ਰਵੀਸ਼ੰਕਰ ਨੂੰ ਭਾਰਤੀ ਤੀਰਅੰਦਾਜ਼ੀ ਦਾ ਹਾਈ ਪਰਫਾਰਮੈਂਸ ਕੋਚ ਕੀਤਾ ਗਿਆ ਨਿਯੁਕਤ

Tuesday, Jul 25, 2023 - 11:48 AM (IST)

ਰਵੀਸ਼ੰਕਰ ਨੂੰ ਭਾਰਤੀ ਤੀਰਅੰਦਾਜ਼ੀ ਦਾ ਹਾਈ ਪਰਫਾਰਮੈਂਸ ਕੋਚ ਕੀਤਾ ਗਿਆ ਨਿਯੁਕਤ

ਕੋਲਕਾਤਾ— ਭਾਰਤ ਅਤੇ ਫੌਜ ਦੇ ਸਾਬਕਾ ਤੀਰਅੰਦਾਜ਼ੀ ਕੋਚ ਰਵੀਸ਼ੰਕਰ ਨੂੰ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਲਈ ਹਾਈ ਪਰਫਾਰਮੈਂਸ ਕੋਚ (ਐੱਚ.ਪੀ.ਸੀ.) ਨਿਯੁਕਤ ਕੀਤਾ ਗਿਆ ਹੈ। ਉਹ ਪਹਿਲਾਂ ਕੋਲਕਾਤਾ 'ਚ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਈਸਟ ਸੈਂਟਰ ਨਾਲ ਜੁੜਿਆ ਹੋਇਆ ਸੀ।
ਭਾਰਤੀ ਹਾਈ ਪਰਫਾਰਮੈਂਸ ਡਾਇਰੈਕਟਰ ਸੰਜੀਵਾ ਸਿੰਘ ਨੇ ਪੀਟੀਆਈ ਨੂੰ ਦੱਸਿਆ, "ਉਨ੍ਹਾਂ ਦੀ ਭੂਮਿਕਾ ਕੋਚਿੰਗ 'ਚ ਖੇਡ ਵਿਗਿਆਨ ਦੇ ਨਾਲ-ਨਾਲ ਡਾਟਾ ਵਿਸ਼ਲੇਸ਼ਣ ਅਤੇ ਪ੍ਰਦਰਸ਼ਨ ਨੂੰ ਵਧਾਉਣ ਲਈ ਸੁਧਾਰਾਤਮਕ ਕਾਰਵਾਈਆਂ 'ਤੇ ਧਿਆਨ ਦੇਣਾ ਹੋਵੇਗੀ।" ਸਾਈ ਕੋਚਿੰਗ ਡਿਵੀਜ਼ਨ ਨੇ ਦਰੋਣਾਚਾਰੀਆ ਐਵਾਰਡੀ ਉੱਘੇ ਐਥਲੈਟਿਕਸ ਕੋਚ ਰੌਬਰਟ ਬੌਬੀ ਜਾਰਜ ਸਮੇਤ ਵੱਖ-ਵੱਖ ਖੇਡਾਂ 'ਚ ਪੰਜ ਐੱਚਪੀਸੀ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ- ਹਸੀਨ ਜਹਾਂ ਦੀ ਅਸਲੀ ਉਮਰ ਆਈ ਸਾਹਮਣੇ, ਮੁਹੰਮਦ ਸ਼ਮੀ ਤੋਂ ਨਿਕਲੀ 10 ਸਾਲ ਵੱਡੀ
ਸਾਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀਆਂ ਭੂਮਿਕਾਵਾਂ ਦੀ ਸਾਲਾਨਾ ਆਧਾਰ 'ਤੇ ਸਮੀਖਿਆ ਕੀਤੀ ਜਾਵੇਗੀ। 21 ਜੁਲਾਈ ਨੂੰ ਸਾਈ ਵੱਲੋਂ ਜਾਰੀ ਪੱਤਰ ਅਨੁਸਾਰ ਮਨੋਜ ਕੁਮਾਰ (ਸ਼ੂਟਿੰਗ), ਤੁਕਾਰਾਮ ਮੇਹਤਰਾ (ਤਲਵਾਰਬਾਜ਼ੀ) ਅਤੇ ਕੈਪਟਨ ਭਾਸਕਰਨ ਈ (ਕਬੱਡੀ) ਨੂੰ ਵੀ ਐੱਚਪੀਸੀ ਵਜੋਂ ਨਿਯੁਕਤ ਕੀਤਾ ਗਿਆ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Aarti dhillon

Content Editor

Related News