ਫੁੱਟਬਾਲ ਮੈਚ ਦੌਰਾਨ ਹਾਰਟ ਅਟੈਕ ਕਾਰਨ ਰੈਫਰੀ ਦਾ ਦਿਹਾਂਤ

05/20/2019 3:47:59 PM

ਸਪੋਰਟਸ ਡੈਸਕ : ਬੋਲੀਵਿਆ ਦੇ ਲਾ ਪਾਜ਼ ਸ਼ਹਿਰ ਵਿਚ ਇਕ ਫਰਸਟ ਡਿਵੀਜ਼ਨ ਫੁੱਟਬਾਲ ਮੈਚ ਦੌਰਾਨ ਅਚਾਨਕ ਹਾਰਟ ਅਟੈਕ ਕਾਰਨ ਰੈਫਰੀ ਦਾ ਦਿਹਾਂਤ ਹੋ ਗਿਆ। 31 ਸਾਲਾ ਵਿਕਟਰ ਹਰਟਾਰਡੋ ਨੂੰ ਨਗਰਪਾਲਕਾ ਸਟੇਡੀਅਮ ਵਿਚ ਮੈਚ ਦੇ ਦੂਜੇ ਹਾਫ ਵਿਚ ਅਚਾਨਕ ਅਟੈਕ ਆ ਗਿਆ ਜਿਸ ਤੋਂ ਬਾਅਦ ਉਹ 2 ਮਿੰਟ ਤੱਕ ਜ਼ਮੀਨ 'ਤੇ ਡਿੱਗੇ ਰਹਿ ਗਏ ਸੀ। ਸਥਾਨਕ ਮੀਡੀਆ ਮੁਤਾਬਕ ਹਾਦਸੇ ਕਾਰਨ ਮੁਕਾਬਲੇ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਹਰਟਾਰਡੋ ਨੂੰ ਸਟ੍ਰੈਚਰ ਦੀ ਮਦਦ ਨਾਲ ਐਂਬੁਲੈਂਸ ਵਿਚ ਅਲ ਨਾਰਟਰ ਪਹੁੰਚਾਇਆ ਗਿਆ ਜਿੱਥੇ ਲਿਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਇਕ ਹੋਰ ਹਾਰਟ ਅਟੈਕ ਆ ਗਿਆ ਜਿਸ ਕਾਰਨ ਉਨ੍ਹਾਂ ਦੀ ਐਂਬੁਲੈਂਸ ਵਿਚ ਹੀ ਦਿਹਾਂਤ ਹੋ ਗਿਆ।


Related News