ਰਿਦਮ ਸਾਂਗਵਾਨ ਨੇ ਪੈਰਿਸ ਓਲੰਪਿਕ ''ਚ ਭਾਰਤ ਲਈ ਨਿਸ਼ਾਨੇਬਾਜ਼ੀ ''ਚ ਹਾਸਲ ਕੀਤਾ 16ਵਾਂ ਕੋਟਾ
Thursday, Jan 11, 2024 - 07:19 PM (IST)
ਜਕਾਰਤਾ- ਰਿਦਮ ਸਾਂਗਵਾਨ ਪੈਰਿਸ ਓਲੰਪਿਕ ਦਾ ਕੋਟਾ ਹਾਸਲ ਕਰਨ ਵਾਲੀ ਭਾਰਤ ਦੀ 16ਵੀਂ ਨਿਸ਼ਾਨੇਬਾਜ਼ ਬਣ ਗਈ, ਜਿਸ ਨੇ ਇਥੇ ਏਸ਼ੀਆਈ ਕੁਆਲੀਫਾਇਰ ’ਚ 25 ਮੀਟਰ ਸਪੋਰਟਸ ਪਿਸਟਲ ’ਚ ਕਾਂਸੀ ਤਮਗਾ ਜਿੱਤਿਆ। ਇਸ ਦੇ ਨਾਲ ਹੀ ਭਾਰਤ ਹੁਣ ਓਲੰਪਿਕ ਖੇਡਾਂ ’ਚ ਨਿਸ਼ਾਨੇਬਾਜ਼ੀ ’ਚ ਆਪਣਾ ਸਭ ਤੋਂ ਵੱਡਾ ਦਲ ਭੇਜੇਗਾ। ਭਾਰਤ ਨੇ ਜੁਲਾਈ-ਅਗਸਤ ’ਚ ਹੋਣ ਵਾਲੇ ਪੈਰਿਸ ਓਲੰਪਿਕ ’ਚ ਨਿਸ਼ਾਨੇਬਾਜ਼ੀ ਲਈ ਸਭ ਤੋਂ ਜ਼ਿਆਦਾ ਕੋਟਾ ਹਾਸਲ ਕਰ ਲਿਆ ਹੈ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕ-2020 ’ਚ ਭਾਰਤ ਦੇ 15 ਨਿਸ਼ਾਨੇਬਾਜ਼ਾਂ ਨੇ ਹਿੱਸਾ ਲਿਆ ਸੀ। ਏਸ਼ੀਆਈ ਕੁਆਲੀਫਾਇਰ ’ਚ ਭਾਰਤ ਦਾ ਇਹ ਤੀਜਾ ਓਲੰਪਿਕ ਕੋਟਾ ਹੈ। ਇਸ ਤੋਂ ਪਹਿਲਾਂ ਈਸ਼ਾ ਸਿੰਘ ਅਤੇ ਵਰੁਣਾ ਤੋਮਰ 10 ਮੀਟਰ ਏਅਰ ਪਿਸਟਲ ਮਹਿਲਾ ਅਤੇ ਪੁਰਸ਼ ਵਰਗ ’ਚ ਕੋਟਾ ਹਾਸਲ ਕਰ ਚੁੱਕੇ ਹਨ।
ਹਰਿਆਣਾ ਦੀ 20 ਸਾਲਾ ਰਿਦਮ ਭਾਰਤ ਦੀ 25 ਮੀਟਰ ਸਪੋਰਟਸ ਪਿਸਟਲ ਟੀਮ ਦਾ ਹਿੱਸਾ ਸੀ ਜਿਸ ਵਿੱਚ ਈਸ਼ਾ ਅਤੇ ਮਨੂ ਭਾਕਰ ਵੀ ਸ਼ਾਮਲ ਸਨ ਜਿਨ੍ਹਾਂ ਨੇ ਪਿਛਲੇ ਸਾਲ ਹਾਂਗਜ਼ੂ ਏਸ਼ੀਅਨ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। ਰਿਦਮ ਫਾਈਨਲ 'ਚ 28 ਅੰਕਾਂ ਨਾਲ ਤੀਜੇ ਸਥਾਨ 'ਤੇ ਰਹੀ ਪਰ ਇਹ ਉਨ੍ਹਾਂ ਨੂੰ ਪੈਰਿਸ ਓਲੰਪਿਕ ਲਈ ਕੋਟਾ ਹਾਸਲ ਕਰਨ ਲਈ ਕਾਫੀ ਸੀ।
ਇਹ ਵੀ ਪੜ੍ਹੋ- ਸਿੰਧੂ ਤੇ ਪ੍ਰਣਯ ਕਰਨਗੇ ਬੈਡਮਿੰਟਨ ਏਸ਼ੀਆ ਟੀਮ ਚੈਂਪਅਨਸ਼ਿਪ ’ਚ ਭਾਰਤੀ ਟੀਮ ਦੀ ਅਗਵਾਈ
ਚੀਨ ਦੇ ਯਾਂਗ ਜਿਨ ਨੇ 41 ਅੰਕਾਂ ਨਾਲ ਸੋਨ ਤਮਗਾ ਅਤੇ ਕੋਰੀਆ ਦੀ ਕਿਮ ਯੇਜੀ ਨੇ 32 ਅੰਕਾਂ ਨਾਲ ਚਾਂਦੀ ਦਾ ਤਗਮਾ ਹਾਸਲ ਕੀਤਾ। ਏਸ਼ੀਆਈ ਓਲੰਪਿਕ ਕੁਆਲੀਫਾਇਰ ਵਿੱਚ ਰਿਦਮ ਦਾ ਇਹ ਦੂਜਾ ਕਾਂਸੀ ਦਾ ਤਮਗਾ ਹੈ। ਉਨ੍ਹਾਂ ਨੇ 10 ਮੀਟਰ ਏਅਰ ਪਿਸਟਲ ਵਿੱਚ ਵੀ ਤੀਜਾ ਸਥਾਨ ਹਾਸਲ ਕੀਤਾ। ਉਹ ਇਸ ਵਰਗ ਵਿੱਚ ਓਲੰਪਿਕ ਕੋਟਾ ਹਾਸਲ ਨਹੀਂ ਕਰ ਸਕੀ। ਆਪਣੀ ਸਫਲਤਾ ਦਾ ਸਿਹਰਾ ਨਿੱਜੀ ਕੋਚ ਵਿਨੀਤ ਕੁਮਾਰ ਨੂੰ ਦਿੰਦੇ ਹੋਏ ਰਿਦਮ ਨੇ ਕਿਹਾ, 'ਮੈਨੂੰ ਖੁਸ਼ੀ ਹੈ ਕਿ ਮੈਂ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਲਈ ਕੋਟਾ ਹਾਸਲ ਕਰ ਸਕੀ।'
ਇਹ ਵੀ ਪੜ੍ਹੋ- ਨਿਸ਼ਾਨੇਬਾਜ਼ ਨੈਨਸੀ ਨੇ ਸੋਨ ਤੇ ਇਲਾਵੇਨਿਲ ਨੇ ਚਾਂਦੀ ਤਮਗਾ ਜਿੱਤਿਆ
ਉਨ੍ਹਾਂ ਨੇ ਕਿਹਾ, 'ਮੈਂ ਆਪਣੇ ਨਿੱਜੀ ਕੋਚ ਵਿਨੀਤ ਕੁਮਾਰ ਦਾ ਧੰਨਵਾਦ ਕਰਨਾ ਚਾਹਾਂਗੀ। ਉਨ੍ਹਾਂ ਦੀ ਬਦੌਲਤ ਹੀ ਮੈਂ ਇੱਥੇ ਪਹੁੰਚੀ ਹਾਂ। ਮੈਂ ਆਪਣੇ ਸਾਰੇ ਸਮਰਥਕਾਂ ਦਾ ਵੀ ਧੰਨਵਾਦ ਕਰਾਂਗੀ। ਇਹ ਪੁੱਛੇ ਜਾਣ 'ਤੇ ਕਿ ਤਿੰਨਾਂ 'ਚੋਂ ਕਿਸ ਮੈਡਲ 'ਤੇ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਮਾਣ ਹੈ, ਰਿਦਮ ਨੇ ਕਿਹਾ ਕਿ ਸਾਰੇ ਮੈਡਲ ਉਨ੍ਹਾਂ ਦੇ ਦਿਲ ਦੇ ਕਰੀਬ ਹਨ ਪਰ ਉਹ ਦੇਸ਼ ਲਈ ਕੋਟਾ ਜਿੱਤ ਸਕੀ, ਇਸ ਲਈ ਇਹ ਖਾਸ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।