RCB ਦੇ ਧਾਕੜ ਕ੍ਰਿਕਟਰ ਰਜਤ ਪਾਟੀਦਾਰ ਨੇ ਕਰਵਾਈ ਸਰਜਰੀ, ਅਗਲੇ ਸਾਲ ਹੀ IPL 'ਚ ਆਉਣਗੇ ਨਜ਼ਰ

05/03/2023 8:33:22 PM

ਸਪੋਰਟਸ ਡੈਸਕ : ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਧਾਕੜ ਕ੍ਰਿਕਟਰ ਰਜਤ ਪਾਟੀਦਾਰ ਦੀ ਅੱਡੀ ਦੀ  ਸਰਜਰੀ ਸਫਲ ਰਹੀ। ਉਹ ਹੁਣ ਜਲਦੀ ਹੀ ਮੈਦਾਨ 'ਤੇ ਵਾਪਸੀ ਦੀ ਤਿਆਰੀ ਕਰਨਗੇ। ਰਜਤ ਇਸ ਸੀਜ਼ਨ 'ਚ ਇਕ ਵੀ ਮੈਚ ਨਹੀਂ ਖੇਡ ਸਕੇ ਹਨ। ਉਹ ਸੱਟ ਕਾਰਨ ਬਾਹਰ ਹੈ। ਆਰਸੀਬੀ ਨੇ ਇਸ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਉਹ ਨਹੀਂ ਖੇਡ ਸਕਣਗੇ। ਖਬਰਾਂ ਮੁਤਾਬਕ ਅੱਡੀ ਦੇ ਇਲਾਜ ਦਾ ਸਾਰਾ ਖਰਚ ਬੀਸੀਸੀਆਈ ਨੇ ਚੁੱਕਿਆ ਹੈ। 

ਇਹ ਵੀ ਪੜ੍ਹੋ : ਲਖਨਊ ਨੂੰ ਲੱਗਾ ਵੱਡਾ ਝਟਕਾ, ਕੇਐੱਲ ਰਾਹੁਲ IPL 2023 ਤੋਂ ਹੋਏ ਬਾਹਰ

ਰਜਤ ਦੀ ਸਰਜਰੀ ਸਫਲ ਰਹੀ ਹੈ। ਆਰਸੀਬੀ ਨੇ ਟਵਿੱਟਰ ਰਾਹੀਂ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਰਜਤ ਪਾਟੀਦਾਰ ਨੇ ਸੋਸ਼ਲ ਮੀਡੀਆ 'ਤੇ ਦੱਸਿਆ ''ਮੈਂ ਆਪਣੇ ਸਾਰੇ ਸਮਰਥਕਾਂ ਨੂੰ ਅਪਡੇਟ ਦੇਣਾ ਚਾਹੁੰਦਾ ਹਾਂ। ਮੈਂ ਹਾਲ ਹੀ ਵਿੱਚ ਇੱਕ ਸੱਟ ਲਈ ਸਰਜਰੀ ਕਰਵਾਈ ਹੈ ਜੋ ਮੈਨੂੰ ਕੁਝ ਸਮੇਂ ਤੋਂ ਪਰੇਸ਼ਾਨ ਕਰ ਰਹੀ ਸੀ। ਪਰ ਮੈਨੂੰ ਇਹ ਕਹਿ ਕੇ ਖੁਸ਼ੀ ਹੋ ਰਹੀ ਹੈ ਕਿ ਇਹ ਠੀਕ ਹੋ ਰਿਹਾ ਹੈ। ਮੈਂ ਰਿਕਵਰੀ ਦੇ ਰਸਤੇ 'ਤੇ ਹਾਂ! ਮੈਂ ਮੈਦਾਨ 'ਤੇ ਵਾਪਸੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹਾਂ। ਤੁਹਾਡੀਆਂ ਪ੍ਰਾਰਥਨਾਵਾਂ ਅਤੇ ਇੱਛਾਵਾਂ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਜਲਦੀ ਹੀ ਵਾਪਸ ਆਵਾਂਗਾ।

ਇਹ ਵੀ ਪੜ੍ਹੋ : UP ਪੁਲਸ ਨੇ '112 ਸੇਵਾ' ਦਾ ਕੀਤਾ ਮਜ਼ੇਦਾਰ ਪ੍ਰਮੋਸ਼ਨ, ਕਿਹਾ- ਕੋਈ ਵੀ ਮੁੱਦਾ 'ਵਿਰਾਟ' ਅਤੇ 'ਗੰਭੀਰ' ਨਹੀਂ

ਆਰਸੀਬੀ ਨੇ ਟਵਿਟਰ 'ਤੇ ਰਜਤ ਦੀ ਫੋਟੋ ਸ਼ੇਅਰ ਕੀਤੀ ਅਤੇ ਲਿਖਿਆ, ''ਇਹ ਜਾਣ ਕੇ ਚੰਗਾ ਲੱਗਾ ਕਿ ਰਜਤ ਦੀ ਸਰਜਰੀ ਸਫਲ ਰਹੀ। ਅਸੀਂ ਅਗਲੇ ਸੀਜ਼ਨ ਵਿੱਚ ਉਸਦੀ ਵਾਪਸੀ ਦੀ ਉਡੀਕ ਕਰ ਰਹੇ ਹਾਂ। ਬਹੁਤ ਸਾਰਾ ਪਿਆਰ ਅਤੇ ਸ਼ੁੱਭਕਾਮਨਾਵਾਂ।” ਮਹੱਤਵਪੂਰਨ ਗੱਲ ਇਹ ਹੈ ਕਿ ਰਜਤ ਨੇ ਹੁਣ ਤੱਕ ਆਈਪੀਐਲ ਵਿੱਚ 12 ਮੈਚ ਖੇਡੇ ਹਨ। ਇਸ ਦੌਰਾਨ 404 ਦੌੜਾਂ ਬਣਾਈਆਂ। ਉਸ ਨੇ ਇਸ ਟੂਰਨਾਮੈਂਟ ਵਿੱਚ ਇੱਕ ਸੈਂਕੜਾ ਅਤੇ 2 ਅਰਧ ਸੈਂਕੜੇ ਲਗਾਏ ਹਨ। ਰਜਤ ਦਾ ਆਈਪੀਐਲ ਦਾ ਸਰਵੋਤਮ ਸਕੋਰ ਅਜੇਤੂ 112 ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News