ਰੀਅਲ ਮੈਡ੍ਰਿਡ ਹਾਰਿਆ, ਐਟਲੈਟਿਕੋ ਨੇ ਲਗਾਤਾਰ ਛੇਵੀਂ ਜਿੱਤ ਕੀਤੀ ਦਰਜ

Sunday, Nov 29, 2020 - 07:22 PM (IST)

ਰੀਅਲ ਮੈਡ੍ਰਿਡ ਹਾਰਿਆ, ਐਟਲੈਟਿਕੋ ਨੇ ਲਗਾਤਾਰ ਛੇਵੀਂ ਜਿੱਤ ਕੀਤੀ ਦਰਜ

ਮੈਡ੍ਰਿਡ— ਐਟਲੈਟਿਕੋ ਮੈਡ੍ਰਿਡ ਨੇ ਸਪੈਨਿਸ਼ ਫ਼ੁੱਟਬਾਲ ਲੀਗ ਦੇ ਮੁਕਾਬਲੇ 'ਚ ਵਾਲੇਂਸੀਆ ਨੂੰ 1-0 ਨਾਲ ਹਰਾ ਕੇ ਛੇਵੀਂ ਜਿੱਤ ਹਾਸਲ ਕੀਤੀ। ਜਦਕਿ ਰੀਅਲ ਮੈਡ੍ਰਿਡ ਨੂੰ ਇਲਾਵੇਸ ਤੋਂ ਘਰੇਲੂ ਮੁਕਾਬਲੇ 'ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜੋ ਉਨ੍ਹਾਂ ਦੀ ਲਗਾਤਾਰ ਤੀਜੀ ਹਾਰ ਹੈ।

ਇਸ ਤੋਂ ਪਹਿਲਾਂ ਉਹ ਆਪਣੇ ਸ਼ਹਿਰ ਦੀ ਮੁਕਾਬਲੇਬਾਜ਼ ਐਟਲੈਟਿਕੋ ਮੈਡ੍ਰਿਡ ਤੋਂ 6 ਅੰਕ ਪਿੱਛੇ ਖ਼ਿਸਕ ਗਈ ਸੀ ਜਦਕਿ ਉਹ ਉਸ ਤੋਂ ਇਕ ਮੈਚ ਜ਼ਿਆਦਾ ਖੇਡ ਚੁੱਕੀ ਹੈ। ਰੀਅਲ ਮੈਡ੍ਰਿਡ ਦੀ ਟੀਮ ਚੌਥੇ ਸਥਾਨ 'ਤੇ ਹੈ ਤੇ ਚੋਟੀ ਦੇ ਸਥਾਨ ਤੋਂ 6 ਅੰਕ ਪਿੱਛੇ ਹੈ, ਉਸ ਲਈ ਇਕ ਮਾਤਰ ਗੋਲ 86ਵੇਂ ਮਿੰਟ 'ਚ ਕਾਸੇਮਿਰੋ ਨੇ ਕੀਤਾ। ਜਦਕਿ ਐਲਾਵੇਸ ਲਈ ਲੁਕਾਸ ਪੇਰੇਜ ਤੇ ਜੋਸੇਲੂ ਨੇ ਗੋਲ ਦਾਗ਼ੇ।


author

Tarsem Singh

Content Editor

Related News