ਰੀਅਲ ਮੈਡ੍ਰਿਡ ਨੇ ਮਾਲੋਰਕਾ ਨੂੰ 2-0 ਨਾਲ ਹਰਾਇਆ, ਬਾਰਸੀਲੋਨਾ ਨੂੰ ਛੱਡਿਆ ਪਿੱਛੇ

06/26/2020 12:57:56 AM

ਮੈਡ੍ਰਿਡ- ਸਰਜੀਓ ਰਾਮੋਸ ਦੇ ਫ੍ਰੀ ਕਿਕ 'ਤੇ ਕੀਤੇ ਗਏ ਬਿਹਤਰੀਨ ਗੋਲ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਰੀਆਲ ਮਾਲੋਰਕਾ ਨੂੰ 2-0 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ 'ਚ ਬਾਰਸੀਲੋਨਾ ਦੇ ਨਾਲ ਚੋਟੀ 'ਤੇ ਪਹੁੰਚਣ ਦੀ ਰੋਮਾਂਚਕ ਦੌੜ 'ਚ ਖੁਦ ਨੂੰ ਫਿਰ ਤੋਂ ਅੱਗੇ ਕਰ ਦਿੱਤਾ। ਅਲਫ੍ਰੇਡੋ ਡਿ ਸਟੇਫਨੋ ਸਟੇਡੀਅਮ 'ਤ ਖੇਡੇ ਗਏ ਇਸ ਮੈਚ 'ਚ ਜਿੱਤ ਨਾਲ ਰੀਅਲ ਮੈਡ੍ਰਿਡ ਦੇ ਵੀ ਬਾਰਸੀਲੋਨਾ ਦੇ ਬਰਾਬਰ 31 ਮੈਚਾਂ 'ਚ 68 ਅੰਕ ਹਨ ਪਰ ਗੋਲ ਅੰਤਰ ਬਿਹਤਰ ਹੋਣ ਦੇ ਕਾਰਨ ਉਹ ਚੋਟੀ 'ਤੇ ਪਹੁੰਚ ਗਿਆ ਹੈ।
ਮਾਲੋਰਕਾ ਸੂਚੀ 'ਚ 18ਵੇਂ ਸਥਾਨ 'ਤੇ ਬਣਿਆ ਹੋਇਆ ਹੈ। 19 ਸਾਲ ਦੇ ਵਿਨਿਸੀਅਸ ਜੂਨੀਅਰ ਨੇ 19ਵੇਂ ਮਿੰਟ 'ਚ ਗੋਲ ਕਰਕੇ ਮੈਡ੍ਰਿਡ ਨੂੰ ਬੜ੍ਹਤ ਦਿਵਾਈ ਪਰ ਉਹ ਰਾਮੋਸ ਸੀ, ਜਿਨ੍ਹਾਂ ਨੇ 56ਵੇਂ ਮਿੰਟ 'ਚ ਫ੍ਰੀ ਕਿਕ 'ਤੇ ਖੂਬਸੂਰਤ ਗੋਲ ਕੀਤਾ। ਇਸ ਡਿਫੇਂਡਰ ਦਾ ਇਹ ਸੈਸ਼ਨ 'ਚ 8ਵਾਂ ਗੋਲ ਹੈ। ਇਸ ਮੈਚ 'ਚ ਇਕ ਨਵਾਂ ਰਿਕਰਾਡ ਵੀ ਬਣਿਆ। ਮਾਲੋਰਕਾ ਵਲੋਂ 15 ਸਾਲ 219 ਦਿਨ ਦੇ ਲੁਕਾ ਰੋਮੇਰੋ ਮੈਦਾਨ 'ਤੇ ਉਤਰੇ ਤੇ ਇਸ ਤਰ੍ਹਾਂ ਨਾਲ ਉਹ ਲਾ ਲਿਗਾ 'ਚ ਖੇਡਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ।


Gurdeep Singh

Content Editor

Related News