ਰਾਠੌਡ਼ ਨੇ ਸਾਬਕਾ ਤੀਰਅੰਦਾਜ਼ ਅਸ਼ੋਕ ਸੋਰੇਨ ਦੀ 5 ਲੱਖ ਰੁਪਏ ਦੀ ਸਹਾਇਤਾ ਕੀਤੀ ਮੰਜ਼ੂਰ

Wednesday, Jul 25, 2018 - 12:45 AM (IST)

ਰਾਠੌਡ਼ ਨੇ ਸਾਬਕਾ ਤੀਰਅੰਦਾਜ਼ ਅਸ਼ੋਕ ਸੋਰੇਨ ਦੀ 5 ਲੱਖ ਰੁਪਏ ਦੀ ਸਹਾਇਤਾ ਕੀਤੀ ਮੰਜ਼ੂਰ

ਨਵੀਂ ਦਿੱਲੀ :  ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਸਾਬਕਾ ਤੀਰਅੰਦਾਜ਼ ਅਸ਼ੋਕ ਸੋਰੇਨ ਦੀ ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਮੰਜ਼ੂਰ ਕੀਤੀ। ਸੋਰੇਨ ਗੁਜ਼ਾਰੇ ਦੇ ਲਈ ਦਿਹਾੜੀ 'ਤੇ ਕੰਮ ਕਰਨ ਲਈ ਮਜ਼ਬੂਰ ਸਨ। ਖੇਡ ਮੰਤਰੀ ਨੇ ਇਕ ਬਿਆਨ 'ਚ ਕਿਹਾ, '' ਵਿਤੀ ਸਹਾਇਤੀ ਖਿਡਾਰੀਆਂ ਦੇ ਲਈ ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਕਲਿਆਣ ਫੰਡ ਤੋਂ ਦਿੱਤੀ ਗਈ ਹੈ। ਸੋਰੇਨ ਫਿਲਹਾਲ ਜਮਸ਼ੇਦਪੁਰ 'ਚ ਕਾਫੀ ਮੁਸ਼ਕਲ ਹਾਲਾਤ 'ਚ ਗੁਜ਼ਾਰਾ ਕਰ ਰਿਹਾ ਹੈ। ਅਜਿਹੀ ਖਬਰ ਸੀ ਕਿ ਸੋਰੇਨ ਸਰਕਾਰ ਦੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਯੋਜਨਾ ਦੇ ਤਹਿਤ ਮਜਦੂਰ ਦੇ ਰੂਪ 'ਚ ਕੰਮ ਕਰ ਰਹੇ ਸਨ। ਸੋਰੇਨ ਨੇ 2008 ਦੱਖਣੀ ਏਸ਼ੀਆਈ ਖੇਡਣ 'ਚ 2 ਸੋਨ ਤਮਗੇ ਜਿੱਤੇ ਸਨ। ਮੰਤਰਾਲੇ ਨੇ ਇਸ ਤੋਂ ਪਹਿਲਾਂ ਅਰਜੁਨ ਪੁਰਸਕਾਰ ਪ੍ਰਾਪਤ ਤੀਰਅੰਦਾਜ਼ ਲਿੰਬਾ ਰਾਮ ਨੂੰ ਵੀ ਬਿਮਾਰੀ ਦੇ ਇਲਾਜ ਲਈ 5 ਲੱਖ ਰੁਪਏ ਦੀ ਵਿਤੀ ਸਹਾਇਤਾ ਦਿੱਤੀ ਸੀ। ਇਸ ਤੋਂ ਇਲਾਵਾ ਬੀਮਾਰ ਤੀਰਅੰਦਾਜ਼ ਗੋਹੇਲਾ ਬੋਰੋ ਨੂੰ ਵੀ ਪੰਜ ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਸੀ।


Related News