ਰਵੀ, ਤਿਲਕ, ਵਾਸ਼ਿੰਗਟਨ ਅਤੇ ਜਿਤੇਸ਼ ਮਹਾਕਾਲ ਦੀ ਭਸਮ ਆਰਤੀ ''ਚ ਹੋਏ ਸ਼ਾਮਲ

Monday, Jan 15, 2024 - 05:31 PM (IST)

ਰਵੀ, ਤਿਲਕ, ਵਾਸ਼ਿੰਗਟਨ ਅਤੇ ਜਿਤੇਸ਼ ਮਹਾਕਾਲ ਦੀ ਭਸਮ ਆਰਤੀ ''ਚ ਹੋਏ ਸ਼ਾਮਲ

ਉਜੈਨ— ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਰਵੀ ਬਿਸ਼ਨੋਈ, ਤਿਲਕ ਵਰਮਾ, ਵਾਸ਼ਿੰਗਟਨ ਸੁੰਦਰ ਅਤੇ ਜਿਤੇਸ਼ ਸ਼ਰਮਾ ਨੇ ਸੋਮਵਾਰ ਸਵੇਰੇ ਵਿਸ਼ਵ ਪ੍ਰਸਿੱਧ ਸ਼੍ਰੀ ਮਹਾਕਾਲੇਸ਼ਵਰ ਮੰਦਰ 'ਚ ਆਯੋਜਿਤ ਭਸਮ ਆਰਤੀ 'ਚ ਹਿੱਸਾ ਲਿਆ। ਚਾਰੋਂ ਖਿਡਾਰੀਆਂ ਨੇ ਨੰਦੀ ਹਾਲ ਵਿੱਚ ਬੈਠ ਕੇ ਬਾਬਾ ਮਹਾਕਾਲ ਦੀ ਦਿਵਯ ਭਸਮ ਆਰਤੀ ਦੇ ਦਰਸ਼ਨ ਕੀਤੇ ਅਤੇ ਬਾਬਾ ਦਾ ਆਸ਼ੀਰਵਾਦ ਲਿਆ।

ਕਰੀਬ ਦੋ ਘੰਟੇ ਭਸਮ ਆਰਤੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਚਾਰੋਂ ਖਿਡਾਰੀ ਇੰਦੌਰ ਲਈ ਰਵਾਨਾ ਹੋਏ। ਭਸਮ ਆਰਤੀ ਤੋਂ ਬਾਅਦ ਜਿਤੇਸ਼ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬਾਬਾ ਮਹਾਕਾਲ ਦਾ ਸ਼ਰਧਾਲੂ ਹਾਂ ਅਤੇ ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਤਾਂ ਮੈਂ ਉਨ੍ਹਾਂ ਦੇ ਦਰਸ਼ਨਾਂ ਲਈ ਆਉਂਦਾ ਹਾਂ, ਇੱਥੇ ਆ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ।

ਰਵੀ ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਨੇ ਬਾਬਾ ਮਹਾਕਾਲ ਦੇ ਮੰਦਰ ਅਤੇ ਇੱਥੇ ਹੋਣ ਵਾਲੀ ਭਸਮ ਆਰਤੀ ਬਾਰੇ ਸੁਣਿਆ ਸੀ ਅਤੇ ਅੱਜ ਪਹਿਲੀ ਵਾਰ ਇਸ ਵਿੱਚ ਭਾਗ ਲੈਣ ਅਤੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।


author

Tarsem Singh

Content Editor

Related News