ਪੇਸ ਡੇਵਿਸ ਕੱਪ ਟੀਮ ''ਚ ਬਰਕਰਾਰ, ਸ਼ਰਣ ਹੋਵੇਗਾ ਰਿਜ਼ਰਵ ਖਿਡਾਰੀ
Wednesday, Feb 26, 2020 - 12:21 AM (IST)

ਨਵੀਂ ਦਿੱਲੀ- ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਦੀ ਚੋਣ ਕਮੇਟੀ ਨੇ ਕ੍ਰੋਏਸ਼ੀਆ ਖਿਲਾਫ ਅਗਲੇ ਡੇਵਿਸ ਕੱਪ ਮੁਕਾਬਲੇ ਲਈ ਮੰਗਲਵਾਰ ਨੂੰ ਐਲਾਨੀ 5 ਮੈਂਬਰੀ ਟੀਮ ਵਿਚ ਤਜਰਬੇਕਾਰ ਲਿਏਂਡਰ ਪੇਸ ਨੂੰ ਬਰਕਰਾਰ ਰੱਖਿਆ ਹੈ। ਇਸ ਤੋਂ ਇਲਾਵਾ ਦਿਵਿਜ ਸ਼ਰਣ ਟੀਮ ਦਾ ਰਿਜ਼ਰਵ ਖਿਡਾਰੀ ਹੋਵੇਗਾ। ਕੁਆਲੀਫਾਇਰਸ ਗਰੁੱਪ ਦੇ ਇਹ ਮੁਕਾਬਲੇ 6 ਅਤੇ 7 ਮਾਰਚ ਨੂੰ ਖੇਡੇ ਜਾਣਗੇ। ਭਾਰਤੀ ਟੀਮ ਅਜੇ 24 ਦੇਸ਼ਾਂ ਦੇ ਕੁਆਲੀਫਾਇਰਸ ਗਰੁੱਪ ਵਿਚ ਹੈ, ਜਿੱਥੇ ਕ੍ਰੋਏਸ਼ੀਆ ਚੋਟੀ ਦਰਜਾ ਪ੍ਰਾਪਤ ਟੀਮ ਹੈ। ਕੁਆਲਫਾਇਰਸ ਗਰੁੱਪ ਦੀਆਂ 12 ਜੇਤੂ ਟੀਮਾਂ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੇ ਡੇਵਿਸ ਕੱਪ ਦੇ ਫਾਈਨਲਸ ਲਈ ਕੁਆਲੀਫਾਈ ਕਰਨਗੀਆਂ, ਜਦਕਿ ਹਾਰਨ ਵਾਲੀਆਂ ਟੀਮਾਂ ਨੂੰ ਵਿਸ਼ਵ ਗਰੁੱਪ-1 ਵਿਚ ਰੱਖਿਆ ਜਾਵੇਗਾ।