ਰੀਅਲ ਕਸ਼ਮੀਰ ਨੇ ਸ਼ਿਲਾਂਗ ਲਾਜੋਂਗ ਨੂੰ 6-1 ਨਾਲ ਹਰਾਇਆ

12/12/2018 4:29:06 AM

ਸ਼੍ਰੀਨਗਰ- ਅਬੇਡਨੇਡੋ ਕੋਫੀ ਦੇ 2 ਗੋਲਾਂ ਦੀ ਮਦਦ ਨਾਲ ਰੀਅਲ ਕਸ਼ਮੀਰ ਨੇ ਮੰਗਲਵਾਰ ਇਥੇ ਆਈ-ਲੀਗ ਫੁੱਟਬਾਲ ਦੇ ਮੁਕਾਬਲੇ 'ਚ ਸ਼ਿਲਾਂਗ ਲਾਜੋਂਗ ਨੂੰ 6-1 ਨਾਲ ਕਰਾਰੀ ਹਾਰ ਦਿੱਤੀ। ਟੂਰਨਾਮੈਂਟ 'ਚ ਡੈਬਿਊ ਕਰ ਰਹੀ ਰੀਅਲ ਕਸ਼ਮੀਰ ਦੀ ਟੀਮ ਇਸ ਜਿੱਤ ਨਾਲ ਹੀ ਅੰਕ ਸੂਚੀ 'ਚ ਤੀਜੇ ਸਥਾਨ 'ਤੇ ਆ ਗਈ ਹੈ। ਰੀਅਲ ਕਸ਼ਮੀਰ ਅਤੇ ਚਰਚਿਲ ਬ੍ਰਦਰਜ਼ ਦੇ ਅੰਕ ਬਰਾਬਰ ਹਨ ਪਰ ਗੋਲਾਂ ਦੇ ਫਰਕ 'ਚ ਚਰਚਿਲ ਦੀ ਟੀਮ ਵਧੀਆ ਹਾਲਤ 'ਚ ਹੋਣ ਕਾਰਨ ਦੂਜੇ ਸਥਾਨ 'ਤੇ ਹੈ। 
ਸ਼ਿਲਾਂਗ ਦੀ ਟੀਮ 4 ਅੰਕਾਂ ਨਾਲ ਅੰਤਿਮ ਸਥਾਨ 'ਤੇ ਕਾਬਜ਼ ਹੈ। ਰੀਅਲ ਕਸ਼ਮੀਰ ਲਈ ਘਾਨਾ ਦੇ ਕੋਫੀ ਤੋਂ ਇਲਾਵਾ ਮਾਸੋਨ ਰਾਬਰਟਸਨ, ਨਾਗੇਨ ਤਮਾਂਗ, ਗਨੋਹੇਰੇ ਕ੍ਰਿਜੋ ਅਤੇ ਸੁਰਚੰਦਰਾ ਸਿੰਘ ਨੇ ਗੋਲ ਦਾਗੇ। ਸ਼ਿਲਾਂਗ ਦੀ ਟੀਮ ਲਈ ਸੈਮੁਅਲ ਲਿੰਗਦੋਹ ਨੇ ਗੋਲ ਕੀਤਾ।


Related News