ਰਵਿੰਦਰ ਜਡੇਜਾ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਸਪਿਨਰ
Tuesday, Aug 06, 2019 - 03:36 PM (IST)
ਸਪੋਰਸਟਸ ਡੈਸਕ— ਭਾਰਤੀ ਕ੍ਰਿਕੇਟ ਟੀਮ ਦੇ ਸਪਿਨਰ ਰਵਿੰਦਰ ਜਡੇਜਾ ਨੇ ਵੈਸਟਇੰਡੀਜ ਦੇ ਖਿਲਾਫ ਪਹਿਲੇ ਟੀ 20 ਮੈਚ 'ਚ ਕਮਾਲ ਦੀ ਗੇਂਦਬਾਜੀ ਕੀਤੀ ਤੇ ਚਾਰ ਓਵਰ 'ਚ 13 ਰਣ ਦੇ ਕੇ ਇਕ ਵਿਕਟ ਹਾਸਲ ਕੀਤੀ। ਇਸ ਇਕ ਵਿਕਟ ਨੂੰ ਲੈਣ ਤੋਂ ਬਾਅਦ ਰਵਿੰਦਰ ਜਡੇਜਾ ਨੇ ਭਾਰਤੀ ਕ੍ਰਿਕਟ ਇਤਿਹਾਸ 'ਚ ਇਕ ਨਵਾਂ ਇਤਿਹਾਸ ਰਚ ਦਿੱਤਾ। ਜਡੇਜਾ ਭਾਰਤ ਵਲੋਂ ਅੰਤਰਰਾਸ਼ਟਰੀ ਕ੍ਰਿਕਟ 'ਚ ਇਹ ਮੁਕਾਮ ਹਾਸਲ ਕਰਨ ਵਾਲੇ ਪਹਿਲੇ ਖੱਬੇ ਹੱਥ ਦੇ ਸਪਿਨਰ ਬਣ ਗਏ ਹਨ।
ਜਡੇਜਾ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਪੂਰੀਆਂ ਕੀਤੀਆਂ 400 ਵਿਕਟਾਂ
ਰਵਿੰਦਰ ਜਡੇਜਾ ਟੀਮ ਇੰਡੀਆ ਦੇ ਬਿਹਤਰੀਨ ਸਪਿਨਰਾਂ 'ਚੋਂ ਇਕ ਹਨ। ਖੱਬੇ ਹੱਥ ਦੇ ਸਪਿਨਰ ਜਡੇਜਾ ਦਾ ਅੰਤਰਰਾਸ਼ਟਰੀ ਕ੍ਰਿਕਟ 'ਚ ਪ੍ਰਦਰਸ਼ਨ ਵੀ ਚੰਗਾ ਰਿਹਾ ਹੈ। ਹੁਣ ਉਹ ਇੰਟਰਨੈਸ਼ਨਲ ਕ੍ਰਿਕਟ 'ਚ ਭਾਰਤ ਵੱਲੋਂ ਸਭ ਤੋਂ ਜ਼ਿਆਦਾ ਵਿਕੇਟਾਂ ਲੈਣ ਵਾਲੇ ਖੱਬੇ ਹੱਥ ਦੇ ਸਪਿਨਰ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਇਹ ਕਮਾਲ ਕਿਸੇ ਹੋਰ ਗੇਂਦਬਾਜ਼ ਨੇ ਨਹੀਂ ਕੀਤਾ। ਜਡੇਜਾ ਦੇ ਨਾਂ ਹੁਣ ਅੰਤਰਰਾਸ਼ਟਰੀ ਕ੍ਰਿਕਟ ਦੇ ਤਿਨਾਂ ਫਾਰਮੈਟਾਂ 'ਚ ਕੁੱਲ ਮਿਲਾ ਕੇ 400 ਵਿਕਟਾਂ ਹੋ ਗਈਆਂ ਹਨ। ਜਡੇਜਾ ਨੇ ਇਹ ਮੁਕਾਮ ਵੈਸਟਇੰਡੀਜ਼ ਦੇ ਖਿਲਾਫ ਟੀ 20 ਮੈਚ 'ਚ ਇਕ ਵਿਕਟ ਲੈਣ ਤੋਂ ਬਾਅਦ ਹਾਸਲ ਕੀਤਾ।
ਜਡੇਜਾ ਦਾ ਕ੍ਰਿਕੇਟ ਕਰੀਅਰ
ਰਵਿੰਦਰ ਜਡੇਜਾ ਦੇ ਕ੍ਰਿਕਟ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਪਣੇ ਕਰੀਅਰ 'ਚ ਹੁਣ ਤੱਕ ਕੁਲ 41 ਟੈਸਟ ਮੈਚ ਖੇਡੇ ਹਨ ਜਿਸ 'ਚ ਉਨ੍ਹਾਂ ਦੇ ਨਾਂ 'ਤੇ ਕੁਲ 192 ਵਿਕਟਾਂ ਹਨ। ਟੈਸਟ 'ਚ ਉਨ੍ਹਾਂ ਦਾ ਬੈਸਟ ਪ੍ਰਦਰਸ਼ਨ ਇਕ ਪਾਰੀ 'ਚ 48 ਦੌੜਾਂ ਦੇ ਕੇ ਸੱਤ ਵਿਕਟਾਂ ਰਿਹਾ ਹੈ ਜਦ ਕਿ ਇਕ ਟੈਸਟ ਮੈਚ 'ਚ ਉਨ੍ਹਾਂ ਦਾ ਸਭ ਤੋਂ ਚੰਗਾ ਪ੍ਰਦਰਸ਼ਨ 154 ਦੌੜਾਂ ਦੇ ਕੇ ਦੱਸ ਵਿਕਟਾਂ ਰਹੀਆਂ ਹਨ।
ਵਨ-ਡੇ ਮੈਚਾਂ 'ਚ ਵੀ ਰਵਿੰਦਰ ਜਡੇਜਾ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ ਹੈ। 153 ਵਨ- ਡੇ ਮੈਚਾਂ 'ਚ ਉਨ੍ਹ ਨੇ ਹੁਣ ਤੱਕ ਕੁਲ 176 ਵਿਕਟਾਂ ਹਾਸਲ ਕੀਤੀਆਂ ਹਨ ਤੇ ਉਨ੍ਹਾਂ ਦਾ ਬੈਸਟ ਪ੍ਰਦਰਸ਼ਨ 36 ਦੌੜਾਂ ਦੇ ਕੇ ਪੰਜ ਵਿਕਟਾਂ ਰਿਹਾ ਹੈ। ਉਥੇ ਹੀ ਟੀ 20 ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਹੁਣ ਤੱਕ 41 ਮੈਚਾਂ 'ਚ ਕੁਲ 32 ਵਿਕਟਾਂ ਹਾਸਲ ਹਨ। ਟੀ 20 'ਚ ਉਨ੍ਹਾਂ ਦਾ ਬੈਸਟ ਪ੍ਰਦਰਸ਼ਨ 48 ਦੌੜਾਂ ਦੇ ਕੇ ਤਿੰਨ ਵਿਕਟਾਂ ਰਿਹਾ ਹੈ। ਉਨ੍ਹਾਂ ਦੇ ਤਿੰਨਾਂ ਫਾਰਮੈਟਾਂ ਦੀਆਂ ਵਿਕੇਟਾਂ ਜੋੜੀਆ ਜਾਣ ਤਾਂ ਇਹ ਸੰਖਿਆ 400 'ਤੇ ਪਹੁੰਚ ਗਿਆ ਹੈ।
