ਪੰਡਯਾ ਦੀ ਤੂਫਾਨੀ ਪਾਰੀ ਤੋਂ ਬਾਅਦ ਵੀ ਹਾਰੀ ਮੁੰਬਈ, ਕਪਤਾਨ ਰੋਹਿਤ ਨੇ ਦੱਸਿਆ ਇਹ ਕਾਰਨ

04/29/2019 12:34:26 AM

ਜਲੰਧਰ— ਲਗਾਤਾਰ 6 ਮੈਚ ਹਾਰੀ ਕੋਲਕਾਤਾ ਨਾਈਟ ਰਾਈਡਰਜ਼ ਤੋਂ ਮੈਚ ਹਾਰਨ ਦੇ ਬਾਅਦ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਨਾਰਾਜ਼ ਦਿਖੇ। ਉਨ੍ਹਾਂ ਨੇ ਮੈਚ ਖਤਮ ਹੋਣ ਤੋਂ ਬਾਅਦ ਕਿਹਾ ਕਿ ਅਸੀਂ ਵਧੀਆ ਸ਼ੁਰੂਆਤ ਚਾਹੁੰਦੇ ਸੀ ਜੋ ਸਾਡੇ ਤੋਂ ਨਹੀਂ ਹੋ ਸਕੀ। ਸਾਡੇ ਲਗਾਤਾਰ ਵਿਕਟ ਡਿੱਗਦੇ ਰਹੇ ਜਿਸ ਕਾਰਨ ਆਖਰ ਤਕ ਦਬਾਅ ਬਣਿਆ ਰਿਹਾ। ਜੇਕਰ ਹਾਰਦਿਕ ਦੇ ਨਾਲ ਕੋਈ ਵੀ ਬੱਲੇਬਾਜ਼ ਹੱਥ ਖੋਲ੍ਹ ਕੇ ਖੇਡਦਾ ਤਾਂ ਅਸੀਂ ਮੈਚ ਜਿੱਤ ਸਕਦੇ ਸੀ। ਅਸੀਂ ਉਹ ਸਭ ਕੁਝ ਅਜਮਾਇਆ ਜੋ ਅਸੀਂ ਕਰ ਸਕਦੇ ਸੀ। 
ਰੋਹਿਤ ਨੇ ਕੇ. ਕੇ. ਆਰ. ਦੀ ਬੱਲੇਬਾਜ਼ੀ 'ਤੇ ਗੱਲ ਕਰਦੇ ਹੋਏ ਕਿਹਾ ਕਿ ਸਾਡੇ ਗੇਂਦਬਾਜ਼ਾਂ ਨੇ ਹਰ ਤਰ੍ਹਾਂ ਦੇ ਤਰੀਕੇ ਅਜਮਾਏ। ਉਨ੍ਹਾਂ ਨੇ ਯਾਰਕਰਸ-ਬਾਊਂਸਰ ਸੁੱਟੇ ਪਰ ਕੁਝ ਕੰਮ ਨਹੀਂ ਆਇਆ। ਸ਼ੁਰੂਆਤ 'ਚ ਕ੍ਰਿਸ ਲਿਨ ਨੇ ਵਧੀਆ ਟੋਨ ਸੈੱਟ ਕਰ ਦਿੱਤਾ ਸੀ। ਉਸ ਤੋਂ ਬਾਅਦ ਗਿੱਲ ਨੇ ਅਸਲ 'ਚ ਵਧੀਆ ਬੱਲੇਬਾਜ਼ੀ ਕੀਤੀ। ਰਸੇਲ ਨੇ ਧਮਾਕੇਦਾਰ ਪਾਰੀ ਖੇਡੀ। ਸਾਡੇ ਲਈ ਇਹ ਇਕ ਸਿੱਖ ਹੈ। ਮੈਚ ਦੇ ਦੌਰਾਨ ਸਾਨੂੰ ਕੁਝ ਉਤਰ ਵੀ ਮਿਲੇ ਹਨ। ਅੱਜ ਸਾਡੇ ਲਈ ਇਕ ਟੈਸਟ ਦਾ ਸਮਾਂ ਸੀ ਪਰ ਮੈਂ ਅਸਲ 'ਚ ਚਿੰਤਿਤ ਨਹੀਂ ਹਾਂ ਕਿ ਗੇਂਦਬਾਜ਼ੀ ਇਕਾਈ ਇਸ ਨਾਲ ਕਿਸ ਤਰ੍ਹਾਂ ਵਾਪਸ ਆਵੇਗੀ। ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦਾ ਸਕੋਰ ਹੁੰਦਾ ਹੈ ਤਾਂ ਵਿਸ਼ਵਾਸ ਕਰਨਾ ਪੈਂਦਾ ਹੈ ਕਿ ਇਸ ਦਾ ਪਿੱਛਾ ਕਰ ਸਕਦੇ ਹਾਂ ਨਹੀਂ ਤਾਂ ਇਹ ਸੰਭਵ ਨਹੀਂ ਹੈ। ਰੋਹਿਤ ਨੇ ਕਿਹਾ ਕਿ ਜਿੱਤ ਦੇ ਲਈ ਹਾਰਦਿਕ ਦੇ ਨਾਲ ਲੰਮੇ ਸਮੇਂ ਤੱਕ ਬੱਲੇਬਾਜ਼ੀ ਕਰਨ ਦੀ ਜ਼ਰੂਰਤ ਸੀ। ਇਕ ਟੀਮ ਦੇ ਰੂਪ 'ਚ ਅਸੀਂ ਕੁਝ ਠੀਕ ਚੀਜ਼ਾਂ ਕੀਤੀਆਂ ਹਨ ਤੇ ਸਾਨੂੰ ਆਪਣੀ ਕਾਬਲੀਅਤਾਂ 'ਤੇ ਵਿਸ਼ਵਾਸ ਕਰਨਾ ਹੋਵੇਗਾ। ਸਕਾਰਾਤਮਕ ਬਣੇ ਰਹਿਣਾ ਹੋਵੇਗਾ।


Gurdeep Singh

Content Editor

Related News