ਕ੍ਰਿਸ ਗੇਲ ਦਾ ਸੰਨਿਆਸ, ਜਾਣੋਂ ਉਹ 25 ਰਿਕਾਰਡ ਜੋ ਟੁੱਟਣੇ ਹਨ ਬਹੁਤ ਮੁਸ਼ਕਿਲ

08/14/2019 10:19:34 PM

ਜਲੰਧਰ— ਵੈਸਟਇੰਡੀਜ਼ ਦੇ ਦਿੱਗਜ ਕ੍ਰਿਕਟ ਕ੍ਰਿਸ ਗੇਲ ਨੇ ਆਖਿਕਾਰ ਭਾਰਤ ਵਿਰੁੱਧ ਤੀਜੇ ਵਨ ਡੇ 'ਚ ਤੂਫਾਨੀ ਪਾਰੀ ਖੇਡ ਕੇ ਸੰਨਿਆਸ ਲੈ ਲਿਆ। ਭਾਰਤੀ ਟੀਮ ਨੇ ਕ੍ਰਿਸ ਗੇਲ ਦੇ ਆਊਟ ਹੋਣ 'ਤੇ 'ਗਾਰਡ ਆਫ ਆਨਰ' ਦਿੱਤਾ। ਗੇਲ ਨੇ ਆਪਣੇ ਪੂਰੇ ਕਰੀਅਰ ਦੇ ਦੌਰਾਨ ਕਈ ਰਿਕਾਰਡ ਬਣਾਏ ਤੇ ਕਈ ਦਿੱਗਜਾਂ ਦੇ ਰਿਕਾਰਡ ਤੋੜੇ। ਉਸਦੇ ਨਾਂ ਕਈ ਇਸ ਤਰ੍ਹਾਂ ਦੇ ਵੀ ਰਿਕਾਰਡ ਦਰਜ ਹਨ ਜਿਨ੍ਹਾਂ ਨੂੰ ਤੋੜਣਾ ਨਵੇਂ ਬੱਲੇਬਾਜ਼ਾਂ ਦੇ ਲਈ ਚੁਣੌਤੀ ਹੋਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕ੍ਰਿਸ ਗੇਲ ਵਲੋਂ ਬਣਾਏ ਗਏ ਉਨ੍ਹਾਂ 25 ਰਿਕਾਰਡਾਂ ਦੇ ਵਾਰੇ 'ਚ- 
1. ਵੈਸਟਇੰਡੀਜ਼ ਵਲੋਂ ਸਭ ਤੋਂ ਜ਼ਿਆਦਾ ਵਨ ਡੇ ਦੌੜਾਂ ਬਣਾਉਣ ਵਾਲੇ ਖਿਡਾਰੀ 10,480।
2. ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ 'ਚ ਸੈਂਕੜੇ ਬਣਾਉਣ ਵਾਲੇ ਪਹਿਲੇ ਬੱਲੇਬਾਜ਼।
3. ਟੈਸਟ ਕ੍ਰਿਕਟ 'ਚ ਤਿਹਰਾ, ਵਨ ਡੇ 'ਚ ਦੋਹਰਾ ਤਾਂ ਟੀ-20 ਅੰਤਰਰਾਸ਼ਟਰੀ 'ਚ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼।
4. 2007 ਦੇ ਪਹਿਲੇ ਵਿਸ਼ਵ ਟੀ-20 ਕੱਪ 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼।
5. ਵਿਸ਼ਵ ਕੱਪ 2015 'ਚ ਉਨ੍ਹਾਂ ਨੇ ਜ਼ਿੰਬਾਬਵੇ ਵਿਰੁੱਧ 138 ਗੇਂਦਾਂ 'ਤੇ ਸਭ ਤੋਂ ਤੇਜ਼ ਵਨ ਡੇ ਦੋਹਰਾ ਸੈਂਕੜਾ ਲਗਾਇਆ।

PunjabKesari
6. ਵਨ ਡੇ ਖੇਡਣ ਵਾਲੇ 11 ਵੱਖ-ਵੱਖ ਦੇਸ਼ਾਂ ਵਿਰੁੱਧ ਸੈਂਕੜਾ ਲਗਾਉਣ ਵਾਲੇ ਤੀਜੇ ਬੱਲੇਬਾਜ਼।
7. ਟੀ-20 ਇੰਟਰਨੈਸ਼ਨਲ, ਟੈਸਟ ਤੇ ਵਨ ਡੇ ਦੇ ਇਕਮਾਤਰ ਬੱਲੇਬਾਜ਼ ਜੋ ਸ਼ੁਰੂ ਤੋਂ ਆਖਰ ਤਕ ਬੱਲਾ ਮੈਦਾਨ ਤੋਂ ਵਾਪਸ ਲੈ ਕੇ ਆਏ।
8. ਵੈਸਟਇੰਡੀਜ਼ ਵਲੋਂ ਸਭ ਤੋਂ ਤੇਜ਼ ਵਨ ਡੇ ਅਰਧ ਸੈਂਕੜਾ। (19 ਗੇਂਦਾਂ 'ਚ 50 ਦੌੜਾਂ)।
9. ਆਈ. ਸੀ. ਸੀ. ਚੈਂਪੀਅਨਸ ਟਰਾਫੀ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ (474)।
10. ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਛੱਕੇ (534)।

PunjabKesari
11. ਤ੍ਰਿਕੋਣੀ ਵਨ ਡੇ ਸੀਰੀਜ਼ 'ਚ ਸਭ ਤੋਂ ਜ਼ਿਆਦਾ ਛੱਕੇ (39 ਬਨਾਮ ਇੰਗਲੈਂਡ ਚਾਰ ਮੈਚਾਂ 'ਚ)।
12. ਟੈਸਟ ਕ੍ਰਿਕਟ 'ਚ 6 ਗੇਂਦਾਂ 'ਤੇ ਚਾਰ ਦੌੜਾਂ ਹਾਸਲ ਕਰਨ ਵਾਲੇ ਪਹਿਲੇ ਖਿਡਾਰੀ। 
13. ਟੈਸਟ ਮੈਚ ਦੀ ਪਹਿਲੀ ਗੇਂਦ 'ਤੇ ਛੱਕਾ ਮਾਰਨ ਵਾਲੇ ਪਹਿਲੇ ਖਿਡਾਰੀ।
14. ਮਾਰਲਾਨ ਸੈਮੁਅਲਸ ਦੇ ਨਾਲ ਰਿਕਾਰਡ 372 ਦੌੜਾਂ ਦੀ ਸਾਂਝੇਦਾਰੀ ਕੀਤੀ। 
15. ਡਵੇਨ ਸਮਿਥ ਦੇ ਨਾਲ ਆਈ. ਸੀ. ਸੀ. ਵਿਸ਼ਵ ਟੀ-20 ਇਤਿਹਾਸ (145) 'ਚ ਸਭ ਤੋਂ ਜ਼ਿਆਦਾ ਓਪਨਿੰਗ ਸਟੈਂਡ ਦਾ ਰਿਕਾਰਡ ਬਣਾਇਆ।

PunjabKesari
16. ਕ੍ਰਿਕਟ ਵਿਸ਼ਵ ਕੱਪ ਇਤਿਹਾਸ 'ਚ ਸਭ ਤੋਂ ਜ਼ਿਆਦਾ 40 ਛੱਕੇ ਲਗਾਉਣ ਵਾਲੇ ਬੱਲੇਬਾਜ਼।
17. ਟੀ-20 ਘਰੇਲੂ ਕ੍ਰਿਕਟ 'ਚ ਰਿਕਾਰਡ 12808 ਦੌੜਾਂ ਦਰਜ। ਸਭ ਤੋਂ ਜ਼ਿਆਦਾ 
18. ਟੀ-20 ਘਰੇਲੂ ਕ੍ਰਿਕਟ ਰਿਕਾਰਡ 21 ਸੈਂਕੜੇ।
19. ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ 4 ਹਜ਼ਾਰ ਦੌੜਾਂ ਬਣਾਉਣ ਵਾਲੇ ਬੱਲੇਬਾਜ਼।
20. ਆਈ. ਪੀ. ਐੱਲ. 'ਚ 300 ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਇਕਲੌਤੇ ਬੱਲੇਬਾ।

PunjabKesari
21. ਟੀ-20 ਮੈਚ 'ਚ ਸਭ ਤੋਂ ਜ਼ਿਆਦਾ 175 ਦੌੜਾਂ ਬਣਾਉਣ ਵਾਲੇ ਬੱਲੇਬਾਜ਼।
22. ਟੀ-20 ਕ੍ਰਿਕਟ 'ਚ ਸਿਰਫ 30 ਗੇਂਦਾਂ 'ਚ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼।
23. ਯੁਵਰਾਜ ਸਿੰਘ ਦੇ ਨਾਲ ਸਿਰਫ 12 ਗੇਂਦਾਂ 'ਚ ਅਰਧ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼।
24. ਟੀ-20 ਦੀ ਇਕ ਪਾਰੀ 'ਚ ਸਭ ਤੋਂ ਜ਼ਿਆਦਾ 18 ਛੱਕੇ ਲਗਾਉਣ ਵਾਲੇ ਖਿਡਾਰੀ।
25. ਬਤੌਰ ਓਪਨਰ ਵਨ ਡੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼।
ਗੇਲ ਦਾ ਟੀ-20 ਮੈਚਾਂ 'ਚ ਪ੍ਰਦਰਸ਼ਨ

PunjabKesari


Gurdeep Singh

Content Editor

Related News