ਇਹ ਸਖ਼ਤ ਅਭਿਆਸ ਦਾ ਨਤੀਜਾ ਹੈ : ਦਬਾਅ ''ਚ ਛੱਕੇ ਮਾਰਨ ''ਤੇ ਬੋਲੇ ਹੇਟਮਾਇਰ

04/14/2024 10:48:13 AM

ਮੁੱਲਾਂਪੁਰ- ਪੰਜਾਬ ਕਿੰਗਜ਼ ਖਿਲਾਫ 10 ਗੇਂਦਾਂ ਵਿਚ ਅਜੇਤੂ 27 ਦੌੜਾਂ ਦੀ ਹਮਲਾਵਰ ਪਾਰੀ ਖੇਡ ਕੇ ਰਾਜਸਥਾਨ ਰਾਇਲਜ਼ ਨੂੰ ਜਿੱਤ ਦਿਵਾਉਣ ਵਾਲੇ ਬੱਲੇਬਾਜ਼ ਸ਼ਿਮਰੋਨ ਹੇਟਮਾਇਰ ਨੇ ਕਿਹਾ ਕਿ ਸਖਤ ਅਭਿਆਸ ਕਰਕੇ ਉਹ ਗੇਂਦ ਨੂੰ ਸੀਮਾ ਤੋਂ ਪਾਰ ਲਿਜਾਣ ਵਿਚ ਸਫਲ ਰਿਹਾ ਹੈ>  ਰਾਜਸਥਾਨ ਨੂੰ ਆਖ਼ਰੀ 14 ਗੇਂਦਾਂ ਵਿੱਚ 30 ਦੌੜਾਂ ਦੀ ਲੋੜ ਸੀ ਤਾਂ ਹੇਟਮਾਇਰ ਅਤੇ ਰੋਵਮੈਨ ਪਾਵੇਲ (ਪੰਜ ਗੇਂਦਾਂ ਵਿੱਚ 11 ਦੌੜਾਂ) ਦੀ ਵੈਸਟਇੰਡੀਜ਼ ਬੱਲੇਬਾਜ਼ ਜੋੜੀ ਨੇ ਹਮਲਾਵਰ ਬੱਲੇਬਾਜ਼ੀ ਕੀਤੀ ਅਤੇ ਟੀਮ ਨੂੰ ਛੇ ਮੈਚਾਂ ਵਿੱਚ ਪੰਜਵੀਂ ਜਿੱਤ ਦਿਵਾਈ। ਪਲੇਅਰ ਆਫ ਦਿ ਮੈਚ' ਹੇਟਮਾਇਰ ਨੇ ਆਪਣੀ ਨਾਬਾਦ ਪਾਰੀ 'ਚ ਇਕ ਚੌਕਾ ਅਤੇ ਤਿੰਨ ਛੱਕੇ ਲਗਾਏ। ਪੰਜਾਬ ਨੂੰ ਅੱਠ ਵਿਕਟਾਂ ’ਤੇ 147 ਦੌੜਾਂ ’ਤੇ ਰੋਕ ਕੇ ਰਾਜਸਥਾਨ ਨੇ 19.5 ਓਵਰਾਂ ਵਿੱਚ ਸੱਤ ਵਿਕਟਾਂ ’ਤੇ 152 ਦੌੜਾਂ ਬਣਾ ਕੇ ਅੰਕ ਸੂਚੀ ਵਿੱਚ ਸਿਖਰ ’ਤੇ ਆਪਣੀ ਸਥਿਤੀ ਮਜ਼ਬੂਤ ​​ਕਰ ਲਈ।
ਹੇਟਮਾਇਰ ਨੇ ਮੈਚ ਤੋਂ ਬਾਅਦ ਪੁਰਸਕਾਰ ਸਮਾਰੋਹ 'ਚ ਕਿਹਾ, ''ਇਹ ਅਭਿਆਸ ਦੇ ਕਾਰਨ ਹੀ ਸੰਭਵ ਹੈ, ਮੈਂ ਨੈੱਟ ਸੈਸ਼ਨਾਂ 'ਚ ਵੱਧ ਤੋਂ ਵੱਧ (ਵੱਡੇ ਸ਼ਾਟ ਖੇਡਣ) ਦੀ ਕੋਸ਼ਿਸ਼ ਕਰਦਾ ਹਾਂ। ਮੈਂ ਛੱਕੇ ਮਾਰਨ ਦੀ ਪੂਰੀ ਕੋਸ਼ਿਸ਼ ਕਰਦਾ ਹਾਂ। ਮੈਨੂੰ ਖੁਸ਼ੀ ਹੈ ਕਿ ਮੈਂ ਅੱਜ ਆਪਣੀ ਟੀਮ ਦੀ ਮਦਦ ਕੀਤੀ।” ਰਾਜਸਥਾਨ ਨੂੰ ਆਖਰੀ ਓਵਰ 'ਚ ਜਿੱਤ ਲਈ 10 ਦੌੜਾਂ ਦੀ ਲੋੜ ਸੀ ਪਰ ਅਰਸ਼ਦੀਪ ਸਿੰਘ ਨੇ ਪਹਿਲੀਆਂ ਦੋ ਗੇਂਦਾਂ 'ਤੇ ਇਕ ਵੀ ਦੌੜ ਨਹੀਂ ਦਿੱਤੀ, ਜਿਸ ਕਾਰਨ ਹੇਟਮਾਇਰ 'ਤੇ ਦਬਾਅ ਵਧ ਗਿਆ। ਉਨ੍ਹਾਂ ਨੇ ਕਿਹਾ, "ਪਹਿਲੀਆਂ ਦੋ ਗੇਂਦਾਂ ਤੋਂ ਬਾਅਦ ਦਬਾਅ ਬਣ ਗਿਆ ਪਰ ਫਿਰ ਮੈਂ ਜਿੱਥੋਂ ਤੱਕ ਸੰਭਵ ਹੋ ਸਕੇ ਗੇਂਦ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ।"
ਉਨ੍ਹਾਂ ਨੇ  ਤੀਜੀ ਗੇਂਦ 'ਤੇ ਛੱਕਾ ਅਤੇ ਚੌਥੀ ਗੇਂਦ 'ਤੇ ਦੋ ਦੌੜਾਂ ਲੈਣ ਤੋਂ ਬਾਅਦ ਕ੍ਰੀਜ਼ 'ਤੇ ਮੌਜੂਦ ਆਪਣੇ ਸਾਥੀ ਬੱਲੇਬਾਜ਼ ਟ੍ਰੇਂਟ ਬੋਲਟ ਨੂੰ ਇਕ ਦੌੜ ਬਣਾਉਣ ਲਈ ਤਿਆਰ ਰਹਿਣ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ, ''ਮੈਂ ਬੋਲਟ ਨੂੰ ਕਿਹਾ ਕਿ ਜੇਕਰ ਉਸ ਨੂੰ ਓਵਰ ਦੀ ਪੰਜਵੀਂ ਗੇਂਦ 'ਤੇ ਮੌਕਾ ਮਿਲਦਾ ਹੈ ਤਾਂ ਉਸ ਨੂੰ ਇਕ ਦੌੜ ਬਣਾਉਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨਾਲ ਮੈਚ ਟਾਈ ਹੋ ਜਾਂਦਾ ਅਤੇ ਟੀਮ ਦੇ ਕੋਲ ਸੁਪਰ ਓਵਰ 'ਚ ਜਿੱਤਣ ਦਾ ਮੌਕਾ ਰਹਿੰਦਾ।"
ਹਾਲਾਂਕਿ, ਹੇਟਮਾਇਰ ਨੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ।


Aarti dhillon

Content Editor

Related News