ਪਾਰਥ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਨਹੀਂ ਕਰੇਗੀ ਪ੍ਰੈਕਟਿਸ: ਰਵੀ ਸ਼ਾਸਤਰੀ

12/10/2018 4:41:35 PM

ਨਵੀਂ ਦਿੱਲੀ— ਭਾਰਤ ਦੀ ਆਸਟ੍ਰੇਲੀਆ 'ਤੇ ਪਹਿਲੇ ਟੈਸਟ ਮੈਚ 'ਚ 31 ਦੌੜਾਂ ਦੀ ਯਾਦਗਾਰ ਜਿੱਤ ਤੋਂ ਬਾਅਦ ਖਿਡਾਰੀਆਂ ਨੂੰ ਆਰਾਮ ਦੇਣ 'ਤੇ ਜ਼ੋਰ ਦਿੰਦੇ ਹੋਏ ਭਾਰਤੀ ਕੋਚ ਰਵੀ ਸ਼ਾਸਤਰੀ ਨੇ ਸੋਮਵਾਰ ਨੂੰ ਕਿਹਾ,' ਨੈੱਟ ਅਭਿਆਸ ਨੂੰ ਗੋਲੀ ਮਾਰੋ, ਲੜਕਿਆਂ ਨੂੰ ਆਰਾਮ ਦੀ ਜ਼ਰੂਰਤ ਹੈ।'  ਅਗਲਾ ਟੈਸਟ ਮੈਚ 14 ਦਸੰਬਰ ਤੋਂ ਪਾਰਥ 'ਚ ਖੇਡਿਆ ਜਾਵੇਗਾ। ਸ਼ਾਸਤਰੀ ਨੂੰ ਵਿਸ਼ਵਾਸ ਹੈ ਕਿ ਤੇਜ਼ ਗੇਂਦਬਾਜ਼ ਇਸ 'ਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਇਸ ਮੈਚ ਤੋਂ ਪਹਿਲਾਂ ਨੈੱਟ ਅਭਿਆਸ ਨਾ ਕਰਨ ਦੇ ਸੰਕੇਤ ਦਿੱਤੇ। ਉਨ੍ਹਾਂ ਕਿਹਾ,' ਉਨ੍ਹਾਂ ਨੂੰ ਆਰਾਮ ਕਰਨਾ ਹੈ, ਨੈੱਟ ਨੂੰ ਗੋਲੀ ਮਾਰੋ, ਤੁਸੀਂ ਬਸ ਉਥੇ ਜਾਓ, ਆਪਣੀ ਉਪਸਥਿਤੀ ਦਰਜ ਕਰਾਓ ਅਤੇ ਫਿਰ ਹੋਟਲ ਪਰਤ ਜਾਓ। 

ਅਸੀਂ ਜਾਣਦੇ ਹਾਂ ਕਿ ਪਾਰਥ ਦੀ ਪਿੱਚ ਤੇਜ਼ ਹੈ, ਉਥੇ ਤੇਜ਼ ਗੇਂਦਬਾਜ਼ਾਂ ਨੂੰ ਫਾਇਦਾ ਮਿਲੇਗਾ।' ਦੱਖਣੀ ਅਫਰੀਕਾ ਅਤੇ ਇੰਗਲੈਂਡ 'ਚ ਲਗਾਤਾਰ ਦੋ ਸੀਰੀਜ਼ 'ਚ ਹਾਰ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 70 ਦਹਾਕਿਆਂ 'ਚ ਪਹਿਲੀ ਵਾਰ ਸ਼ੀਰੀਜ਼ ਦਾ ਪਹਿਲਾ ਮੈਚ ਜਿੱਤਿਆ।  ਸ਼ਾਸਤਰੀ ਨੇ ਕਿਹਾ,' ਅਸੀਂ ਇੰਗਲੈਂਡ 'ਚ ਪਹਿਲਾ ਟੈਸਟ ਮੈਚ 31 ਦੌੜਾਂ ਨਾਲ ਹਾਰ ਗਏ ਸਨ। ਦੱਖਣੀ ਅਫਰੀਕਾ 'ਚ ਪਹਿਲਾਂ ਟੈਸਟ 60-70 ਦੌੜਾਂ ਨਾਲ ਹਾਰ ਗਏ ਸਨ, ਇਸ ਲਈ ਇਹ ਬਹੁਤ ਚੰਗਾ ਅਹਿਸਾਸ ਹੈ ਕਿ ਲੜਕਿਆਂ ਨੇ ਇੱਥੇ ਪਹਿਲੇ ਮੈਚ 'ਚ ਹੀ ਜਿੱਤ ਦਰਜ ਕੀਤੀ, ਹੁਣ ਤੁਸੀਂ ਚੰਗੀ ਸ਼ੁਰੂਆਤ ਕਰਦੇ ਹੋ ਤਾਂ ਭਰੋਸਾ ਵੱਧ ਜਾਂਦਾ ਹੈ।'

ਸ਼ਾਸਤਰੀ ਨੇ ਕਿਹਾ,'ਗੇਂਦਬਾਜ਼ਾਂ ਨੇ ਪਹਿਲੀ ਪਾਰੀ 'ਚ ਬਿਹਤਰੀਨ ਪ੍ਰਦਰਸ਼ਨ ਕੀਤਾ, ਅਸੀਂ 250 ਦੌੜਾਂ ਬਣਾਈਆਂ ਅਤੇ ਗੇਂਦਬਾਜ਼ਾਂ ਨੇ ਅਨੁਸ਼ਾਸਿਤ ਪ੍ਰਦਰਸ਼ਨ ਕੀਤਾ, ਅਜਿਹਾ ਰਾਤੋ-ਰਾਤ ਨਹੀਂ ਹੋਇਆ, ਉਨ੍ਹਾਂ ਨੇ ਇਸ 'ਤੇ ਕੰਮ ਕੀਤਾ ਹੈ, ਗੇਂਦਬਾਜ਼ੀ ਯੂਨਿਟ ਦੇ ਤੌਰ 'ਤੇ ਜਦੋਂ ਤੁਸੀਂ ਇਸ ਤਰ੍ਹਾਂ ਦਾ ਅਨੁਸ਼ਾਸਨ ਦਿਖਾਉਂਦੇ ਹੋ ਤਾਂ ਤੁਹਾਨੂੰ ਸਫਲਤਾ ਮਿਲਦੀ ਹੈ।' ਭਾਰਤ ਲਈ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਸਪਿਨਰ ਰਵੀਚੰਦਰ ਅਸ਼ਵਿਨ ਨੇ ਭਾਰਤ ਨੂੰ ਪਹਿਲੀ ਪਾਰੀ 'ਚ 15 ਦੌੜਾਂ ਦਾ ਵਾਧਾ ਹਾਸਲ ਕਰਵਾਇਆ ਅਤੇ ਬਾਅਦ 'ਚ ਆਸਟ੍ਰੇਲੀਆ ਨੂੰ ਟੀਚੇ ਤੱਕ ਪਹੁੰਚਣ ਤੋਂ ਰੋਕਿਆ।


suman saroa

Content Editor

Related News