14 ਕਰੋੜ ਦੀ ਨਿਲਾਮੀ ਦੇਖ ਕੇ ਅੱਖਾਂ ’ਤੇ ਭਰੋਸਾ ਨਹੀਂ ਹੋ ਰਿਹਾ ਸੀ ਰਿਚਰਡਸਨ ਨੂੰ

Saturday, Feb 20, 2021 - 12:34 AM (IST)

14 ਕਰੋੜ ਦੀ ਨਿਲਾਮੀ ਦੇਖ ਕੇ ਅੱਖਾਂ ’ਤੇ ਭਰੋਸਾ ਨਹੀਂ ਹੋ ਰਿਹਾ ਸੀ ਰਿਚਰਡਸਨ ਨੂੰ

ਕ੍ਰਾਈਸਟਚਰਚ– ਆਸਟਰੇਲੀਆ ਦਾ ਉੱਭਰਦਾ ਤੇਜ਼ ਗੇਂਦਬਾਜ਼ ਝਾਏ ਰਿਚਰਡਸਨ ਆਈ. ਪੀ. ਐੱਲ. ਨਿਲਾਮੀ ਵਿਚ 14 ਕਰੋੜ ਰੁਪਏ ਵਿਚ ਵਿਕਣ ਤੋਂ ਬਾਅਦ ‘ਸੁੰਨ’ ਹੋ ਗਿਆ ਸੀ ਤੇ ਉਸ ਨੂੰ ਭਰੋਸਾ ਨਹੀਂ ਹੋ ਰਿਹਾ ਸੀ ਕਿ ਪੰਜਾਬ ਕਿੰਗਜ਼ ਨੇ ਉਸ ’ਤੇ ਇੰਨੀ ਮੋਟੀ ਬੋਲੀ ਲਗਾਈ ਹੈ।

PunjabKesari
ਇਸ ਸੈਸ਼ਨ ਵਿਚ ਬਿੱਗ ਬੈਸ਼ ਲੀਗ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਰਿਚਰਡਸਨ ਨੇ ਕਿਹਾ,‘‘ਮੇਰਾ ਨਾਂ ਬੋਲਿਆ ਗਿਆ ਤੇ ਇਕ ਵਾਰੀ ਤਾਂ ਮੈਨੂੰ ਅਜਿਹਾ ਲੱਗਾ ਜਿਵੇਂ 20 ਮਿੰਟ ਤਕ ਕਿਸੇ ਨੇ ਬੋਲੀ ਲਗਾਈ ਹੀ ਨਹੀਂ। ਤਦ ਕਿਸੇ ਨੇ ਬੋਲੀ ਲਗਾਈ ਜਿਹੜੀ ਕਿ ਪੰਜ ਜਾਂ 10 ਸੈਕੰਡ ਬਾਅਦ ਲਾ ਦਿੱਤੀ ਗਈ ਸੀ ਪਰ ਮੈਨੂੰ ਇਹ ਬਹੁਤ ਲੰਬਾ ਸਮਾਂ ਲੱਗਾ।’’ ਉਸ ਨੇ ਕਿਹਾ,‘‘ਮੈਨੂੰ ਅਜਿਹਾ ਲੱਗਾ ਕਿ ਜਿਵੇਂ ਮੈਂ ਕੱਲ ਮੈਚ ਖੇਡਿਆ ਹੋਵੇ। ਕਈ ਤਰ੍ਹਾਂ ਦੀਆਂ ਭਾਵਨਾਵਾਂ ਦਾ ਜਵਾਰ ਉਮੜ ਰਿਹਾ ਸੀ ਤੇ ਮੈਂ ਮਾਨਸਿਕ ਤੌਰ ’ਤੇ ਥੱਕਿਆ ਹੋਇਆ ਮਹਿਸੂਸ ਕਰ ਰਿਹਾ ਸੀ।’’

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News