ਰਾਜਸਥਾਨ ਰਾਇਲਜ਼ ਲਈ ਕਿਸੇ ਵੀ ਕ੍ਰਮ ’ਤੇ ਬੱਲੇਬਾਜ਼ੀ ਨੂੰ ਤਿਆਰ ਹਾਂ : ਦੂਬੇ

Thursday, Apr 01, 2021 - 09:29 PM (IST)

ਮੁੰਬਈ– ਰਾਜਸਥਾਨ ਰਾਇਲਜ਼ ਦੇ ਨਵੇਂ ਖਿਡਾਰੀ ਸ਼ਿਵਮ ਦੂਬੇ ਨੇ ਕਿਹਾ ਹੈ ਕਿ ਉਹ ਟੀਮ ਲਈ ਕਿਸੇ ਵੀ ਕ੍ਰਮ ’ਤੇ ਬੱਲੇਬਾਜ਼ੀ ਨੂੰ ਤਿਆਰ ਹੈ ਤੇ ਕ੍ਰਿਕਟ ਨਿਰਦੇਸ਼ਕ ਕੁਮਾਰ ਸੰਗਾਕਾਰਾ ਤੋਂ ਬੱਲੇਬਾਜ਼ੀ ਵਿਚ ਸੁਧਾਰ ਲਈ ‘ਵਾਧੂ ਟਿਪਸ’ ਲੈਣਾ ਚਾਹੁੰਦਾ ਹੈ। ਭਾਰਤ ਲਈ ਇਕ ਵਨ ਡੇ ਤੇ 9 ਟੀ-20 ਮੈਚ ਖੇਡ ਚੁੱਕੇ ਦੂਬੇ ਨੂੰ ਰਾਇਲਜ਼ ਨੇ ਆਈ. ਪੀ. ਐੱਲ. ਦੀ ਨਿਲਾਮੀ ਵਿਚ 4 ਕਰੋੜ 40 ਲੱਖ ਰੁਪਏ ਵਿਚ ਖਰੀਦਿਆ ਹੈ।

ਇਹ ਖਬਰ ਪੜ੍ਹੋ- NZ v BAN : ਤੀਜਾ ਟੀ20 ਜਿੱਤ ਕੇ ਨਿਊਜ਼ੀਲੈਂਡ ਨੇ ਕੀਤਾ 3-0 ਨਾਲ ਕਲੀਨ ਸਵੀਪ


ਉਸ ਨੇ ਕਿਹਾ,‘‘ਮੈਂ ਕਿਸੇ ਵੀ ਕ੍ਰਮ ’ਤੇ ਖੇਡ ਚੁੱਕਾ ਹਾਂ ਤੇ ਮੈਨੂੰ ਕਿਸੇ ਵੀ ਕ੍ਰਮ ’ਤੇ ਖੇਡਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੈ । ਮੇਰੇ ਲਈ ਇਹ ਮਾਇਨੇ ਰੱਖਦਾ ਹੈ ਕਿ ਟੀਮ ਮੇਰੇ ਤੋਂ ਕੀ ਚਾਹੁੰਦੀ ਹੈ। ਜੇਕਰ ਮੇਰੀ ਲੋੜ ਟਾਪ ਆਰਡਰ ਵਿਚ ਹੈ ਤਾਂ ਮੈਂ ਉਥੇ ਉਤਰਗਾਂ। ਜੇਕਰ ਹੇਠਲੇ ਕ੍ਰਮ ’ਤੇ ਹੈ ਤਾਂ ਮੈਂ ਫਿਨਸ਼ਿਰ ਦੀ ਭੂਮਿਕਾ ਵੀ ਨਿਭਾ ਸਕਦਾ ਹੈ।’’

ਇਹ ਖਬਰ ਪੜ੍ਹੋ- IPL ’ਚ ਭਾਰਤੀ ਹਾਲਾਤ ’ਚ ਖੇਡਣ ਦਾ ਇੰਗਲੈਂਡ ਨੂੰ ਲਾਭ ਮਿਲੇਗਾ : ਸਟੋਕਸ


ਆਈ. ਪੀ. ਐੱਲ. ਨਿਲਾਮੀ ਤੋਂ ਬਾਅਦ ਸੰਗਾਕਾਰਾ ਨੇ ਕਿਹਾ ਸੀ ਕਿ ਸਾਡਾ ਦੂਬੇ ਦੀ ਬੱਲੇਬਾਜ਼ੀ ’ਤੇ ਫੋਕਸ ਰਹੇਗਾ ਤੇ ਗੇਂਦਬਾਜ਼ੀ ਵਿਚ ਲੋੜ ਪੈਣ ’ਤੇ ਕੁਝ ਓਵਰਾਂ ਵੀ ਉਸ ਕੋਲੋਂ ਕਰਵਾਏ ਜਾ ਸਕਦੇ ਹਨ। ਦੂਬੇ ਨੇ ਕਿਹਾ,‘‘ਸੰਗਾਕਾਰ ਨੇ ਕਾਫੀ ਕ੍ਰਿਕਟ ਖੇਡੀ ਹੈ ਤੇ ਉਹ ਮੇਰੇ ਪ੍ਰਦਰਸ਼ਨ ’ਤੇ ਨਜ਼ਰ ਰੱਖੇਗਾ। ਉਹ ਦੱਸੇਗਾ ਕਿ ਅਪਣੀ ਖੇਡ ਨੂੰ ਬਿਹਤਰ ਕਰਨ ਲਈ ਮੈਨੂੰ ਹੋਰ ਕੀ ਕਰਨਾ ਚਾਹੀਦਾ ਹੈ। ਬੱਲੇਬਾਜ਼ੀ ਲਈ ਮੈਂ ਉਸ ਤੋਂ ਕੁਝ ਵਾਧੂ ਸਲਾਹ ਲੈਣ ਦੀ ਕੋਸ਼ਿਸ਼ ਕਰਾਂਗਾ।’’

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News