ਮੇਰਾ ਫ਼ੋਕਸ ਫ਼ਿੱਟਨੈਸ ਤੇ ਓਲੰਪਿਕ ਟੀਮ ’ਚ ਜਗ੍ਹਾ ਬਣਾਉਣ ’ਤੇ : ਰੀਨਾ ਖੋਖਰ

Saturday, May 29, 2021 - 04:55 PM (IST)

ਮੇਰਾ ਫ਼ੋਕਸ ਫ਼ਿੱਟਨੈਸ ਤੇ ਓਲੰਪਿਕ ਟੀਮ ’ਚ ਜਗ੍ਹਾ ਬਣਾਉਣ ’ਤੇ : ਰੀਨਾ ਖੋਖਰ

ਬੈਂਗਲੁਰੂ— ਭਾਰਤੀ ਮਹਿਲਾ ਹਾਕੀ ਟੀਮ ਦੀ ਡਿਫ਼ੈਂਡਰ ਰੀਨਾ ਖੋਖਰ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਆਗਾਮੀ ਓਲੰਪਿਕ ਖੇਡਾਂ ਦੇ ਬਾਰੇ ’ਚ ਜ਼ਿਆਦਾ ਨਹੀਂ ਸੋਚ ਰਹੀ ਹੈ ਤੇ ਉਸ ਦਾ ਫ਼ੋਕਸ ਫ਼ਿੱਟ ਰਹਿ ਕੇ ਟੋਕੀਓ ਓਲੰਪਿਕ ਦੀ ਟੀਮ ’ਚ ਜਗ੍ਹਾ ਬਣਾਉਣ ’ਤੇ ਹੈ। ਜੇਕਰ ਖੋਖਰ ਦੀ ਟੀਮ ’ਚ ਚੋਣ ਹੁੰਦੀ ਹੈ ਤਾਂ ਇਹ ਉਸ ਦਾ ਪਹਿਲਾ ਓਲੰਪਿਕ ਹੋਵੇਗਾ। ਉਸ ਨੇ 23 ਜੁਲਾਈ ਤੋਂ ਸ਼ੁਰੂ ਹੋ ਰਹੇ ਓਲੰਪਿਕ ਤੋਂ ਪਹਿਲਾਂ ਕਿਹਾ ਕਿ ਭਵਿੱਖ ਬਾਰੇ ਸੋਚਦੇ ਰਹਿਣ ਨਾਲ ਦਬਾਅ ਬਣਦਾ ਹੈ। ਅਸੀਂ ਵਰਤਮਾਨ ’ਚ ਜਿਊਣ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਓਲੰਪਿਕ ’ਚ 60 ਦਿਨਾਂ ਤੋਂ ਵੀ ਘੱਟ ਸਮਾਂ ਬਚਿਆ ਹੈ ਤੇ ਅਸੀਂ ਕਾਫ਼ੀ ਮਿਹਨਤ ਕਰ ਰਹੇ ਹਾਂ।

ਹਰ ਕੋਈ ਆਪਣੀ ਖੇਡ ਨੂੰ ਬਿਹਤਰ ਬਣਾਉਣਾ ਚਾਹੁੰਦਾ ਹੈ ਤੇ ਅਭਿਆਸ ਸੈਸ਼ਨਾਂ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਖੋਖਰ ਨੇ ਕਿਹਾ ਕਿ ਜ਼ਿਆਦਾ ਸਮਾਂ ਬਚਿਆ ਨਹੀਂ ਹੈ ਤੇ ਅਸੀਂ ਛੋਟੀਆਂ-ਛੋਟੀਆਂ ਗੱਲਾਂ ’ਤੇ ਧਿਆਨ ਦੇ ਰਹੇ ਹਾਂ ਜਿਵੇਂ ਖ਼ੁਰਾਕ, ਫ਼ਿਟਨੈਸ ਤੇ ਸੱਟਾਂ ਤੋਂ ਬਚਾਅ। ਉਸ ਨੇ ਕਿਹਾ ਕਿ ਟੀਮ ਨੂੰ ਕੋਚ ਯਾਨੇਕੀ ਸ਼ਾਪਮੈਨ ਤੋਂ ਕਾਫ਼ੀ ਫ਼ਾਇਦਾ ਮਿਲ ਰਿਹਾ ਹੈ। ਅਸੀਂ ਹਫ਼ਤੇ ’ਚ ਦੋ ਦਿਨ ਇਨ੍ਹਾਂ ਸੈਸ਼ਨਾਂ ’ਚ ਹਿੱਸਾ ਲੈ ਰਹੇ ਹਾਂ ਤੇ ਹਰ ਤਰ੍ਹਾਂ ਦਾ ਪ੍ਰਾਣਾਯਾਮ ਕਰ ਰਹੇ ਹਾਂ।            


author

Tarsem Singh

Content Editor

Related News