ਛੋਟੀ ਉਮਰੇ ਅਨਾਥ ਹੋਈ ਰੇਵਤੀ ਓਲੰਪਿਕ ’ਚ ਦਿਖਾਏਗੀ ਦਮ, ਮਜ਼ਦੂਰੀ ਕਰ ਨਾਨੀ ਨੇ ਇੱਥੇ ਤੱਕ ਪਹੁੰਚਾਇਆ

Sunday, Jul 18, 2021 - 05:23 PM (IST)

ਛੋਟੀ ਉਮਰੇ ਅਨਾਥ ਹੋਈ ਰੇਵਤੀ ਓਲੰਪਿਕ ’ਚ ਦਿਖਾਏਗੀ ਦਮ, ਮਜ਼ਦੂਰੀ ਕਰ ਨਾਨੀ ਨੇ ਇੱਥੇ ਤੱਕ ਪਹੁੰਚਾਇਆ

ਨਵੀਂ ਦਿੱਲੀ : ਟੋਕੀਓ ਓਲੰਪਿਕ ਵਿਚ ਤਾਮਿਲਨਾਡੂ ਦੀ ਧੀ ਰੇਵਤੀ ਵੀਰਾਮਨੀ ਆਪਣਾ ਦਮ ਦਿਖਾਉਣ ਲਈ ਤਿਆਰ ਹੈ। ਦੱਸ ਦੇਈਏ ਕਿ ਰੇਵਤੀ ਨੂੰ ਇੱਥੇ ਤੱਕ ਪਹੁੰਚਣ ਲਈ ਕਾਫ਼ੀ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਉਹ ਸਿਰਫ਼ 7 ਸਾਲ ਦੀ ਸੀ ਉਦੋਂ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਪਰਿਵਾਰ ਅਜੇ ਸਦਮੇ ’ਚੋਂ ਉਭਰ ਹੀ ਰਿਹਾ ਸੀ ਕਿ ਇਕ ਸਾਲ ਬਾਅਦ ਉਨ੍ਹਾਂ ਦੀ ਮਾਂ ਦਾ ਵੀ ਦਿਹਾਂਤ ਹੋ ਗਿਆ। ਅਜਿਹੇ ਵਿਚ ਅਨਾਥ ਰੇਵਤੀ ਅਤੇ ਉਨ੍ਹਾਂ ਦੀ ਭੈਣ ਦਾ ਪਾਲਣ-ਪੋਸ਼ਣ ਉਨ੍ਹਾਂ ਦੀ ਨਾਨੀ ਨੇ ਕੀਤਾ। ਉਨ੍ਹਾਂ ਦੀ ਨਾਨੀ ਇਕ ਦਿਹਾੜੀਦਾਰ ਮਜ਼ਦੂਰ ਸੀ।

ਇਹ ਵੀ ਪੜ੍ਹੋ: 124 ਸਾਲ ਪੁਰਾਣੀਆਂ ਓਲੰਪਿਕ ਖੇਡਾਂ ਦੇ ਜਾਣੋ ਰੋਮਾਂਚਕ ਤੱਥ, ਜਾਣੋ ਹੁਣ ਤੱਕ ਖੇਡਾਂ 'ਚ ਕਿੰਨੇ ਆਏ ਬਦਲਾਅ

PunjabKesari

ਰੇਵਤੀ ਮੁਤਾਬਕ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਨਾਨੀ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਵੀ ਕੰਮ ’ਤੇ ਭੇਜੇ ਪਰ ਨਾਨੀ ਨੇ ਇਨਕਾਰ ਕਰਦੇ ਹੋਏ ਕਿ ਉਨ੍ਹਾਂ ਨੂੰ ਸਕੂਲ ਜਾਣਾ ਚਾਹੀਦਾ ਹੈ ਅਤੇ ਪੜ੍ਹਾਈ ਕਰਨੀ ਚਾਹੀਦੀ ਹੈ। ਦੌੜਨ ਵਿਚ ਪ੍ਰਤਿਭਾ ਕਾਰਨ ਰੇਵਤੀ ਨੂੰ ਰੇਲਵੇ ਦੇ ਮਦੂਰੇ ਵਿਚ ਟੀ.ਟੀ.ਈ. ਨੌਕਰੀ ਮਿਲੀ ਗਈ, ਜਦੋਂ ਕਿ ਉਨ੍ਹਾਂ ਦੀ ਛੋਟੀ ਭੈਣ ਹੁਣ ਚੇਨਈ ਵਿਚ ਪੁਲਸ ਅਧਿਕਾਰੀ ਹੈ। ਰੇਵਤੀ 23 ਜੁਲਾਈ ਨੂੰ ਸ਼ੁਰੂ ਹੋ ਰਹੀਆਂ ਟੋਕੀਓ ਓਲੰਪਿਕ ਖੇਡਾਂ ਵਿਚ ਭਾਰਤ ਦੀ 4 ਗੁਣਾ 400 ਮੀਟਰ ਮਿਸ਼ਰਤ ਰਿਲੇਅ ਟੀਮ ਦਾ ਹਿੱਸਾ ਹੈ।

ਇਹ ਵੀ ਪੜ੍ਹੋ: ਇੰਗਲੈਂਡ ਦੀਆਂ ਗਲੀਆਂ ’ਚ ਮਸਤੀ ਕਰਦੇ ਦਿਖੇ ਵਿਰਾਟ ਅਤੇ ਅਨੁਸ਼ਕਾ, ਤਸਵੀਰਾਂ ਵਾਇਰਲ

PunjabKesari

ਰੇਵਤੀ ਨੂੰ ਸ਼ੁਰੂਆਤ ਵਿਚ ਨੰਗੇ ਪੈਰੀ ਦੌੜਨਾ ਪਿਆ, ਕਿਉਂਕਿ ਉਨ੍ਹਾਂ ਕੋਲ ਬੂਟ ਖ਼ਰੀਦਣ ਦੇ ਪੈਸੇ ਨਹੀਂ ਸਨ। ਰੇਵਤੀ ਦੇ ਜੀਵਨ ਵਿਚ ਬਦਲਾਅ ਉਦੋਂ ਆਇਆ ਜਦੋਂ ਮਦੂਰੈ ਸੈਂਟਰ ਆਫ ਸਪੋਰਟਸ ਡਿਵੈਲਪਮੈਂਟ ਅਥਾਰਟੀ, ਤਾਮਿਲਨਾਡੂ ਦੇ ਕੋਚ ਕੇ. ਕਨਨ ਨੇ ਉਨ੍ਹਾਂ ਨੂੰ ਦੇਖਿਆ ਅਤੇ ਉਸ ਨੂੰ ਮਿਲਣ ਦਾ ਫ਼ੈਸਲਾ ਕੀਤਾ। ਰੇਵਤੀ ਦੀ ਨਾਨੀ ਨੇ ਸ਼ੁਰੂਆਤ ਟਰੇਨਿੰਗ ਲਈ ਇਨਕਾਰ ਕਰ ਦਿੱਤਾ ਪਰ ਕਨਨ ਨੇ ਉਨ੍ਹਾਂ ਨੂੰ ਮਨਾਇਆ ਅਤੇ ਰੇਵਤੀ ਨੂੰ ਮਦੂਰੇ ਦੇ ਲੇਡੀ ਡੋਕ ਕਾਲਜ ਅਤੇ ਹੋਸਟਲ ਵਿਚ ਜਗ੍ਹਾ ਦਿਵਾਈ।

ਇਹ ਵੀ ਪੜ੍ਹੋ: ਓਲੰਪਿਕ ਪਿੰਡ ’ਤੇ ਛਾਇਆ ਕੋਰੋਨਾ ਦਾ ਸਾਇਆ, ਕੋਵਿਡ-19 ਦਾ ਪਹਿਲਾ ਮਾਮਲਾ ਆਇਆ ਸਾਹਮਣੇ

PunjabKesari

ਰੇਵਤੀ ਵੀਰਾਮਨੀ ਨੇ 2016 ਤੋਂ 2019 ਤੱਕ ਕਨਨ ਦੇ ਮਾਰਗਦਰਸ਼ਨ ਵਿਚ ਟਰੇਨਿੰਗ ਕੀਤੀ। ਇਸ ਦੇ ਬਾਅਦ ਉਹ ਪਟਿਆਲਾ ਸ਼ਿਫਟ ਹੋ ਗਈ, ਜਿੱਥੇ ਉਹ ਨੈਸ਼ਨਲ ਕੈਂਪ ਦਾ ਹਿੱਸਾ ਸੀ। ਕਨਨ ਦੇ ਮਾਰਗਦਰਸ਼ਨ ਵਿਚ 100 ਮੀਟਰ ਅਤੇ 200 ਮੀਟਰ ਵਿਚ ਚੁਣੌਤੀ ਪੇਸ਼ ਕਰਨ ਵਾਲੀ ਰੇਵਤੀ ਨੂੰ ਗਲੀਨਾ ਬੁਖਾਰਿਨਾ ਨੇ 400 ਮੀਟਰ ਵਿਚ ਹਿੱਸਾ ਲੈਣ ਨੂੰ ਕਿਹਾ। ਬੁਖਾਰਿਨਾ ਰਾਸ਼ਟਰੀ ਕੈਂਪ ਵਿਚ 400 ਮੀਟਰ ਦੀ ਕੌਚ ਸੀ। ਰੇਵਤੀ ਮੁਤਾਬਕ ਗਲੀਨਾ ਮੈਡਮ ਨੇ ਉਨ੍ਹਾਂ ਨੂੰ 400 ਮੀਟਰ ਵਿਚ ਦੌੜਨ ਨੂੰ ਕਿਹਾ ਅਤੇ ਕਨਨ ਸਰ ਵੀ ਮੰਨ ਗਏ। ਰੇਵਤੀ ਨੇ ਕਿਹਾ ਮੈਨੂੰ ਖ਼ੁਸ਼ੀ ਹੈ ਕਿ ਮੈਂ 400 ਮੀਟਰ ਵਿਚ ਹਿੱਸਾ ਲਿਆ ਅਤੇ ਮੈਂ ਹੁਣ ਆਪਣੇ ਪਹਿਲੇ ਓਲੰਪਿਕ ਵਿਚ ਜਾ ਰਹੀ ਹਾਂ।’

ਇਹ ਵੀ ਪੜ੍ਹੋ: 'ਪਸੀਨੇ' ਤੋਂ ਛੁਟਕਾਰੇ ਲਈ ਮਸ਼ਹੂਰ ਫਿਟਨੈੱਸ ਮਾਡਲ ਨੂੰ ਇਹ ਕੰਮ ਪਿਆ ਮਹਿੰਗਾ, ਮਿਲੀ ਮੌਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News