ਭਾਰਤੀ ਤੀਰਅੰਦਾਜ਼ੀ ਸੰਘ ਦੀ ਮਾਨਤਾ ਬਹਾਲ

11/26/2020 1:11:51 AM

ਨਵੀਂ ਦਿੱਲੀ – ਕੇਂਦਰੀ ਖੇਡ ਅਤੇ ਯੁਵਾ ਮਾਮਲਿਆਂ ਦੇ ਮੰਤਰਾਲਾ ਨੇ ਭਾਰਤੀ ਤੀਰਅੰਦਾਜ਼ੀ ਸੰਘ ਦੀ ਮਾਨਤਾ ਬਹਾਲ ਕਰ ਦਿੱਤੀ ਹੈ। ਸੰਘ ਦੀ ਮਾਨਤਾ ਬਹਾਲ ਹੋਣ 'ਤੇ ਸੰਘ ਦੇ ਰਾਸ਼ਟਰੀ ਪ੍ਰਧਾਨ ਅਰਜੁਨ ਮੁੰਡਾ ਨੇ ਖੁਸ਼ੀ ਪ੍ਰਗਟਾਈ ਹੈ। ਮੁੰਡਾ ਨੇ ਕਿਹਾ ਕਿ ਹੁਣ ਭਾਰਤ ਪੂਰੇ ਵਿਸ਼ਵ 'ਚ ਆਪਣੀ ਵੱਖਰੀ ਪਛਾਣ ਬਣਾਏਗਾ। ਨਾਲ ਹੀ ਤੀਰਅੰਦਾਜ਼ਾਂ 'ਚ ਇਕ ਨਵਾਂ ਉਤਸ਼ਾਹ ਜਾਗੇਗਾ। ਉਨ੍ਹਾਂ ਕਿਹਾ ਕਿ ਇਹ ਮਾਨਤਾ ਸੱਚਾਈ ਦੀ ਜਿੱਤ ਵੀ ਹੈ।

ਸਾਰੀਆਂ ਰੁਕਾਵਟਾਂ ਦੇ ਬਾਵਜੂਦ ਸੁਪਰੀਮ ਕੋਰਟ ਅਤੇ ਦਿੱਲੀ ਹਾਈ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਭਾਰਤੀ ਤੀਰਅੰਦਾਜ਼ੀ ਸੰਘ ਦੀ ਚੋਣ ਹੋਈ ਅਤੇ ਉਸ ਦੇ ਬਾਅਦ ਵਿਸ਼ਵ ਤੀਰਅੰਦਾਜ਼ੀ ਸੰਘ ਨੇ ਮਾਨਤਾ ਬਹਾਲ ਕਰ ਦਿੱਤੀ। ਮੁੰਡਾ ਨੇ ਕਿਹਾ ਕਿ ਕੱਲ ਤੋਂ ਟੋਕੀਓ ਓਲੰਪਿਕ ਲਈ ਭਾਰਤੀ ਟੀਮ ਦੀ ਚੋਣ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ ਅਤੇ ਭਾਰਤੀ ਤੀਰਅੰਦਾਜ਼ੀ ਲਈ ਇਕ ਨਵੇਂ ਅਧਿਆਏ ਦੀ ਸ਼ੁਰੂਆਤ ਹੋਈ ਹੈ। ਜ਼ਿਕਰਯੋਗ ਹੈ ਕਿ ਖੇਡ ਮੰਤਰਾਲਾ ਨੇ ਤੀਰਅੰਦਾਜ਼ੀ ਸੰਘ ਦੀ ਮਾਨਤਾ 7 ਦਸੰਬਰ 2012 ਨੂੰ ਵਾਪਸ ਲੈ ਲਈ ਸੀ ਕਿਉਂਕਿ ਮੰਤਰਾਲਾ ਦੇ ਅਨੁਸਾਰ ਤੀਰਅੰਦਾਜ਼ੀ ਸੰਘ ਦੀ ਚੋਣ ਰਾਸ਼ਟਰੀ ਖੇਡ ਵਿਕਾਸ ਜ਼ਾਬਤੇ ਦੇ ਆਧਾਰ 'ਤੇ ਨਹੀਂ ਹੋਈ ਸੀ।


Inder Prajapati

Content Editor

Related News