ਪੋਂਟਿੰਗ ਨੇ ਰੂਟ ਦੀ ਕਪਤਾਨੀ ’ਤੇ ਸਵਾਲ ਉਠਾਏ, ਆਖੀ ਇਹ ਗੱਲ

Wednesday, Dec 22, 2021 - 11:57 AM (IST)

ਸਪੋਰਟਸ ਡੈਸਕ– ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ  ਨੇ ਮੌਜੂਦਾ ਏਸ਼ੇਜ਼ ਸੀਰੀਜ਼ ਵਿਚ ਇੰਗਲੈਂਡ ਦੀ ਲਗਾਤਾਰ ਦੂਜੀ ਹਾਰ ਤੋਂ ਬਾਅਦ ਗੇਂਦਬਾਜ਼ਾਂ ਦੀ ਆਲੋਚਨਾ ਕਰਨ ’ਤੇ ਜੋ ਰੂਟ ਦੀ ਨਿੰਦਾ ਕੀਤੀ ਤੇ ਕਿਹਾ ਕਿ ਕਪਤਾਨ ਦੇ ਰੂਪ ਵਿਚ ਇਹ ਤੈਅ ਕਰਨਾ ਉਸਦੀ ਜ਼ਿੰਮੇਵਾਰੀ ਹੈ ਕਿ ਕਿਸ ਰਣਨੀਤੀ ਨੂੰ ਮੈਦਾਨ ’ਤੇ ਉਤਾਰਿਆ ਜਾ ਸਕੇ। ਦੂਜੇ ਟੈਸਟ ਨੂੰ ਆਸਟਰੇਲੀਆ ਹੱਥੋਂ 275 ਦੌੜਾਂ ਨਾਲ ਗੁਆਉਣ ਤੋਂ ਬਾਅਦ ਇੰਗਲੈਂਡ ਦੀ ਟੀਮ ਲੜੀ ਵਿਚ 0-2 ਨਾਲ ਪਿੱਛੇ ਹੋ ਗਈ ਹੈ। ਮੈਚ ਤੋਂ ਬਾਅਦ ਰੂਟ ਨੇ ਪਹਿਲੀ ਪਾਰੀ ਵਿਚ ਸਹੀ ਲੈਂਥ ’ਤੇ ਗੇਂਦਬਾਜ਼ੀ ਕਰਨ ਵਿਚ ਅਸਫਲ ਰਹੇ ਆਪਣੇ ਗੇਂਦਬਾਜ਼ਾਂ ਦੀ ਆਲੋਚਨਾ ਕੀਤੀ ਸੀ।

ਪੋਂਟਿੰਗ ਨੇ ਕਿਹਾ, ‘‘ਇਹ ਬਿਆਨ ਹੈਰਾਨੀ ਕਰਨ ਵਾਲਾ ਹੈ। ਗੇਂਦਬਾਜ਼ਾਂ ਨੂੰ ਬਦਲਾਅ ਕਰਨ ਲਈ ਕਹਿਣ ਦਾ ਕੰਮ ਕਿਸਦਾ ਹੈ? ਫਿਰ ਤੁਸੀਂ ਕਪਤਾਨ ਕਿਉਂ ਹੋ? ਉਸ ਨੇ ਕਿਹਾ,‘‘ਜੇਕਰ ਤੁਸੀਂ ਆਪਣੇ ਗੇਂਦਬਾਜ਼ਾਂ ਨੂੰ ਉਤਸ਼ਾਹਿਤ ਨਹੀਂ ਕਰ ਸਕਦੇ ਕਿ ਕਿਸ ਲੈਂਥ ’ਤੇ ਗੇਂਦਬਾਜ਼ੀ ਕਰਨੀ ਹੈ ਤਾਂ ਤੁਸੀਂ ਮੈਦਾਨ ’ਤੇ ਕੀ ਕਰ ਰਹੇ ਹੋ?’’ ਆਸਟਰੇਲੀਆ ਨੂੰ ਦੋ ਵਾਰ ਵਿਸ਼ਵ ਕੱਪ ਦਾ ਖਿਤਾਬ ਦਿਵਾਉਣ ਵਾਲੇ ਇਸ ਕਪਤਾਨ ਨੇ ਕਿਹਾ ਕਿ ਇਹ ਰੂਟ ਦੀ ਜ਼ਿੰਮੇਵਾਰੀ ਹੈ ਕਿ ਉਹ ਗੇਂਦਬਾਜ਼ਾਂ ਨੂੰ ਉਤਸ਼ਾਹਿਤ ਕਰੇ।’’ ਉਸ ਨੇ ਕਿਹਾ ਕਿ ਜੋ ਰੂਟ ਭਾਵੇਂ ਉਹ ਕਹਿ ਸਕਦਾ ਹੈ ਪਰ ਜੇਕਰ ਤੁਸੀਂ ਕਪਤਾਨ ਹੋ ਤਾਂ ਤੁਹਾਨੂੰ ਇਹ ਸਮਝਣ ਵਿਚ ਸਮਰੱਥ ਹੋਣਾ ਚਾਹੀਦਾ ਹੈ ਕਿ ਤੁਹਾਡੇ ਗੇਂਦਬਾਜ਼ ਉਸ ਜਗ੍ਹਾ ’ਤੇ ਗੇਂਦਬਾਜ਼ੀ ਨਹੀਂ ਕਰ ਰਹੇ ਹਨ, ਜਿੱਥੇ ਤੁਸੀਂ ਚਾਹੁੰਦੇ ਹੋ।’’


Tarsem Singh

Content Editor

Related News