗ ਤੋਂ ਬਿਹਤਰ ਕਿਸੇ ਹੋਰ ਦਾ ਦਿਮਾਗ਼ ਨਹੀਂ ਹੈ। ਜੋ ਖੇਡ ਨੂੰ ਇੰਨੀ ਚੰਗੀ ਤਰ੍ਹਾਂ ਪੜ੍ਹਦਾ ਹੈ। ਖੇਡ ਦੇ ਸਾਰੇ ਮਹਾਨ ਖਿਡਾਰੀ ਚੰਗੇ ਕੋਚ ਨਹੀਂ ਬਣਦੇ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਆਪਣਾ ਸੰਦੇਸ਼ ਖਿਡਾਰੀਆਂ ਤਕ ਕਿਵੇਂ ਪਹੁੰਚਾਉਣਾ ਹੈ ਪਰ ਪੋਂਟਿੰਗ ਦੇ ਨਾਲ ਇਹ ਸਮੱਸਿਆ ਨਹੀਂ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News