ਰਵਿੰਦਰ ਜਡੇਜਾ ਨੇ ਤ੍ਰੇਲ ਨੂੰ ਦੱਸਿਆ ਹਾਰ ਦੀ ਵੱਡੀ ਵਜ੍ਹਾ, ਖ਼ਰਾਬ ਫੀਲਡਿੰਗ ਕਾਰਨ ਵੀ ਹੋਏ ਤਲਖ਼

Friday, Apr 01, 2022 - 02:13 PM (IST)

ਰਵਿੰਦਰ ਜਡੇਜਾ ਨੇ ਤ੍ਰੇਲ ਨੂੰ ਦੱਸਿਆ ਹਾਰ ਦੀ ਵੱਡੀ ਵਜ੍ਹਾ, ਖ਼ਰਾਬ ਫੀਲਡਿੰਗ ਕਾਰਨ ਵੀ ਹੋਏ ਤਲਖ਼

ਸਪੋਰਟਸ ਡੈਸਕ- ਲਖਨਊ ਸੁਪਰ ਜਾਇੰਟਸ (LSG) ਅਤੇ ਚੇਨਈ ਸੁਪਰ ਕਿੰਗਜ਼ (CSK) ਵੀਰਵਾਰ ਰਾਤ ਨੂੰ ਹੋਏ ਮੈਚ ਵਿੱਚ ਆਹਮੋ-ਸਾਹਮਣੇ ਸਨ। ਇਸ ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਦੀ ਟੀਮ ਨੇ 210 ਦੌੜਾਂ ਦਾ ਵੱਡਾ ਸਕੋਰ ਬਣਾਇਆ ਪਰ ਇਸ ਦੇ ਬਾਵਜੂਦ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। LSG ਨੇ ਇਹ ਟੀਚਾ ਸਿਰਫ਼ 4 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਚੇਨਈ ਦੇ ਕਪਤਾਨ ਰਵਿੰਦਰ ਜਡੇਜਾ ਨੇ ਇਸ ਹਾਰ ਦਾ ਠੀਕਰਾ ਤ੍ਰੇਲ ਅਤੇ ਖ਼ਰਾਬ ਫੀਲਡਿੰਗ 'ਤੇ ਭੰਨਿਆ ਹੈ। ਆਈ. ਪੀ. ਐਲ. ਵਿੱਚ ਲਗਾਤਾਰ ਦੂਜੀ ਹਾਰ ਤੋਂ ਬਾਅਦ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਟੀਮ ਨੂੰ ਹੁਣ ਕੀ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਬਾਬਰ ਆਜ਼ਮ ਨੇ ਤੋੜਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ 32 ਸਾਲ ਪੁਰਾਣਾ ਰਿਕਾਰਡ

ਮੈਚ ਤੋਂ ਬਾਅਦ ਜਡੇਜਾ ਨੇ ਕਿਹਾ, 'ਅਸੀਂ ਬਹੁਤ ਚੰਗੀ ਸ਼ੁਰੂਆਤ ਕੀਤੀ। ਰੌਬੀ (ਰੌਬਿਨ ਉਥੱਪਾ) ਅਤੇ ਸ਼ਿਵਮ ਦੂਬੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਫੀਲਡਿੰਗ ਵਿੱਚ ਸਾਨੂੰ ਕੈਚ ਲੈਣੇ ਹੋਣਗੇ ਤਾਂ ਹੀ ਅਸੀਂ ਮੈਚ ਜਿੱਤਾਂਗੇ। ਸਾਨੂੰ ਉਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਸੀ। ਇੱਥੇ ਤ੍ਰੇਲ ਵੀ ਬਹੁਤ ਹੈ, ਗੇਂਦ ਹੱਥ ਵਿੱਚ ਨਹੀਂ ਟਿਕ ਪਾ ਰਹੀ। ਹੁਣ ਸਾਨੂੰ ਗਿੱਲੀ ਗੇਂਦ ਨਾਲ ਅਭਿਆਸ ਕਰਨਾ ਹੋਵੇਗਾ। ਜਡੇਜਾ ਨੇ ਕਿਹਾ, 'ਅਸੀਂ ਪਹਿਲੇ ਛੇ ਅਤੇ ਮੱਧ ਓਵਰਾਂ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਬੱਲੇਬਾਜ਼ੀ ਲਈ ਵਿਕਟ ਬਹੁਤ ਵਧੀਆ ਸੀ। ਸਾਨੂੰ ਗੇਂਦਬਾਜ਼ੀ ਵਿੱਚ ਆਪਣੀਆਂ ਯੋਜਨਾਵਾਂ ਨੂੰ ਲਾਗੂ ਕਰਨ ਦੀ ਲੋੜ ਹੈ।

ਲਖਨਊ ਦੀ ਸ਼ਾਨਦਾਰ ਜਿੱਤ
ਇਸ ਮੈਚ 'ਚ ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਰੌਬਿਨ ਉਥੱਪਾ (50), ਮੋਇਨ ਅਲੀ (35), ਸ਼ਿਵਮ ਦੁਬੇ (49) ਅਤੇ ਅੰਬਾਤੀ ਰਾਇਡੂ (27) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 210 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ : CSK vs LSG : ਲਖਨਊ ਨੇ ਚੇਨਈ ਨੂੰ 6 ਵਿਕਟਾਂ ਨਾਲ ਹਰਾਇਆ

ਜਵਾਬ 'ਚ ਲਖਨਊ ਸੁਪਰ ਜਾਇੰਟਸ ਨੇ ਵੀ ਦਮਦਾਰ ਸ਼ੁਰੂਆਤ ਕੀਤੀ। ਟੀਮ ਦੀ ਸਲਾਮੀ ਜੋੜੀ ਕੇ. ਐਲ. ਰਾਹੁਲ (40) ਅਤੇ ਕਵਿੰਟਨ ਡੀ ਕਾਕ (61) ਨੇ ਪਹਿਲੀ ਵਿਕਟ ਲਈ 99 ਦੌੜਾਂ ਦੀ ਸਾਂਝੇਦਾਰੀ ਕੀਤੀ। ਬਾਅਦ ਵਿੱਚ ਏਵਿਨ ਲੁਈਸ (55) ਅਤੇ ਆਯੂਸ਼ ਬਡੋਨੀ (19) ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਤੇ ਟੀਮ ਨੂੰ ਜਿੱਤ ਦਿਵਾਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News