ਰੀਅਲ ਕਸ਼ਮੀਰ ਨੇ ਆਈ-ਲੀਗ ਫੁੱਟਬਾਲ ਵਿਚ ਆਈਜ਼ੋਲ ਐੱਫ. ਸੀ. ਨੂੰ ਹਰਾਇਆ

02/02/2020 1:24:29 PM

ਸਪੋਰਟਸ ਡੈਸਕ— ਦੋਵਾਂ ਹਾਫ 'ਚ ਇਕ-ਇਕ ਗੋਲ ਦੀ ਮਦਦ ਨਾਲ ਰੀਅਲ ਕਸ਼ਮੀਰ ਨੇ ਆਈ-ਲੀਗ ਫੁੱਟਬਾਲ ਦੇ ਮੁਕਾਬਲੇ ਵਿਚ ਸਾਬਕਾ ਚੈਂਪੀਅਨ ਆਈਜ਼ੋਲ ਐੱਫ. ਸੀ. ਨੂੰ 2-0 ਨਾਲ ਹਰਾਇਆ। ਕਾਲਮ ਹਿਗਿਨਬਾਥਮ ਨੇ ਕਸ਼ਮੀਰ ਲਈ 17ਵੇਂ ਮਿੰਟ ਵਿਚ ਗੋਲ ਕੀਤਾ। ਉਥੇ ਹੀ ਮਾਸਨ ਰਾਬਰਟਸਨ ਨੇ 82ਵੇਂ ਮਿੰਟ ਵਿਚ ਦੂਜਾ ਗੋਲ ਕੀਤਾ। PunjabKesariਰੀਅਲ ਕਸ਼ਮੀਰ ਦੀ ਇਹ ਲਗਾਤਾਰ ਦੂਜੀ ਜਿੱਤ ਹੈ, ਜਿਸ ਨਾਲ ਉਹ 8 ਮੈਚਾਂ ਵਿਚੋਂ 12 ਅੰਕ ਲੈ ਕੇ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ। ਆਈਜ਼ੋਲ 9 ਮੈਚਾਂ 'ਚੋਂ 8 ਅੰਕ ਲੈ ਕੇ 10ਵੇਂ ਨੰਬਰ 'ਤੇ ਹੈ।


Related News