ਬੈਂਗਲੁਰੂ ਦੇ ਪ੍ਰਦਰਸ਼ਨ ਨੂੰ ਦੇਖ ਕੇ ਬੋਲੇ ਰਵੀ ਸ਼ਾਸਤਰੀ- ਪਲੇਆਫ਼ 'ਚ ਜਗ੍ਹਾ ਬਣਾਵੇਗੀ RCB

04/17/2022 1:32:06 PM

ਮੁੰਬਈ- ਸਾਬਕਾ ਭਾਰਤੀ ਕੋਚ ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਨਵੇਂ ਕਪਤਾਨ ਫਾਫ ਡੁਪਲੇਸਿਸ ਦੀ ਅਗਵਾਈ ਵਿਚ ਚੰਗੀ ਕ੍ਰਿਕਟ ਖੇਡ ਕੇ ਆਰ. ਸੀ. ਬੀ. ਦੀ ਟੀਮ ਪਲੇਆਫ ਵਿਚ ਜਗ੍ਹਾ ਬਣਾਏਗੀ। ਸ਼ਾਸਤਰੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਸ ਸੈਸ਼ਨ ਵਿਚ ਸਾਨੂੰ ਇਕ ਨਵਾਂ ਚੈਂਪੀਅਨ ਦੇਖਣ ਨੂੰ ਮਿਲੇਗਾ। 

ਇਹ ਵੀ ਪੜ੍ਹੋ : ਇੰਗਲੈਂਡ ਦੇ ਸਾਬਕਾ ਤਿੰਨ ਕਪਤਾਨਾਂ ਨੇ ਇਸ ਖਿਡਾਰੀ ਨੂੰ ਟੈਸਟ ਟੀਮ ਦੀ ਕਪਤਾਨ ਸੌਂਪਣ ਦੀ ਕਹੀ ਗੱਲ

ਆਰ. ਸੀ. ਬੀ. ਇਸ ਆਈ. ਪੀ. ਐੱਲ. ਵਿਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਤੇ ਉਹ ਯਕੀਨੀ ਤੌਰ 'ਤੇ ਪਲੇਆਫ ਵਿਚ ਥਾਂ ਬਣਾਉਣਗੇ। ਜਿਵੇਂ-ਜਿਵੇਂ ਟੂਰਨਾਮੈਂਟ ਅੱਗੇ ਵਧ ਰਿਹਾ ਹੈ, ਉਹ ਲੈਅ ਵਿਚ ਆਉਂਦੇ ਜਾ ਰਹੇ ਹਨ। ਉਹ ਅਜੇ ਚੰਗੀ ਸਥਿਤੀ ਵਿਚ ਹਨ। 

ਇਹ ਵੀ ਪੜ੍ਹੋ : ਮੁੰਬਈ ਹੀ ਨਹੀਂ ਇਹ ਟੀਮਾਂ ਵੀ ਹਾਰ ਚੁੱਕੀਆਂ ਹਨ ਆਪਣੇ ਪਹਿਲੇ 6 ਮੈਚ, ਦੇਖੋ ਅੰਕੜੇ

PunjabKesari

ਉਹ ਹਰੇਕ ਮੈਚ ਦੇ ਨਾਲ ਬਿਹਤਰ ਤੋਂ ਬਿਹਤਰ ਹੁੰਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਵਿਰਾਟ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ, ਗਲੇਨ ਮੈਕਸਵੈਲ ਟੀਮ ਦੇ ਨਾਲ ਹੈ ਤੇ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਬੱਲੇ ਨਾਲ ਕਿੰਨਾ ਖ਼ਤਰਨਾਕ ਹੋ ਸਕਦਾ ਹੈ। ਉਹ ਸਪਿਨਰਾਂ ਨੂੰ ਦਰੜਨ ਵਿਚ ਮਾਹਰ ਹੈ ਤੇ ਜਿਵੇਂ-ਜਿਵੇਂ ਟੂਰਨਾਮੈਂਟ ਅੱਗੇ ਵਧੇਗਾ ਉਹ ਆਰ. ਸੀ. ਬੀ. ਲਈ ਮਹੱਤਵਪੂਰਨ ਹੋਵੇਗਾ। ਇਸ ਤੋਂ ਇਲਾਵਾ ਫਾਫ ਉਨ੍ਹਾਂ ਦੀ ਟੀਮ ਦੀ ਅਗਵਾਈ ਕਰ ਰਿਹਾ ਹੈ ਜੋ ਉਨ੍ਹਾਂ ਲਈ ਬੋਨਸ ਦੀ ਤਰ੍ਹਾਂ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News