ਸੰਨਿਆਸ ਤੋਂ ਬਾਅਦ ਡਿਵੀਲਿਅਰਸ ਨੇ ਨੌਜਵਾਨ ਖਿਡਾਰੀਆਂ ਨੂੰ ਦੱਸੇ ਕਾਮਯਾਬੀ ਦੇ ਇਹ ਗੁਣ

06/12/2018 8:47:41 PM

ਨਵੀਂ ਦਿੱਲੀ— ਦੱਖਣੀ ਅਫਰੀਕਾ ਦੇ ਸਭ ਤੋਂ ਕਾਮਯਾਬ ਕ੍ਰਿਕਟਰਾਂ 'ਚੋਂ ਇਕ ਏਬੀ ਡਿਵੀਲਿਅਰਸ ਨੇ ਹਾਲ ਹੀ 'ਚ ਰਿਟਾਇਰਮੈਂਟ ਦਾ ਐਲਾਨ ਕਰ ਕੇ ਪੂਰੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਸੀ। ਸੰਨਿਆਸ ਲੈਣ ਤੋਂ ਬਾਅਦ ਦਿੱਤੇ ਗਏ ਇੰਟਰਵਿਊ 'ਚ ਡਿਵੀਲਿਅਰਸ ਦਾ ਕਹਿਣਾ ਹੈ ਕਿ ਨੌਜਵਾਨ ਖਿਡਾਰੀਆਂ ਨੂੰ ਸਫਲ ਹੋਣ ਲਈ ਸਿਰਫ ਖੇਡ 'ਤੇ ਧਿਆਨ ਦੇਣ ਦੀ ਜਰੂਰਤ ਹੈ।
ਉਸ ਦਾ ਕਹਿਣਾ ਹੈ ਕਿ ਨੌਜਵਾਨ ਖਿਡਾਰੀਆਂ ਨੂੰ ਸਫਲ ਹੋਣ ਲਈ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਿਣ ਦੀ ਜਰੂਰਤ ਹੈ ਜੋ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਸਕਦੀਆਂ ਹਨ। ਡਿਵੀਲਿਅਰਸ ਨੇ ਕਿਹਾ ਕਿ ਇਕ ਖਿਡਾਰੀ ਦੇ ਜੀਵਨ 'ਚ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਹਨ ਜੋ ਉਸ ਦੇ ਧਿਆਨ ਨੂੰ ਭਟਕਾ ਸਕਦੀਆਂ ਹਨ। ਜਦੋ ਤੁਸੀਂ ਸਿਖਰ 'ਤੇ ਪਹੁੰਚ ਜਾਂਦੇ ਹੋ ਤਾਂ ਹਰ ਕੋਈ ਤੁਹਾਨੂੰ ਪਾਉਂਣਾ ਚਾਹੁੰਦਾ ਹੈ।
ਵਨ ਡੇ 'ਚ ਸਭ ਤੋਂ ਤੇਜ਼ ਸੈਕੜੇ ਅਤੇ ਅਰਧਸੈਂਕੜੇ ਦਾ ਰਿਕਾਰਡ ਆਪਣੇ ਨਾਂ ਕਰਨ ਵਾਲੇ ਡਿਵੀਲਿਅਰਸ ਨੇ ਆਪਣੀ ਜਿੰਦਗੀ ਦੇ ਬਾਰੇ 'ਚ ਦੱਸਦੇ ਹੋਏ ਉਸ ਨੇ ਕਿਹਾ ਕਿ ਆਪਣੇ ਸੁਪਨਿਆਂ ਦਾ ਪਿੱਛਾ ਕਰਨਾ,ਈਮਨਦਾਰੀ ਨਾਲ ਮਿਹਨਤ ਕਰਨੀ, ਚਾਹੇ ਤੁਸੀ ਕ੍ਰਿਕਟ ਮੈਦਾਨ 'ਤੇ ਹੋਵੋਂ ਜਾ ਘਰ ਆਪਣੇ ਆਪ 'ਤੇ ਵਿਸ਼ਵਾਸ ਕਰਨਾ।
ਮੌਜੂਦਾ ਕ੍ਰਿਕਟ ਦੇ ਮਹਾਨ ਖਿਡਾਰੀਆਂ 'ਚੋਂ ਗਿਣੇ ਜਾਣ ਵਾਲੇ ਡਿਵੀਲਿਅਰਸ ਨੇ 23 ਮਈ ਨੂੰ ਅਚਾਨਕ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। 34 ਸਾਲ ਡਿਵੀਲਿਅਰਸ ਨੇ ਉਸ ਸਮੇਂ ਕਿਹਾ ਸੀ ਕਿ ਉਹ ਉਸ ਦੇ ਲਈ ਸੰਨਿਆਸ ਲੈਣ ਦਾ ਇਹ ਸਹੀ ਸਮਾਂ ਹੈ।
ਡਿਵੀਲਿਅਰਸ ਨੇ ਨੌਜਵਾਨ ਖਿਡਾਰੀਆਂ ਨੂੰ ਕ੍ਰਿਕਟ ਸਿੱਖ ਦਿੰਦੇ ਹੋਏ ਕਿਹਾ ਕਿ ਜਦੋ ਤੁਸੀਂ ਕ੍ਰੀਜ਼ 'ਤੇ ਕਦਮ ਰੱਖਦੇ ਹੋ ਅਤੇ ਗਾਰਡ ਲੈਂਦੇ ਹੋ ਤਾਂ ਦੋ ਚੀਜ਼ਾਂ ਹਮੇਸ਼ਾ ਆਪਣੇ ਦਿਮਾਗ 'ਚ ਰੱਖੋ, ਪਹਿਲੀ ਚੀਜ਼ ਫਿਲਡਰ ਦੀ ਜਗ੍ਹਾ ਤਾ ਕਿ ਤੁਸੀਂ ਗੇਂਦ ਨੂੰ ਖਾਲੀ ਜਗ੍ਹਾ 'ਚ ਖੇਡ ਸਕੋ, ਦੂਜੀ ਉਹ ਜਗ੍ਹਾ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਗੇਂਦਬਾਜ਼ੀ ਗੇਂਦ ਸੁੱਟ ਸਕਦਾ ਹੈ।


Related News