ਬੇਂਜੇਮਾ ਤੇ ਵਿਨੀਸੀਅਸ ਦੇ 2-2 ਗੋਲ ਨਾਲ ਰੀਅਲ ਮੈਡ੍ਰਿਡ ਨੇ ਵੇਲੇਂਸੀਆ ਨੂੰ ਹਰਾਇਆ

Sunday, Jan 09, 2022 - 10:14 PM (IST)

ਬੇਂਜੇਮਾ ਤੇ ਵਿਨੀਸੀਅਸ ਦੇ 2-2 ਗੋਲ ਨਾਲ ਰੀਅਲ ਮੈਡ੍ਰਿਡ ਨੇ ਵੇਲੇਂਸੀਆ ਨੂੰ ਹਰਾਇਆ

ਬਾਰਸੀਲੋਨਾ- ਕਰੀਮ ਬੇਂਜੇਮਾ ਤੇ ਵਿਨੀਸੀਅਸ ਜੂਨੀਅਰ ਦੇ 2-2 ਗੋਲ ਦੀ ਬਦੌਲਤ ਰੀਅਲ ਮੈਡ੍ਰਿਡ ਨੇ ਸ਼ਨੀਵਾਰ ਨੂੰ ਇੱਥੇ ਵੇਲੇਂਸੀਆ ਨੂੰ 4-1 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ 'ਚ ਆਪਣੀ ਬੜ੍ਹਤ ਮਜ਼ਬੂਤ ਕੀਤੀ। ਇਸ ਜਿੱਤ ਦੀ ਬਦੌਲਤ ਮੈਡ੍ਰਿਡ ਨੇ ਲਾ ਲੀਗਾ ਵਿਚ ਦੂਜੇ ਸਥਾਨ 'ਤੇ ਚੱਲ ਰਹੇ ਸੇਵਿਲਾ 'ਤੇ ਅੱਠ ਅੰਕ ਦੀ ਬੜ੍ਹਤ ਹਾਸਲ ਕਰ ਲਈ ਹੈ।

ਇਹ ਖ਼ਬਰ ਪੜ੍ਹੋ-  NZ v BAN : ਟਾਮ ਨੇ ਪਹਿਲੇ ਦਿਨ ਬਣਾਈਆਂ 186 ਦੌੜਾਂ, ਨਿਊਜ਼ੀਲੈਂਡ ਦਾ ਸਕੋਰ 349/1


ਸੇਵਿਲਾ ਨੂੰ ਐਤਵਾਰ ਗੇਟਾਫੇ ਨਾਲ ਭਿੜਨਾ ਹੈ। ਬੇਂਜੇਮਾ ਨੇ ਹਾਫ ਟਾਈਮ ਤੋਂ ਠੀਕ ਪਹਿਲਾਂ ਪੈਨਲਟੀ 'ਤੇ ਗੋਲ ਕਰ ਮੈਡ੍ਰਿਡ ਦੇ ਲਈ 300 ਕਰੀਅਰ ਗੋਲ ਦਾ ਅੰਕੜਾ ਹਾਸਲ ਕੀਤਾ। ਬੇਂਜੇਮਾ ਦੇ ਸ਼ਾਨਦਾਰ ਪਾਸ 'ਤੇ ਇਸ ਤੋਂ ਬਾਅਦ ਵਿਨੀਅਮਸ ਨੇ 52ਵੇਂ ਮਿੰਟ 'ਚ ਗੋਲ ਕਰ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ। ਵਿਨੀਅਮਸ ਨੇ 61ਵੇਂ ਮਿੰਟ ਵਿਚ ਰਿਬਾਊਂਡ 'ਤੇ ਇਕ ਹੋਰ ਗੋਲ ਕੀਤਾ। ਗੋਂਸਾਲੋ ਗੁਏਡੇਸ ਨੇ 76ਵੇਂ ਮਿੰਟ 'ਚ ਵੇਲੇਂਸੀਆ ਵਲੋਂ ਮੈਚ ਦਾ ਇਕਲੌਤਾ ਗੋਲ ਕੀਤਾ ਪਰ ਬੇਂਜੇਮਾ ਨੇ 88ਵੇਂ ਮਿੰਟ 'ਚ ਇਕ ਹੋਰ ਗੋਲ ਕਰਕੇ ਮੈਡ੍ਰਿਡ ਦੀ 4-1 ਨਾਲ ਜਿੱਤ ਯਕੀਨੀ ਬਣਾਈ।

ਇਹ ਖ਼ਬਰ ਪੜ੍ਹੋ- AUS v ENG : ਇੰਗਲੈਂਡ ਨੇ ਰੋਮਾਂਚਕ ਚੌਥਾ ਟੈਸਟ ਕੀਤਾ ਡਰਾਅ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News