ਕੋਰੋਨਾ ਪਾਜ਼ੇਟਿਵ ਪਾਏ ਗਏ ਰੀਅਲ ਮੈਡ੍ਰਿਡ ਦੇ ਖਿਡਾਰੀ ਮਾਰੀਆਨੋ

Tuesday, Jul 28, 2020 - 10:52 PM (IST)

ਕੋਰੋਨਾ ਪਾਜ਼ੇਟਿਵ ਪਾਏ ਗਏ ਰੀਅਲ ਮੈਡ੍ਰਿਡ ਦੇ ਖਿਡਾਰੀ ਮਾਰੀਆਨੋ

ਮੈਡ੍ਰਿਡ- ਸਪੇਨ ਦੇ ਦਿੱਗਜ ਫੁੱਟਬਾਲ ਲੀਗ 'ਲਾ ਲੀਗ' ਦੀ ਚੈਂਪੀਅਨ ਰੀਅਲ ਮੈਡ੍ਰਿਡ ਨੇ ਕਿਹਾ ਕਿ ਉਸਦੇ ਫਾਰਵਰਡ ਮਾਰੀਆਨੋ ਨੂੰ ਕੋਰੋਨਾ ਵਾਇਰਸ ਜਾਂਚ 'ਚ ਪਾਜ਼ੇਟਿਵ ਪਾਇਆ ਗਿਆ ਹੈ। ਇਹ ਐਲਾਨ ਅਜਿਹੇ ਸਮੇਂ ਹੋਇਆ ਜਦੋਂ ਟੀਮ ਨੇ ਸੱਤ ਅਗਸਤ ਨੂੰ ਮਾਨਚੈਸਟਰ ਸਿਟੀ ਵਿਰੁੱਧ ਖੇਡੀ ਜਾਣ ਵਾਲੀ ਚੈਂਪੀਅਨਸ ਲੀਗ ਮੁਕਾਬਲੇ ਦੇ ਲਈ ਅਭਿਆਸ ਸ਼ੁਰੂ ਕੀਤਾ ਹੈ। ਆਖਰੀ-15 ਦੌਰ ਦੇ ਇਸ ਮੁਕਾਬਲੇ ਦੇ ਪਹਿਲੇ ਪੜਾਅ 'ਚ ਰੀਅਲ ਮੈਡ੍ਰਿਡ ਨੂੰ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਟੀਮ ਦੇ ਬਿਆਨ 'ਚ ਕਿਹਾ ਗਿਆ ਕਿ ਮਾਰੀਆਨੋ ਦੀ 'ਸਿਹਤ ਸਥਿਤੀ' ਠੀਕ ਸੀ ਤੇ ਉਹ ਸਿਹਤ ਪ੍ਰੋਟੋਕਾਲ ਦੀ ਪਾਲਣਾ ਕਰ ਰਹੇ ਸਨ। ਲਾ ਲੀਗ ਦਾ ਖਿਤਾਬ ਜਿੱਤਣ ਤੋਂ ਬਾਅਦ ਖਿਡਾਰੀਆਂ ਨੂੰ 10 ਦਿਨਾਂ ਦਾ ਆਰਾਮ ਦਿੱਤਾ ਗਿਆ ਸੀ। ਅਭਿਆਸ ਤੋਂ ਪਹਿਲਾਂ ਪੂਰੀ ਟੀਮ ਦੀ ਸੋਮਵਾਰ ਨੂੰ ਕੋਵਿਡ-19 ਜਾਂਚ ਹੋਈ ਸੀ।


author

Gurdeep Singh

Content Editor

Related News