ਰੀਅਲ ਮੈਡ੍ਰਿਡ ਨੇ ਵੱਡੀ ਜਿੱਤ ਨਾਲ ਐਟਲੇਟਿਕੋ ’ਤੇ ਦਬਾਅ ਰੱਖਿਆ ਬਰਕਰਾਰ
Friday, May 14, 2021 - 09:29 PM (IST)
ਮੈਡ੍ਰਿਡ– ਰੀਅਲ ਮੈਡ੍ਰਿਡ ਨੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਗ੍ਰੇਨਾਡਾ ਨੂੰ 4-1 ਨਾਲ ਹਰਾ ਕੇ ਐਟਲੇਟਿਕੋ ਮੈਡ੍ਰਿਡ ’ਤੇ ਦਬਾਅ ਬਣਾਈ ਰੱਖਿਆ। ਲੁਕਾ ਮੋਡ੍ਰਿਚ ਤੇ ਰੋਡ੍ਰਿਗੋ ਨੇ ਪਹਿਲੇ ਹਾਫ ਵਿਚ ਜਦਕਿ ਅਲਵਾਰੋ ਓਡ੍ਰਿਜੋਲਾ ਤੇ ਕਰੀਮ ਬੇਜੇਂਮਾ ਨੇ ਦੂਜੇ ਹਾਫ ਵਿਚ ਗੋਲ ਕਰਕੇ ਰੀਅਲ ਮੈਡ੍ਰਿਡ ਨੂੰ ਖਿਤਾਬ ਦੀ ਦੌੜ ਵਿਚ ਬਣਾਈ ਰੱਖਿਆ। ਰੀਅਲ ਮੈਡ੍ਰਿਡ ਹੁਣ ਐਟਲੇਟਿਕੋ ਤੋਂ ਸਿਰਫ ਦੋ ਅੰਕ ਪਿੱਛੇ ਹੈ।
ਇਹ ਖ਼ਬਰ ਪੜ੍ਹੋ- 20 ਟੀਮਾਂ ਵਿਚਾਲੇ ਟੀ20 ਵਿਸ਼ਵ ਕੱਪ ਕਰਵਾਉਣ ’ਤੇ ਵਿਚਾਰ ਕਰ ਰਿਹੈ ICC
ਐਟਲੇਟਿਕੋ ਨੇ ਬੁੱਧਵਾਰ ਨੂੰ ਰੀਆਲ ਸੋਸੀਡਾਡ ਨੂੰ 2-1 ਨਾਲ ਹਰਾਇਆ ਸੀ। ਐਟਲੇਟਿਕੋ ਦੇ 36 ਮੈਚਾਂ ਵਿਚੋਂ 80 ਜਦਕਿ ਰੀਅਲ ਮੈਡ੍ਰਿਡ ਦੇ ਇੰਨੇ ਹੀ ਮੈਚਾਂ ਵਿਚ 78 ਅੰਕ ਹਨ। ਹੁਣ ਜਦਕਿ ਸਿਰਫ ਦੋ ਦੌਰ ਦੇ ਮੈਚ ਬਚੇ ਹੋਏ ਹਨ ਤਦ ਬਾਰਸੀਲੋਨਾ ਵੀ ਖਿਤਾਬ ਦੀ ਦੌੜ ਵਿਚ ਬਣਿਆ ਹੋਇਆ ਹੈ। ਉਸਦੇ 36 ਮੈਚਾਂ ਵਿਚ 76 ਅੰਕ ਹਨ। ਹੋਰਨਾਂ ਮੈਚਾਂ ਵਿਚ ਵਿਲਲਾਰੀਆਲ ਨੇ ਵਲਲਾਡੋਲਿਡ ਨੂੰ 2-0 ਨਾਲ ਹਰਾ ਕੇ ਯੂਰੋਪਾ ਲੀਗ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ। ਛੇਵੇਂ ਸਥਾਨ ’ਤੇ ਰੀਆਲ ਬੇਟਿਸ ਨੇ ਇਬਾਰ ਨਾਲ 1-1 ਨਾਲ ਡਰਾਅ ਖੇਡਿਆ।
ਇਹ ਖ਼ਬਰ ਪੜ੍ਹੋ-ਭਾਰਤ ਦੀ ਨੰਬਰ-1 ਟੈਸਟ ਰੈਂਕਿੰਗ ’ਤੇ ਸ਼ਾਸਤਰੀ ਨੇ ਕਿਹਾ-ਟੀਮ ਇਸ ਦੀ ਹੱਕਦਾਰ ਸੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।