ਸੀਰੀਜ਼ ਜਿੱਤਣ ਤੋਂ ਬਾਅਦ ਕੋਚ ਰਵੀ ਸ਼ਾਸਤਰੀ ਨੇ ਕੀਤੀ ਗੇਂਦਬਾਜ਼ਾਂ ਦੀ ਰੱਜ ਕੇ ਸ਼ਲਾਘਾ

Sunday, Nov 24, 2019 - 04:07 PM (IST)

ਸੀਰੀਜ਼ ਜਿੱਤਣ ਤੋਂ ਬਾਅਦ ਕੋਚ ਰਵੀ ਸ਼ਾਸਤਰੀ ਨੇ ਕੀਤੀ ਗੇਂਦਬਾਜ਼ਾਂ ਦੀ ਰੱਜ ਕੇ ਸ਼ਲਾਘਾ

ਸਪੋਰਟਸ ਡੈਸਕ—ਟੀਮ ਇੰਡੀਆ ਨੇ ਐਤਵਾਰ ਨੂੰ ਗੁਲਾਬੀ ਗੇਂਦ ਦੇ ਇਤਿਹਾਸਕ ਟੈਸਟ ਮੈਚ 'ਚ ਵੱਡੀ ਜਿੱਤ ਦਰਜ ਕਰਦੇ ਹੋਏ ਬੰਗਲਾਦੇਸ਼ ਦਾ 2-0 ਕਲੀਨ ਸਵੀਪ ਕਰ ਦਿੱਤਾ ਹੈ। ਕੋਲਕਾਤਾ ਦੇ ਈਡਨ ਗਾਰਡਨਸ 'ਚ ਖੇਡੇ ਗਏ ਮੈਚ 'ਚ ਭਾਰਤ ਨੇ ਬੰਗਲਾਦੇਸ਼ ਨੂੰ ਸਿਰਫ ਤੀਜੇ ਹੀ ਦਿਨ 'ਚ ਪਾਰੀ ਅਤੇ 46 ਦੌੜਾਂ ਨਾਲ ਹਰਾ ਕੇ ਦੋ ਮੈਚਾਂ ਦੀ ਟੈਸਟ ਸੀਰੀਜ਼ 2-0 ਨਾਲ ਆਪਣੇ ਨਾਂ ਕਰ ਲਈ। ਅਜਿਹੇ 'ਚ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਗੇਂਦਬਾਜ਼ਾਂ ਦੇ ਪ੍ਰਦਰਸ਼ਨ ਦੀ ਜੰਮ ਕੇ ਸ਼ਲਾਘਾ ਕੀਤੀ।
PunjabKesari
ਸੀਰੀਜ਼ ਜਿੱਤਣ ਦੇ ਬਾਅਦ ਕੋਚ ਰਵੀ ਸ਼ਾਸਤਰੀ ਨੇ ਕਿਹਾ, ''ਅਸੀਂ ਇਕ ਯੂਨਿਟ ਦੇ ਰੂਪ 'ਚ ਗੇਂਦਬਾਜ਼ੀ ਕਰ ਰਹੇ ਹਾਂ, ਅਜਿਹੇ 'ਚ ਪ੍ਰੋਫੈਸ਼ਨਲ ਤਰੀਕੇ ਨਾਲ ਇਨ੍ਹਾਂ ਗੇਂਦਬਾਜ਼ਾਂ ਨੂੰ ਗੇਂਦਬਾਜ਼ੀ ਕਰਦੇ ਹੋਏ ਦੇਖ ਰਹੇ ਹਾਂ। ਉਨ੍ਹਾਂ ਪਿਛਲੇ 15 ਮਹੀਨਿਆਂ 'ਚ ਵਿਦੇਸ਼ 'ਚ ਬਹੁਤ ਜ਼ਿਆਦਾ ਕ੍ਰਿਕਟ ਖੇਡੀ ਹੈ ਅਤੇ ਇਸ ਨਾਲ ਹੀ ਉਹ ਸਿੱਖੇ ਹਨ। ਉਹ ਜਾਣਦੇ ਹਨ ਕਿ ਮੈਚ ਇਕ ਵਿਅਕਤੀ ਨਾਲ ਨਹੀਂ ਜਿੱਤਿਆ ਜਾਂਦਾ। ਸ਼ਾਸਤਰੀ ਨੇ ਅੱਗੇ ਕਿਹਾ, ''ਬੰਗਲਾਦੇਸ਼ ਨੂੰ ਜੋਖਮ ਉਠਾਉਣ ਦੀ ਜ਼ਰਰੂਤ ਹੈ, ਉਹ ਆਪਣੇ ਦੇਸ਼ 'ਚ ਬਹੁਤ ਮਜ਼ਬੂਤ ਹਨ ਪਰ ਜਦੋਂ ਉਹ ਦੂਜੇ ਦੇਸ਼ 'ਚ ਖੇਡਦੇ ਹਨ ਤਾਂ ਸਿੱਖਣ ਦੀ ਜ਼ਰੂਰਤ ਹੈ। ਵਿਦੇਸ਼ਾਂ 'ਚ ਉਨ੍ਹਾਂ ਨੂੰ ਆਪਣੇ ਪੇਸ ਅਟੈਕ 'ਚ ਹੋਰ ਵੀ ਮਜ਼ਬੂਤੀ ਦੀ ਜ਼ਰੂਰਤ ਹੈ। ਜੇਕਰ ਉਨ੍ਹਾਂ ਵੱਲੋਂ ਅਜਿਹਾ ਹੁੰਦਾ ਹੈ ਤਾਂ ਉਹ ਬਿਹਤਰ ਮੁਕਾਬਲੇਬਾਜ਼ ਹੋ ਸਕਦੇ ਹਨ।


author

Tarsem Singh

Content Editor

Related News