ਰਜ਼ਾਕ ਦਾ ਵਿਵਾਦਿਤ ਬਿਆਨ- ਸਹਿਵਾਗ ਨੂੰ ਅਸੀਂ ਸਟਾਰ ਬਣਾਇਆ, ਕੋਹਲੀ ਪੈਸੇ ਦੇ ਕਾਰਨ ਹੈ ਹਿੱਟ

Wednesday, Feb 19, 2020 - 11:31 PM (IST)

ਰਜ਼ਾਕ ਦਾ ਵਿਵਾਦਿਤ ਬਿਆਨ- ਸਹਿਵਾਗ ਨੂੰ ਅਸੀਂ ਸਟਾਰ ਬਣਾਇਆ, ਕੋਹਲੀ ਪੈਸੇ ਦੇ ਕਾਰਨ ਹੈ ਹਿੱਟ

ਨਵੀਂ ਦਿੱਲੀ— ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ ਅਬਦੁਲ ਰਜ਼ਾਕ ਦਾ ਮੰਨਣਾ ਹੈ ਕਿ ਵਰਿੰਦਰ ਸਹਿਵਾਗ ਨੂੰ ਸੁਪਰਹਿੱਟ ਕਰਨ 'ਚ ਪਾਕਿਸਤਾਨ ਦਾ ਸਭ ਤੋਂ ਵੱਡਾ ਹੱਥ ਸੀ। ਰਜ਼ਾਕ ਨੇ ਪਾਕਿਸਤਾਨ ਦੇ ਇਕ ਟੀ. ਵੀ. ਚੈਨਲ 'ਤੇ ਟਾਕ ਸ਼ੌਅ ਦੇ ਦੌਰਾਨ ਕਿਹਾ ਕਿ ਸਹਿਵਾਗ ਪਾਕਿਸਤਾਨ 'ਚ ਤਿਹਰਾ ਸੈਂਕੜਾ ਲਗਾ ਕੇ ਹਿੱਟ ਹੋਇਆ ਸੀ। ਕਿਸੇ ਨੇ ਇਹ ਨਹੀਂ ਦੇਖਿਆ ਸੀ ਕਿ ਉਸਦੀ ਪਾਰੀ ਦੇ ਦੌਰਾਨ ਉਸ ਨੇ ਕਿੰਨੇ ਕੈਚ ਛੱਡੇ ਸਨ। ਅਜਿਹਾ ਸਾਡੀ ਟੀਮ ਦੀ ਖਰਾਬ ਫੀਲਡਿੰਗ ਦੇ ਕਾਰਨ ਹੋਇਆ। ਜੇਕਰ ਤੁਸੀਂ ਇਕ ਬੱਲੇਬਾਜ਼ ਦੇ 8 ਕੈਚ ਛੱਡੋਗੇ ਤਾਂ ਫਿਰ 350 ਦੌੜਾਂ ਹੀ ਬਣਾਵੇਗਾ।

PunjabKesari
ਰਜ਼ਾਕ ਨੇ ਇਸ ਦੌਰਾਨ ਵਿਰਾਟ ਕੋਹਲੀ ਦੀ ਸਫਲਤਾ 'ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ 'ਚ ਨੈਚੁਰਸਲ ਟੈਲੇਂਟ ਜ਼ਿਆਦਾ ਹੈ। ਭਾਰਤੀ ਟੀਮ ਜੇਕਰ ਸਫਲ ਹੈ ਤਾਂ ਉਸਦਾ ਇਕ ਵੱਡਾ ਕਾਰਨ ਆਈ. ਪੀ. ਐੱਲ. ਵੀ ਹੈ। ਜੇਕਰ ਭਾਰਤ 'ਚ ਆਈ. ਪੀ. ਐੱਲ. ਨਾ ਹੁੰਦਾ ਤਾਂ ਉਥੇ ਦੇ ਕ੍ਰਿਕਟਰ ਵੀ ਘੱਟ ਹੁੰਦੇ। ਜੇਕਰ ਵਿਰਾਟ ਕੋਹਲੀ ਨੂੰ ਦੋ ਮਹੀਨੇ ਦੇ 20 ਕਰੋੜ ਰੁਪਏ ਮਿਲਣਗੇ ਤਾਂ ਉਹ ਦੇਸ਼ ਨੂੰ ਜਿਤਾਉਣ ਲਈ ਖੇਡਣਗੇ।

PunjabKesari
ਰਜ਼ਾਕ ਨੇ ਇਸ ਦੌਰਾਨ ਪਾਕਿਸਤਾਨ ਕ੍ਰਿਕਟ ਬੋਰਡ ਦੇ ਸਿਸਟਮ 'ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਖਿਡਾਰੀ ਜ਼ਿਆਦਾ ਤੌਰ 'ਤੇ ਬਹੁਤ ਮਜਬੂਤ ਹਨ। ਜਦਕਿ ਸਾਡੇ ਇੱਥੇ ਪੈਸੇ ਦੇ ਲਈ ਖਿਡਾਰੀ (ਮੁਹੰਮਦ ਆਮਿਰ) ਦੇਸ਼ ਦੇ ਲਈ ਖੇਡਣ ਤਕ ਛੱਡ ਦਿੰਦੇ ਹਨ। ਅਸੀਂ ਸਹਿਵਾਗ ਨੂੰ ਸਟਾਰ ਬਣਾਇਆ। ਉਸਦੇ ਕੋਲ ਵਧੀਆ ਫੁਟਵਰਕ ਨਹੀਂ ਸੀ। ਉਸ ਦੀਆਂ ਅੱਖਾਂ ਤੇ ਬੈਟ ਦਾ ਸਵਿੰਗ ਵਧੀਆ ਸੀ। ਅਜਿਹੇ 'ਚ ਭਾਰਤੀ ਮੀਡੀਆ ਆਪਣੇ ਖਿਡਾਰੀਆਂ ਨੂੰ ਬਹੁਤ ਮਜਬੂਤੀ ਨਾਲ ਚੁੱਕਦਾ ਹੈ। ਉੱਥੇ ਦਾ ਮੀਡੀਆ ਤਾਕਤਵਰ ਹੈ।


author

Gurdeep Singh

Content Editor

Related News