ਕ੍ਰਿਕਟ 'ਚ ਵੀ ਦਿਖੇਗਾ 'ਰੈੱਡ ਕਾਰਡ ਰੂਲ', ਇਸ ਗਲਤੀ 'ਤੇ ਮਿਲੇਗੀ ਸਜ਼ਾ

Sunday, Aug 13, 2023 - 03:40 PM (IST)

ਕ੍ਰਿਕਟ 'ਚ ਵੀ ਦਿਖੇਗਾ 'ਰੈੱਡ ਕਾਰਡ ਰੂਲ', ਇਸ ਗਲਤੀ 'ਤੇ ਮਿਲੇਗੀ ਸਜ਼ਾ

ਸਪੋਰਟਸ ਡੈਸਕ- ਫੁੱਟਬਾਲ ਮੈਚ 'ਚ ਖਿਡਾਰੀਆਂ ਨੂੰ ਰੈੱਡ ਕਾਰਡ ਦਿੱਤੇ ਜਾਂਦੇ ਹਨ। ਪਰ ਹੁਣ ਕ੍ਰਿਕਟ 'ਚ ਵੀ ਰੈੱਡ ਕਾਰਡ ਦੀ ਵਰਤੋਂ ਕੀਤੀ ਜਾਵੇਗੀ। ਰੈੱਡ ਕਾਰਡ ਨਿਯਮ ਕੈਰੇਬੀਅਨ ਪ੍ਰੀਮੀਅਰ ਲੀਗ ਰਾਹੀਂ ਪੇਸ਼ ਕੀਤਾ ਜਾਵੇਗਾ। ਪਿਛਲੇ ਸ਼ੁੱਕਰਵਾਰ ਨੂੰ ਲੀਗ ਦੇ ਆਯੋਜਕਾਂ ਵੱਲੋਂ ਰੈੱਡ ਕਾਰਡ ਨਿਯਮ ਨੂੰ ਲੈ ਕੇ ਇਕ ਘੋਸ਼ਣਾ ਕੀਤੀ ਗਈ ਸੀ। ਇਹ ਨਿਯਮ ਹੌਲੀ ਓਵਰ ਰੇਟ ਲਈ ਵਰਤਿਆ ਜਾਵੇਗਾ।
ਨਿਯਮ ਦੇ ਮੁਤਾਬਕ ਜੇਕਰ ਫੀਲਡਿੰਗ ਟੀਮ ਤੈਅ ਸਮੇਂ ਤੋਂ ਪਿੱਛੇ ਚੱਲ ਰਹੀ ਹੈ ਤਾਂ 20ਵੇਂ ਓਵਰ ਦੀ ਸ਼ੁਰੂਆਤ 'ਚ ਇਕ ਫੀਲਡਰ ਨੂੰ ਮੈਦਾਨ ਤੋਂ ਉਤਾਰ ਦਿੱਤਾ ਜਾਵੇਗਾ। ਅਜਿਹਾ ਕ੍ਰਿਕਟ ਦੇ ਇਤਿਹਾਸ 'ਚ ਪਹਿਲੀ ਵਾਰ ਦੇਖਣ ਨੂੰ ਮਿਲੇਗਾ। ਕੈਰੇਬੀਅਨ ਪ੍ਰੀਮੀਅਰ ਲੀਗ ਦੇ ਸੰਚਾਲਨ ਨਿਰਦੇਸ਼ਕ ਮਾਈਕਲ ਹਾਲ ਨੇ ਇਕ ਰਿਲੀਜ਼ 'ਚ ਕਿਹਾ, "ਅਸੀਂ ਨਿਰਾਸ਼ ਹਾਂ ਕਿ ਸਾਡੀਆਂ ਟੀ-20 ਖੇਡਾਂ ਸਾਲ ਦਰ ਸਾਲ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ ਅਤੇ ਅਸੀਂ ਇਸ ਨੂੰ ਰੋਕਣ ਲਈ ਜੋ ਵੀ ਕਰ ਸਕਦੇ ਹਾਂ ਉਹ ਕਰਨਾ ਚਾਹੁੰਦੇ ਹਾਂ।"
ਅੱਗੇ ਕਿਹਾ ਗਿਆ, “ਇਹ ਯਕੀਨੀ ਕਰਨਾ ਕ੍ਰਿਕਟ ਨਾਲ ਜੁੜੇ ਲੋਕਾਂ ਦਾ ਫਰਜ਼ ਹੈ ਕਿ ਖੇਡ ਦਾ ਵਿਕਾਸ ਜਾਰੀ ਰਹੇ ਅਤੇ ਅਸੀਂ ਟੂਰਨਾਮੈਂਟ ਤੋਂ ਪਹਿਲਾਂ ਫ੍ਰੈਚਾਇਜ਼ੀ ਅਤੇ ਸਾਡੇ ਮੈਚ ਅਧਿਕਾਰੀਆਂ ਦੋਵਾਂ ਨੂੰ ਇਸ ਫਰਜ਼ ਬਾਰੇ ਸੰਵੇਦਨਸ਼ੀਲ ਬਣਾਇਆ ਹੈ। ਸਾਡੀ ਇਹ ਉਮੀਦ ਹੈ ਕਿ ਇਨ-ਗੇਮ ਪਨੈਲਟੀ ਦੀ ਲੋੜ ਨਹੀਂ ਹੈ, ਪਰ ਅਸੀਂ ਮੰਨਦੇ ਹਾਂ ਕਿ ਉਹ ਅਨੁਪਾਤਕ ਅਤੇ ਜ਼ਰੂਰੀ ਹਨ।

ਇਹ ਵੀ ਪੜ੍ਹੋ- ਭਾਰਤ ਖ਼ਿਲਾਫ਼ ਚੌਥਾ ਟੀ-20 ਗਵਾ ਕੇ ਬੇਹੱਦ ਨਿਰਾਸ਼ ਦਿਖੇ ਵੈਸਟਇੰਡੀਜ਼ ਕਪਤਾਨ ਰੋਵਮੈਨ, ਦੱਸਿਆ ਕਿੱਥੇ ਕੀਤੀ ਗਲਤੀ
ਕੀ ਕਹਿੰਦਾ ਹੈ ਨਿਯਮ ?
ਸੀਪੀਐੱਲ ਪ੍ਰਬੰਧਕਾਂ ਦੇ ਨਿਯਮਾਂ ਦੇ ਅਨੁਸਾਰ ਜੇਕਰ ਫੀਲਡਿੰਗ ਟੀਮ 18ਵੀਂ ਪਾਰੀ ਦੀ ਸ਼ੁਰੂਆਤ 'ਚ ਲੋੜੀਂਦੇ ਓਵਰ-ਗਤੀ ਤੋਂ ਪਿੱਛੇ ਹੈ ਤਾਂ ਇਕ ਵਾਧੂ ਖਿਡਾਰੀ 30-ਯਾਰਡ ਦੇ ਚੱਕਰ 'ਚ ਚੱਲੇਗਾ। ਇਸ ਤਰ੍ਹਾਂ ਸਰਕਲ 'ਚ ਪੰਜ ਖਿਡਾਰੀ ਹੋਣਗੇ।
ਇਸ ਤੋਂ ਬਾਅਦ ਜੇਕਰ ਫੀਲਡਿੰਗ ਟੀਮ 19ਵੇਂ ਓਵਰ ਦੀ ਸ਼ੁਰੂਆਤ 'ਚ ਲੋੜੀਂਦੀ ਓਵਰ-ਗਤੀ ਤੋਂ ਅਜੇ ਵੀ ਪਿੱਛੇ ਹੈ ਤਾਂ ਦੋ ਖਿਡਾਰੀ 30-ਯਾਰਡ ਦੇ ਚੱਕਰ ਦੇ ਅੰਦਰ ਜਾਣਗੇ। ਹੁਣ ਕੁੱਲ 6 ਖਿਡਾਰੀ 30 ਯਾਰਡ ਦੇ ਚੱਕਰ ਵਿੱਚ ਹੋਣਗੇ।
ਇਸ ਤੋਂ ਬਾਅਦ ਜੇਕਰ ਫੀਲਡਿੰਗ ਟੀਮ 20ਵੇਂ ਓਵਰ ਦੀ ਸ਼ੁਰੂਆਤ 'ਚ ਵੀ ਲੋੜੀਂਦੀ ਓਵਰ ਗਤੀ ਤੋਂ ਇਕ ਵਾਰ ਫਿਰ ਪਿੱਛੇ ਰਹਿੰਦੀ ਹੈ ਤਾਂ ਟੀਮ ਨੂੰ ਫੀਲਡਰ ਨੂੰ ਗੁਆਉਣਾ ਪਵੇਗਾ ਯਾਨੀ ਖਿਡਾਰੀ ਮੈਦਾਨ ਤੋਂ ਬਾਹਰ ਹੋ ਜਾਵੇਗਾ। ਕਪਤਾਨ ਬਾਹਰ ਜਾਣ ਲਈ ਖਿਡਾਰੀ ਦੀ ਚੋਣ ਕਰੇਗਾ। ਇਸ ਦੇ ਨਾਲ ਹੀ ਸਰਕਲ ਦੇ ਅੰਦਰ ਸਿਰਫ਼ 6 ਖਿਡਾਰੀ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਬੱਲੇਬਾਜ਼ੀ 'ਤੇ ਵੀ ਖੇਡ ਨੂੰ ਜਾਰੀ ਰੱਖਣ ਦੀ ਜ਼ਿੰਮੇਵਾਰੀ ਹੋਵੇਗੀ। ਅੰਪਾਇਰਾਂ ਦੀ ਪਹਿਲੀ ਅਤੇ ਆਖਰੀ ਚਿਤਾਵਨੀ ਤੋਂ ਬਾਅਦ ਬੱਲੇਬਾਜ਼ੀ ਕਰਨ ਵਾਲੀ ਟੀਮ ਨੂੰ ਸਮਾਂ ਬਰਬਾਦ ਕਰਨ 'ਤੇ ਪੰਜ ਦੌੜਾਂ ਦਾ ਜੁਰਮਾਨਾ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ- Asian Champions Trophy 2023: ਟੀਮ ਇੰਡੀਆ ਦੀ ਸ਼ਾਨਦਾਨ ਜਿੱਤ ਮਗਰੋਂ ਸਟੇਡੀਅਮ 'ਚ ਗੂੰਜਿਆ 'ਵੰਦੇ ਮਾਤਰਮ'
ਕੀ ਹੈ ਟੀ-20 ਦਾ ਸਮਾਂ ?
ਟੀ-20 ਮੈਚ 'ਚ ਇਕ ਪਾਰੀ ਲਈ ਕੁੱਲ 85 ਮਿੰਟ ਉਪਲੱਬਧ ਹੁੰਦੇ ਹਨ। ਪਾਰੀ ਦਾ 17ਵਾਂ ਓਵਰ 72 ਮਿੰਟ 15 ਸੈਕਿੰਡ 'ਚ, 18ਵਾਂ ਓਵਰ 76 ਮਿੰਟ 30 ਸਕਿੰਟ 'ਚ ਅਤੇ 19ਵਾਂ ਓਵਰ 80 ਮਿੰਟ 45 ਸੈਕਿੰਡ 'ਚ ਹੋਣਾ ਚਾਹੀਦਾ ਹੈ। ਥਰਡ ਅੰਪਾਇਰ ਸਮੇਂ ਦਾ ਧਿਆਨ ਰੱਖੇਗਾ ਅਤੇ ਫੀਲਡ ਅੰਪਾਇਰ ਰਾਹੀਂ ਟੀਮ ਦੇ ਕਪਤਾਨ ਨੂੰ ਸੂਚਿਤ ਕੀਤਾ ਜਾਵੇਗਾ। ਓਵਰ ਖਤਮ ਹੋਣ ਤੋਂ ਬਾਅਦ ਟੀ.ਵੀ. ਦੇ ਦਰਸ਼ਕਾਂ ਅਤੇ ਭੀੜ ਨੂੰ ਸਮੇਂ ਬਾਰੇ ਵੀ ਦੱਸਿਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਕੈਰੇਬੀਅਨ ਪ੍ਰੀਮੀਅਰ ਲੀਗ 2023 ਦੀ ਸ਼ੁਰੂਆਤ 17 ਅਗਸਤ ਤੋਂ ਹੋਵੇਗੀ ਅਤੇ ਪਹਿਲਾ ਮੈਚ ਜਮਾਇਕਾ ਟਾਲਵਾਹ ਅਤੇ ਸੇਂਟ ਲੂਸੀਆ ਵਿਚਾਲੇ ਖੇਡਿਆ ਜਾਵੇਗਾ। ਇਸ ਤੋਂ ਇਲਾਵਾ ਮਹਿਲਾ ਟੂਰਨਾਮੈਂਟ 31 ਅਗਸਤ ਤੋਂ ਸ਼ੁਰੂ ਹੋਵੇਗਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News