ਜਡੇਜਾ ਦੀ ਪਤਨੀ ਦਾ ਵੱਡਾ ਦੋਸ਼! ਟੀਮ ਇੰਡੀਆ ਦੇ ਬਾਕੀ ਖਿਡਾਰੀ ਕਰਦੇ ਹਨ ''ਗਲਤ ਕੰਮ''

Thursday, Dec 11, 2025 - 06:01 PM (IST)

ਜਡੇਜਾ ਦੀ ਪਤਨੀ ਦਾ ਵੱਡਾ ਦੋਸ਼! ਟੀਮ ਇੰਡੀਆ ਦੇ ਬਾਕੀ ਖਿਡਾਰੀ ਕਰਦੇ ਹਨ ''ਗਲਤ ਕੰਮ''

ਸਪੋਰਟਸ ਡੈਸਕ- ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਆਪਣੇ ਬਿਆਨ ਨੂੰ ਲੈ ਕੇ ਚਰਚਾ 'ਚ ਹੈ। ਇਹ ਬਿਆਨ ਉਨ੍ਹਾਂ ਨੇ ਆਪਣੇ ਪਤੀ ਨੂੰ ਲੈ ਕੇ ਹੀ ਦਿੱਤਾ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਪਤੀ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ। ਹੁਣ ਪਤੀ ਦੀ ਤਾਰੀਫ ਕਰਨਾ ਤਾਂ ਠੀਕ ਹੈ ਪਰ ਉਨ੍ਹਾਂ ਨੇ ਟੀਮ ਦੇ ਬਾਕੀ ਖਿਡਾਰੀਆਂ ਬਾਰੇ ਜੋ ਕਿਹਾ, ਉਹ ਨਹੀਂ ਕਹਿਣਾ ਚਾਹੀਦਾ ਸੀ। ਉਨ੍ਹਾਂ ਨੇ ਟੀਮ ਦੇ ਬਾਕੀ ਖਿਡਾਰੀਆਂ 'ਤੇ ਗਲਤ ਕੰਮ ਕਰਨ ਵਰਗਾ ਵੱਡਾ ਦੋਸ਼ ਲਗਾਇਆ ਹੈ। ਜਦੋਂਕਿ ਆਪਣੇ ਪਤੀ ਨੂੰ ਲੈ ਕੇ ਕਿਹਾ ਹੈ ਕਿ ਉਹ ਆਪਣੀ ਜਵਾਬਦਾਰੀ ਸਮਝਦੇ ਹਨ, ਇਸ ਲਈ ਗਲਤ ਕੰਮ ਨਹੀਂ ਕਰਦੇ। 

ਰਵਿੰਦਰ ਜਡੇਜਾ ਦੀ ਤਾਰੀਫ 'ਚ ਕੀ ਬੋਲੀ ਰਿਵਾਬਾ

ਰਿਵਾਬਾ ਜਡੇਜਾ ਨੇ ਆਪਣੇ ਪਤੀ ਦੀ ਤਾਰੀਫ 'ਚ ਜੋ ਕਿਹਾ ਹੈ ਪਹਿਲਾਂ ਤਾਂ ਉਹ ਜਾਣ ਲਓ।  ਇਕ ਰਾਜਨੀਤਿਕ ਪ੍ਰੋਗਰਾਮ ਦੌਰਾਨ ਮੰਚ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਯਾਨੀ ਰਵਿੰਦਰ ਜਡੇਜਾ ਨੂੰ ਕ੍ਰਿਕਟ ਖੇਡਣ ਲਈ ਲੰਡਨ, ਦੁਬਈ, ਆਸਟ੍ਰੇਲੀਆ ਵਰਗੇ ਅਨੇਕਾਂ ਦੇਸ਼ਾਂ 'ਚ ਜਾਣਾ ਪੈਂਦਾ ਹੈ ਪਰ ਉਸਦੇ ਬਾਵਜੂਦ ਉਨ੍ਹਾਂ ਨੇ ਅੱਜ ਤਕ ਕੋਈ ਨਸ਼ਾ ਨਹੀਂ ਕੀਤਾ। ਮਤਲਬ ਉਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। 

ਰਿਵਾਬਾ ਨੇ ਟੀਮ ਇੰਡੀਆ 'ਤੇ ਲਗਾਇਆ ਵੱਡਾ ਦੋਸ਼

ਰਿਵਾਬਾ ਨੇ ਇੱਥੋਂ ਤਕ ਤਾਂ ਆਪਣੇ ਪਤੀ ਦੀ ਤਾਰੀਫ ਕੀਤੀ ਪਰ ਇਸਤੋਂ ਅੱਗੇ ਟੀਮ ਇੰਡੀਆ ਦੇ ਬਾਕੀ ਖਿਡਾਰੀਆਂ 'ਤੇ ਦੋਸ਼ ਹੀ ਲਗਾਏ। ਉਨ੍ਹਾਂ ਕਿਹਾ ਕਿ ਟੀਮ ਇੰਡੀਆ ਦੇ ਬਾਕੀ ਸਾਰੇ ਖਿਡਾਰੀ ਗਲਤ ਕੰਮ ਕਰਦੇ ਹਨ। ਰਿਵਾਬਾ ਹਾਲਾਂਕਿ ਕਿਸ ਤਰ੍ਹਾਂ ਦੇ ਗਲਤ ਕੰਮਾਂ ਵੱਲ ਇਸ਼ਾਰਾ ਕਰ ਰਹੀ ਸੀ, ਉਸ ਬਾਰੇ ਸਾਫ ਨਹੀਂ ਹੋ ਸਕਿਆ। 

ਰਿਵਾਬਾ ਜਡੇਜਾ ਨੇ ਅੱਗੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਉਨ੍ਹਾਂ ਦੇ ਪਤੀ ਨੂੰ ਉਸ ਤਰ੍ਹਾਂ ਦੇ ਗਲਤ ਕੰਮ ਕਰਨ 'ਚ ਕੋਈ ਰੋਕ-ਟੋਕ ਹੈ। ਉਹ ਵੀ ਚਾਹੁਣ ਤਾਂ ਕਰ ਸਕਦੇ ਹਨ ਪਰ ਉਹ ਨਹੀਂ ਕਰਦੇ ਕਿਉਂਕਿ ਉਹ ਆਪਣੀ ਜਵਾਬਦਾਰੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। 


author

Rakesh

Content Editor

Related News