ਰੀਅਲ ਮੈਡ੍ਰਿਡ ਨੇ ਜਿਦਾਨ ਦੀ ਜਗ੍ਹਾ ਏਂਚੇਲੋਟੀ ਨੂੰ ਬਣਾਇਆ ਕੋਚ
Wednesday, Jun 02, 2021 - 08:56 PM (IST)
ਮੈਡ੍ਰਿਡ- ਰੀਅਲ ਮੈਡ੍ਰਿਡ ਨੇ ਜਿਨੇਦਿਨ ਜਿਦਾਨ ਦੀ ਜਗ੍ਹਾ ਤਜ਼ੁਰਬੇਕਾਰ ਕੋਚ ਕਾਰਲੋ ਏਂਚੇਲੋਟੀ ਨੂੰ ਆਪਣਾ ਮੁੱਖ ਕੋਚ ਨਿਯੁਕਤ ਕੀਤਾ ਹੈ। ਇਸ ਤਰ੍ਹਾਂ ਪਹਿਲਾਂ ਸਪੇਨ ਦੇ ਇਸ ਚੌਟੀ ਦੇ ਫੁੱਟਬਾਲ ਕਲੱਬ ਨੇ ਕਿਸੇ ਸਾਬਕਾ ਖਿਡਾਰੀ ਨੂੰ ਜ਼ਿੰਮੇਵਾਰੀ ਸੌਂਪਣ ਦੀ ਬਜਾਏ ਤਜ਼ੁਰੇਬਕਾਰ ਕੋਚ ’ਤੇ ਭਰੋਸਾ ਦਿਖਾਇਆ ਹੈ। ਉਸ ਦੀ ਜ਼ਿੰਮੇਵਾਰੀ ਕਲੱਬ ਦੇ ਇਸ ਸੈਸ਼ਨ ਦੇ ਨਿਰਾਸ਼ਾਜਨਕ ਅਭਿਆਨ ਨੂੰ ਪਟਰੀ ’ਤੇ ਲਿਆਉਣਾ ਹੋਵੇਗਾ। ਰੀਅਲ ਮੈਡ੍ਰਿਡ ਇਸ ਸੈਸ਼ਨ ’ਚ ਇਕ ਵੀ ਖਿਤਾਬ ਨਹੀਂ ਜਿੱਤ ਸਕਿਆ। ਇਹ ਪਿਛਲੇ ਇਕ ਦਹਾਕੇ ’ਚ ਪਹਿਲਾ ਮੌਕਾ ਹੈ, ਜਦਕਿ ਟੀਮ ਨੇ ਕੋਈ ਟ੍ਰਾਫੀ ਨਹੀਂ ਜਿੱਤੀ।
ਇਹ ਖ਼ਬਰ ਪੜ੍ਹੋ- ਜੋਕੋਵਿਚ ਆਸਾਨ ਜਿੱਤ ਨਾਲ ਦੂਜੇ ਦੌਰ ’ਚ
ਇਸ ਤੋਂ ਬਾਅਦ ਜਿਦਾਨ ਨੇ ਪਿਛਲੇ ਹਫਤੇ ਆਪਣਾ ਅਹੁਦਾ ਛੱਡ ਦਿੱਤਾ ਸੀ। ਉਸ ਦੀ ਜਗ੍ਹਾ ਰਾਲ ਗੋਂਜਾਲੇਜ ਨੂੰ ਕੋਚ ਬਣਾਏ ਜਾਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ ਪਰ ਰੀਅਲ ਮੈਡ੍ਰਿਡ ਦੇ ਪ੍ਰਧਾਨ ਫਲੋਰੇਨਟਿਨੋ ਪੇਰੇਜ ਨੇ ਇਸ ਦੀ ਬਜਾਏ 2014 ’ਚ ਟੀਮ ਨੂੰ ਯੂਰਪੀ ਚੈਂਪੀਅਨਸ਼ਿਪ ਦਾ ਖਿਤਾਬ ਦੁਆਉਣ ਵਾਲੇ 61 ਸਾਲਾ ਏਂਚੇਲੋਟੀ ’ਤੇ ਭਰੋਸਾ ਦਿਖਾਇਆ। ਉਹ ਇਸ ਤੋਂ ਪਹਿਲਾਂ 2013 ਤੋਂ 2015 ਤੱਕ ਰੀਅਲ ਮੈਡ੍ਰਿਡ ਦਾ ਕੋਚ ਰਿਹਾ ਅਤੇ ਇਸ ਵਿਚਾਲੇ ਟੀਮ ਨੇ 4 ਖਿਤਾਬ ਜਿੱਤੇ ਸਨ।
ਇਹ ਖ਼ਬਰ ਪੜ੍ਹੋ- ਪੋਲੈਂਡ ਨੇ ਰੂਸ ਨੂੰ 1-1 ਨਾਲ ਬਰਾਬਰੀ ’ਤੇ ਰੋਕਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।