WPL 2026 ਤੋਂ ਪਹਿਲਾਂ RCB ਮਹਿਲਾ ਟੀਮ ਨੇ ਕੀਤਾ ਵੱਡਾ ਐਲਾਨ, ਨਵਾਂ ਹੈੱਡ ਕੋਚ ਕੀਤਾ ਨਿਯੁਕਤ
Thursday, Nov 06, 2025 - 01:34 PM (IST)
ਨਵੀਂ ਦਿੱਲੀ : ਰਾਇਲ ਚੈਲੰਜਰਜ਼ ਬੈਂਗਲੁਰੂ (RCB) ਮਹਿਲਾ ਟੀਮ ਨੇ ਮਹਿਲਾ ਪ੍ਰੀਮੀਅਰ ਲੀਗ (WPL) ਦੇ ਆਗਾਮੀ 2026 ਸੀਜ਼ਨ ਲਈ ਆਪਣੇ ਨਵੇਂ ਹੈੱਡ ਕੋਚ ਦਾ ਐਲਾਨ ਕਰ ਦਿੱਤਾ ਹੈ। ਫਰੈਂਚਾਈਜ਼ੀ ਨੇ ਇਹ ਜ਼ਿੰਮੇਵਾਰੀ ਮਾਲੋਲਨ ਰੰਗਰਾਜਨਨੂੰ ਸੌਂਪੀ ਹੈ।
ਕੌਣ ਹਨ ਮਾਲੋਲਨ ਰੰਗਰਾਜਨ? : ਮਾਲੋਲਨ ਰੰਗਰਾਜਨ ਪਿਛਲੇ ਲਗਭਗ 6 ਸਾਲਾਂ ਤੋਂ ਆਰ.ਸੀ.ਬੀ. ਦੇ ਸਪੋਰਟ ਸਟਾਫ ਨਾਲ ਜੁੜੇ ਹੋਏ ਸਨ। ਉਹ ਪਹਿਲਾਂ ਟੀਮ ਦੇ ਲਈ ਸਕਾਊਟਿੰਗ ਦੇ ਮੁੱਖੀ ਅਤੇ 2025 ਸੀਜ਼ਨ ਵਿੱਚ ਸਹਾਇਕ ਕੋਚ ਦੀ ਭੂਮਿਕਾ ਵੀ ਨਿਭਾਅ ਚੁੱਕੇ ਹਨ।
ਉਹ WPL ਦਾ ਪਹਿਲਾ ਖਿਤਾਬ ਜਿਤਾਉਣ ਵਾਲੇ ਕੋਚ ਲਿਊਕ ਵਿਲੀਅਮਜ਼ ਦੀ ਜਗ੍ਹਾ ਲੈਣਗੇ, ਜਿਨ੍ਹਾਂ ਨੇ ਕੋਚਿੰਗ ਵਿੱਚ ਆਪਣੀਆਂ ਹੋਰ ਜ਼ਿੰਮੇਵਾਰੀਆਂ ਕਾਰਨ ਇਹ ਅਹੁਦਾ ਛੱਡਣ ਦਾ ਫੈਸਲਾ ਕੀਤਾ। ਜੇਕਰ ਉਨ੍ਹਾਂ ਦੇ ਫਰਸਟ ਕਲਾਸ ਕਰੀਅਰ ਦੀ ਗੱਲ ਕਰੀਏ ਤਾਂ ਰੰਗਰਾਜਨ ਨੇ 47 ਮੈਚਾਂ ਵਿੱਚ 136 ਵਿਕਟਾਂ ਲਈਆਂ ਹਨ ਅਤੇ 1379 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਤਾਮਿਲਨਾਡੂ, ਉੱਤਰਾਖੰਡ ਅਤੇ ਦੱਖਣੀ ਜ਼ੋਨ ਟੀਮਾਂ ਦੀ ਨੁਮਾਇੰਦਗੀ ਕੀਤੀ ਹੈ।
ਰਿਟੇਨ ਕੀਤੇ ਗਏ ਮੁੱਖ ਖਿਡਾਰੀ : WPL 2026 ਦੇ ਮੈਗਾ ਆਕਸ਼ਨ ਤੋਂ ਪਹਿਲਾਂ ਆਰਸੀਬੀ ਨੇ ਚਾਰ ਖਿਡਾਰੀਆਂ ਨੂੰ ਰਿਟੇਨ ਕੀਤਾ ਹੈ। ਇਨ੍ਹਾਂ ਵਿੱਚ ਕਪਤਾਨ ਸਮ੍ਰਿਤੀ ਮੰਧਾਨਾ, ਐਲਿਸ ਪੇਰੀ, ਰਿਚਾ ਘੋਸ਼ ਅਤੇ ਸ਼੍ਰੇਅੰਕਾ ਪਾਟਿਲ ਸ਼ਾਮਲ ਹਨ।
ਨਵੇਂ ਸਟਾਫ ਵਿੱਚ ਵਿਸ਼ਵ ਕੱਪ ਜੇਤੂ WPL 2025 ਦਾ ਸੀਜ਼ਨ RCB ਲਈ ਉਮੀਦਾਂ ਮੁਤਾਬਕ ਨਹੀਂ ਰਿਹਾ ਸੀ। ਇਸ ਲਈ ਕੋਚਿੰਗ ਸਟਾਫ ਵਿੱਚ ਬਦਲਾਅ ਦੀ ਉਮੀਦ ਸੀ। ਨਵੇਂ ਸਪੋਰਟ ਸਟਾਫ ਵਿੱਚ ਇੰਗਲੈਂਡ ਦੀ ਵਿਸ਼ਵ ਕੱਪ ਜੇਤੂ ਟੀਮ ਦੀ ਮੈਂਬਰ ਰਹਿ ਚੁੱਕੀ ਆਨਿਆ ਸ਼ਰਬਸੋਲ (Anya Shrubsole) ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦਾ ਤਜਰਬਾ ਗੇਂਦਬਾਜ਼ਾਂ ਲਈ ਅਹਿਮ ਸਾਬਤ ਹੋਵੇਗਾ।
