ਰੀਮਾ ਜਫਾਲੀ ਫਾਰਮੂਲਾ-ਈ ਵਿਚ ਹਿੱਸਾ ਲੈਣ ਵਾਲੀ ਸਾਊਦੀ ਅਰਬ ਦੀ ਪਹਿਲੀ ਮਹਿਲਾ ਬਣੀ

11/13/2019 3:35:33 AM

ਨਵੀਂ ਦਿੱਲੀ - ਸਾਊਦੀ ਅਰਬ ਦੀ ਰਾਜਧਾਨੀ ਰਿਆਦ ਵਿਚ ਹੋਣ ਵਾਲੀ ਫਾਰਮੂਲਾ-ਈ ਰੇਸ ਵਿਚ ਹਿੱਸਾ ਲੈਣ ਵਾਲੀ ਰੀਮਾ ਜਫਾਲੀ ਪਹਿਲੀ ਮਹਿਲਾ ਬਣਨ ਜਾ ਰਹੀ ਹੈ। ਰੀਮਾ ਨੇ ਜੈਗੁਆਰ ਆਈ-ਪੇਸ ਈ ਟਰਾਫੀ ਵਿਚ ਹਿੱਸਾ ਲੈਣਾ ਹੈ, ਜਿਹੜੀ ਕਿ ਦਿਰਿਯਾਹ ਈਪ੍ਰੀਕਸ ਦਾ ਹਿੱਸਾ ਹੈ। ਹਾਲਾਂਕਿ ਰੀਮਾ ਦਾ ਮਹਿਲਾਵਾਂ ਨੂੰ ਲੈ ਕੇ ਸਖਤ ਸਾਊਦੀ ਅਰਬ ਵਿਚ ਵਿਰੋਧ ਵੀ ਹੋ ਰਿਹਾ ਹੈ ਪਰ ਉਹ ਇਸ ਤੋਂ ਬੇਫਿਕਰ ਹੈ।


ਰੀਮਾ ਨੇ ਕਿਹਾ ਕਿ ਕੁਝ ਪੁਰਸ਼ ਕਹਿੰਦੇ ਹਨ ਕਿ ਇਸ ਗੇਮ ਵਿਚ ਮਹਿਲਾਵਾਂ ਲਈ ਜਗ੍ਹਾ ਨਹੀਂ ਹੈ। ਕੁਝ ਪੁਰਸ਼ ਜਿਹੜੇ ਅਸਹਿਮਤ ਹਨ, ਉਹ ਮੈਨੂੰ ਇਕੱਲੇ ਡਰਾਈਵ ਕਰਨ ਦੇਣ। ਮੈਂ ਆਪਣੇ ਦਮ 'ਤੇ ਅਜਿਹਾ ਕਰ ਰਹੀ ਹਾਂ। ਇਹ ਉਨ੍ਹਾਂ ਦਾ ਵਿਚਾਰ ਹੋ ਸਕਦਾ ਹੈ ਕਿ ਅਜਿਹੀਆਂ ਗੇਮਸ ਸਾਡੇ ਲਈ ਯੋਗ ਨਹੀਂ ਹਨ। ਇਹ ਉਨ੍ਹਾਂ ਦੀ ਸੋਚ ਹੈ ਪਰ ਇਹ ਮੈਨੂੰ ਕਿਸੇ ਵੀ ਤਰ੍ਹਾਂ ਨਾਲ ਪ੍ਰਭਾਵਿਤ ਨਹੀਂ ਕਰਦੀ। ਹੋਰ ਤਾਂ ਮੇਰੇ ਟਵਿਟਰ ਜਾਂ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਅਜਿਹੇ ਸੰਦੇਸ਼ ਆਉਂਦੇ ਹਨ, ਜਿਨ੍ਹਾਂ ਵਿਚ ਲਿਖਿਆ ਹੁੰਦਾ ਹੈ ਕਿ ਤੁਸੀਂ ਇਸਤਰੀ ਹੋ, ਤੁਹਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ।

PunjabKesariPunjabKesari
ਰੀਮਾ ਨੇ ਕਿਹਾ ਕਿ ਕੁਝ ਲੋਕ ਤਾਂ ਮੈਨੂੰ ਅਨਪੜ੍ਹ ਤਕ ਕਰਾਰ ਦੇ ਚੁੱਕੇ ਹਨ। ਮੈਂ ਇਨ੍ਹਾਂ ਲੋਕਾਂ ਨੂੰ ਜਵਾਬ ਦੇਣ ਲਈ ਅਜਿਹਾ ਨਹੀਂ ਕਰ ਰਹੀ ਹਾਂ, ਮੈਂ ਇਹ ਕਰ ਰਹੀ ਹਾਂ ਕਿਉਂਕਿ ਮੈਂ ਇਸ ਨੂੰ ਚੁਣੌਤੀ ਦੇ ਰੂਪ ਵਿਚ ਦੇਖਦੀ ਹਾਂ ਤੇ ਜਿਸ ਵਿਚ ਮੈਨੂੰ ਖੁਸ਼ੀ ਮਿਲਦੀ ਹੈ, ਉਸ ਨੂੰ ਕਰਨ ਵਿਚ ਕੋਈ ਬੁਰਾਈ ਨਹੀਂ ਹੈ। ਇਹ ਤੱਥ ਹੈ ਕਿ ਜੇਕਰ ਮੈਂ ਜਿੱਤ ਗਈ ਤਾਂ ਇਹ ਕੁਝ ਲੋਕਾਂ 'ਤੇ ਹਾਂ-ਪੱਖੀ ਪ੍ਰਭਾਵ ਪਾਵੇਗਾ ਤੇ ਕੁਝ 'ਤੇ ਨਾਂਹ-ਪੱਖੀ ਪਰ ਇਹ ਉਨ੍ਹਾਂ ਦੀ ਸੋਚ ਹੈ ਮੇਰੀ ਨਹੀਂ। ਮੈਂ ਅਜੇ ਵੀ ਉਹ ਹੀ ਕਰ ਰਹੀ ਹਾਂ, ਜਿਹੜਾ ਮੈਨੂੰ ਪਸੰਦ ਹੈ।

PunjabKesariPunjabKesari


Gurdeep Singh

Content Editor

Related News