ਰਿਸ਼ਭ ਪੰਤ ਹੈ ਪਰ ਧੋਨੀ ਦੀ ਜਗ੍ਹਾ ਲੈਣਾ ਮੁਸ਼ਕਲ ਹੋਵੇਗਾ : ਰਵੀ ਸ਼ਾਸਤਰੀ
Saturday, Jan 19, 2019 - 02:48 PM (IST)

ਨਵੀਂ ਦਿੱਲੀ— ਭਾਰਤੀ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਕਹਿਣਾ ਹੈ ਕਿ ਟੀਮ 'ਚ ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਕੋਈ ਹੋਰ ਨਹੀਂ ਲੈ ਸਕਦਾ ਹੈ। ਇਸ ਲਈ ਜਦੋਂ ਤਕ ਧੋਨੀ ਹਨ ਹਰ ਹਿੰਦੂਸਤਾਨੀ ਨੂੰ ਉਨ੍ਹਾਂ ਦੀ ਖੇਡ ਦਾ ਆਨੰਦ ਮਾਣਨਾ ਚਾਹੀਦਾ ਹੈ। ਸ਼ਾਸਤਰੀ ਨੇ ਨਾਲ ਹੀ ਕਿਹਾ ਕਿ ਧੋਨੀ ਜਿਹੇ ਖਿਡਾਰੀ ਦਹਾਕਿਆਂ 'ਚ ਇਕ ਵਾਰ ਪੈਦਾ ਹੁੰਦੇ ਹਨ। ਜਦੋਂ ਧੋਨੀ ਚਲੇ ਜਾਣਗੇ ਤਾਂ ਇਕ ਵੱਡਾ ਖਾਲੀਪਨ ਹੋਵੇਗਾ ਜਿਸ ਨੂੰ ਭਰਨਾ ਮੁਸ਼ਕਲ ਹੋਵੇਗਾ। ਮੈਂ ਜਾਣਦਾ ਹਾਂ ਕਿ ਰਿਸ਼ਭ ਪੰਤ ਹਨ ਪਰ ਇੰਨੇ ਲੰਬੇ ਸਮੇਂ ਤਕ ਖੇਡ ਦਾ ਦੂਤ ਬਣ ਕੇ ਰਹਿਣਾ ਸ਼ਾਨਦਾਰ ਹੈ।
ਬੀਤੇ ਕੁਝ ਸਾਲਾਂ ਤੋਂ ਧੋਨੀ ਦੇ ਟੀਮ 'ਚ ਬਣੇ ਰਹਿਣ 'ਤੇ ਲਗਾਤਾਰ ਸਵਾਲ ਉਠਦੇ ਰਹੇ ਹਨ। ਧੋਨੀ ਨੇ ਹਾਲਾਂਕਿ ਆਸਟਰੇਲੀਆ ਦੇ ਖਿਲਾਫ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ ਲਗਾਤਾਰ ਤਿੰਨ ਅਰਧ ਸੈਂਕੜੇ ਵਾਲੀਆਂ ਪਾਰੀਆਂ ਜੜ ਕੇ ਆਪਣੇ ਆਲੋਚਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਦੀਆਂ ਪਾਰੀਆਂ ਦੇ ਦਮ 'ਤੇ ਹੀ ਭਾਰਤ ਨੇ ਪਹਿਲੀ ਵਾਰ ਆਸਟਰੇਲੀਆ ਨੂੰ ਉਸ ਦੇ ਘਰ 'ਚ ਦੋ ਪੱਖੀ ਵਨ ਡੇ ਸੀਰੀਜ਼ 'ਚ ਹਰਾਇਆ। ਜ਼ਿਕਰਯੋਗ ਹੈ ਕਿ ਧੋਨੀ ਇਸ ਸਾਲ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਦੀ ਟੀਮ ਦਾ ਅਹਿਮ ਹਿੱਸਾ ਮੰਨੇ ਜਾ ਰਹੇ ਹਨ। ਸ਼ਾਸਤਰੀ ਨੇ ਕਿਹਾ ਕਿ ਵਿਕਟ ਦੇ ਪਿੱਛੇ ਤੋਂ ਉਨ੍ਹਾਂ ਦਾ ਯੋਗਦਾਨ ਸ਼ਾਨਦਾਰ ਰਹਿੰਦਾ ਹੈ।